ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਪਿਕਾ ਉਨ੍ਹਾਂ ਨਾਲ ਖੜ੍ਹੀ ਹੈ ਜੋ ਦੇਸ਼ ਦੇ ਟੁੱਕੜੇ ਕਰਨਾ ਚਾਹੁੰਦੇ ਹਨ : ਸਮ੍ਰਿਤੀ ਇਰਾਨੀ

ਬਾਲੀਵੁਡ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਜਾਣ ਕਾਰਨ ਹੰਗਾਮਾ ਜਾਰੀ ਹੈ। ਜਿੱਥੇ ਇੱਕ ਪਾਸੇ ਕੁੱਝ ਲੋਕ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ, ਉੱਥੇ ਹੀ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰੀ ਕੱਪੜਾ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਅਧਿਕਾਰ ਹੈ ਕਿ ਉਹ ਕਿਸ ਦੇ ਨਾਲ ਖੜ੍ਹੀ ਹੋਣਾ ਚਾਹੁੰਦੀ ਹੈ ਅਤੇ ਉਹ ਭਾਰਤ ਦੇ ਟੁੱਕੜੇ ਚਾਹੁਣ ਵਾਲਿਆਂ ਨਾਲ ਖੜ੍ਹੀ ਹੋਈ।
 

ਸਮ੍ਰਿਤੀ ਇਰਾਨੀ ਨੇ ਕਿਹਾ ਕਿ ਦੀਪਿਕਾ ਦੀ ਪੋਲੀਟਿਕਸ ਕੀ ਹੈ, ਇਹ ਸਾਰੇ ਜਾਣਦੇ ਹਨ। ਉਨ੍ਹਾਂ ਕਿਹਾ ਕਿ ਦੀਪਿਕਾ ਨੇ ਆਪਣਾ ਸਿਆਸੀ ਝੁਕਾਅ ਸਾਲ 2011 'ਚ ਸਾਫ ਕਰ ਦਿੱਤਾ ਸੀ। ਦਰਅਸਲ ਸਮ੍ਰਿਤੀ ਉਸ ਇੰਟਰਵਿਊ ਦਾ ਹਵਾਲਾ ਦੇ ਰਹੀ ਸੀ, ਜਿਸ 'ਚ ਦੀਪਿਕਾ ਨੇ ਸਾਲ 2011 'ਚ ਕਿਹਾ ਸੀ ਕਿ ਉਹ ਰਾਹੁਲ ਗਾਂਧੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਵੇਖਣਾ ਚਾਹੁੰਦੀ ਹੈ। ਦੀਪਿਕਾ ਦੇ ਜੇਐਨਯੂ ਜਾਣ ਤੋਂ ਬਾਅਦ ਉਨ੍ਹਾਂ ਦੀ ਇੰਟਰਵਿਊ ਕਾਫੀ ਵਾਇਰਲ ਹੋ ਰਹੀ ਹੈ।
 

 

ਚੇਨਈ 'ਚ ਇੱਕ ਪ੍ਰੋਗਰਾਮ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ, "ਇਹ ਸਾਡੇ ਲਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਹ ਉਨ੍ਹਾਂ ਲੋਕਾਂ ਨਾਲ ਖੜ੍ਹੀ ਹੋਈ, ਜੋ ਭਾਰਤ ਦੇ ਟੁੱਕੜੇ ਕਰਨਾ ਚਾਹੁੰਦੇ ਹਨ। ਉਹ ਉਨ੍ਹਾਂ ਨਾਲ ਖੜ੍ਹੀ ਹੋਈ, ਜਿਨ੍ਹਾਂ ਨੇ ਲਾਠੀਆਂ ਨਾਲ ਕੁੜੀਆਂ ਦੇ ਪ੍ਰਾਈਵੇਟ ਪਾਰਟਸ 'ਤੇ ਹਮਲਾ ਕੀਤਾ।" ਉਨ੍ਹਾਂ ਕਿਹਾ, "ਭਾਰਤ ਤੇਰੇ ਟੁੱਕੜੇ ਹੋਣਗੇ, ਕਹਿਣ ਵਾਲਿਆਂ ਨਾਲ ਦੀਪਿਕਾ ਖੜ੍ਹੀ ਹੋਣਾ ਚਾਹੁੰਦੀ ਹੈ ਤਾਂ ਇਹ ਉਸ ਦਾ ਅਧਿਕਾਰ ਹੈ।"
 

