ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮੇਠੀ ’ਚ ਸਮ੍ਰਿਤੀ ਈਰਾਨੀ ਦੇ ਕਰੀਬੀ ਭਾਜਪਾ ਆਗੂ ਦਾ ਕਤਲ, ਤਣਾਅ

ਅਮੇਠੀ ’ਚ ਸਮ੍ਰਿਤੀ ਈਰਾਨੀ ਦੇ ਕਰੀਬੀ ਭਾਜਪਾ ਆਗੂ ਦਾ ਕਤਲ, ਤਣਾਅ

ਉੱਤਰ ਪ੍ਰਦੇਸ਼ ’ਚ ਅਮੇਠੀ ਜ਼ਿਲ੍ਹੇ ਦੇ ਜਾਮੋ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਬਰੌਲੀਆ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਦਾ ਬੀਤੀ ਰਾਤ ਕਤਲ ਹੋ ਗਿਆ ਹੈ। ਹਮਲਾਵਰਾਂ ਨੇ ੳਨ੍ਹਾਂ ਨੂੰ ਗੋਲੀ ਮਾਰੀ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਸੁਰਿੰਦਰ ਸਿੰਘ ਬਾਰੇ ਇਹ ਸਮਝਿਆ ਜਾਂਦਾ ਸੀ ਕਿ ਉਹ ਐੱਮਪੀ ਸਮ੍ਰਿਤੀ ਈਰਾਨੀ ਦੇ ਕਰੀਬੀ ਸਨ। ਇਸ ਕਤਲ ਤੋਂ ਬਾਅਦ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਹਨ। ਇਲਾਕੇ ਵਿੱਚ ਤਣਾਅ ਵੀ ਪੱਸਰ ਗਿਆ ਹੈ।

 

 

ਅਮੇਠੀ ਦੇ ਐੱਸਪੀ ਨੇ ਦੱਸਿਆ ਕਿ ਸੁਰਿੰਦਰ ਸਿੰਘ ਦਾ ਕਤਲ ਕੱਲ੍ਹ ਰਾਤੀਂ 11 ਵਜੇ ਗੋਲੀ ਮਾਰ ਕੇ ਕੀਤਾ ਗਿਆ ਹੈ। ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਤਹਿਕੀਕਾਤ ਜਾਰੀ ਹੈ। ਉਨ੍ਹਾਂ ਕਿਹਾ ਕਿ ਇਹ ਕਤਲ ਕਿਸੇ ਪੁਰਾਣੀ ਰੰਜਿਸ਼ ਜਾਂ ਸਿਆਸੀ ਵਿਵਾਦ ਕਾਰਨ ਹੋਇਆ ਹੋ ਸਕਦਾ ਹੈ।

 

 

ਮਿਲੀ ਜਾਣਕਾਰੀ ਮੁਤਾਬਕ ਸਾਬਕਾ ਸਰਪੰਚ ਸੁਰਿੰਦਰ ਸਿੰਘ ਪਿੰਡ ਦੇ ਬਾਹਰ ਅਰਧਨਾਰੀਸ਼ਵਰ ਮੰਦਰ ਕੋਲ ਹੀ ਸੌਂਦੇ ਸਨ। ਬੀਤੀ ਰਾਤ ਵੀ ਉਹ ਉੱਥੇ ਹੀ ਸੁੱਤੇ ਪਏ ਸਨ। ਤਦ ਰਾਤੀਂ ਲਗਭਗ ਸਾਢੇ 11 ਵਜੇ ਅਚਾਨਕ ਪੁੱਜੇ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਜਗਾ ਕੇ ਗੋਲੀ ਮਾਰੀ। ਗੋਲੀ ਲੱਗਦਿਆਂ ਹੀ ਉਹ ਖ਼ੂਨ ਨਾਲ ਲਥਪਥ ਹੋ ਕੇ ਜ਼ਮੀਨ ਉੱਤੇ ਡਿੱਗ ਪਏ।

 

 

ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਤੱਕ ਲੋਕ ਉੱਥੇ ਪੁੱਜਦੇ, ਹਮਲਾਵਰ ਉੱਥੋਂ ਨੱਸ ਗਏ। ਸ੍ਰੀ ਸੁਰਿੰਦਰ ਸਿੰਘ ਨੂੰ ਤੁਰੰਤ ਲਖਨਊ ਦੇ ਟਰੌਮਾ ਸੈਂਟਰ ਲਿਜਾਂਦਾ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Smriti Irani s close aide murdered in Amethi tension