ਜ਼ਿਕਰਯੋਗ ਹੈ ਕਿ ਬੀਤੀ 7 ਜਨਵਰੀ ਦੀ ਰਾਤ ਦੀਪਿਕਾ ਜੇਐਨਯੂ 'ਚ ਹਿੰਸਾ ਵਿਰੁੱਧ ਅੰਦੋਲਨ 'ਤੇ ਬੈਠੇ ਵਿਦਿਆਰਥੀਆਂ ਨੂੰ ਮਿਲੀ ਸੀ ਅਤੇ ਉੱਥੇ 10 ਮਿੰਟ ਤਕ ਰੁਕਣ ਮਗਰੋਂ ਚਲੀ ਗਈ ਸੀ। ਇਸ ਦੌਰਾਨ ਉਸ ਨੇ ਕੋਈ ਬਿਆਨ ਨਹੀਂ ਦਿੱਤਾ ਸੀ। ਦੀਪਿਕਾ ਜਦੋਂ ਜੇਐਨਯੂ 'ਚ ਮੌਜੂਦ ਸੀ ਤਾਂ ਸੀਪੀਆਈ ਨੇਤਾ ਅਤੇ ਜੇਐਨਯੂ ਵਿਦਿਆਰਥੀ ਸੰਗਠਨ ਦੇ ਸਾਬਕਾ ਪ੍ਰਧਾਨ ਕਨੱਈਆ ਕੁਮਾਰ ਵੀ ਉੱਥੇ ਮੌਜੂਦ ਸਨ। ਦੀਪਿਕਾ ਨੇ ਜੇਐਨਯੂ 'ਚੋਂ ਨਿਕਲਣ ਤੋਂ ਪਹਿਲਾਂ ਖੱਬੇਪੱਖੀ ਸੰਗਠਨਾਂ ਦੇ ਮੈਂਬਰਾਂ ਨਾਲ ਗੱਲਬੀਤ ਵੀ ਕੀਤੀ ਸੀ। ਇਸ ਕਾਰਨ ਦੀਪਿਕਾ ਏਬੀਵੀਪੀ ਸਮਰਥਕਾਂ ਦੇ ਨਿਸ਼ਾਨੇ 'ਤੇ ਆ ਗਈ ਸੀ।
 

ਦੱਸ ਦੇਈਏ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਐਤਵਾਰ (5 ਜਨਵਰੀ) ਸ਼ਾਮੀਂ ਵਿਦਿਆਰਥੀ ਜੱਥੇਬੰਦੀਆਂ ਵਿਚਾਲੇ ਹੋਈਆਂ ਝੜਪਾਂ ਤੋਂ ਬਾਅਦ ਨਕਾਬਪੋਸ਼ਾਂ ਨੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਸੀ। ਇਸ 'ਚ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਈਸ਼ੀ ਘੋਸ਼ ਅਤੇ ਜਨਰਲ ਸਕੱਤਰ ਸਮੇਤ 28 ਜਣੇ ਜ਼ਖਮੀ ਹੋਏ ਸਨ। ਹੰਗਾਮਾਕਾਰੀਆਂ ਨੇ ਯੂਨੀਵਰਸਿਟੀ 'ਚ ਭੰਨਤੋੜ ਕੀਤੀ, ਜਿਸ ਪਿੱਛੋਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੁਲਿਸ ਸੱਦਣੀ ਪਈ ਸੀ। ਜੇ.ਐਨ.ਯੂ.ਐਸ.ਯੂ. ਦੀ ਪ੍ਰਧਾਨ ਆਇਸ਼ੀ ਘੋਸ਼ ਦੇ ਸਿਰ 'ਚ ਸੱਟ ਲੱਗੀ ਸੀ। ਖੱਬੇਪੱਖੀ ਪ੍ਰਭਾਵ ਵਾਲੀ ਜਵਾਹਰ ਲਾਲ ਨਹਿਰੂ ਸਟੂਡੈਂਸ ਯੂਨੀਅਨ ਅਤੇ ਏਬੀਵੀਪੀ ਨੇ ਇਕ-ਦੂਜੇ 'ਤੇ ਹਿੰਸਾ ਤੇ ਮਾਰਕੁੱਟ ਕਰਨ ਦਾ ਦੋਸ਼ ਲਾਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Smriti Irani Sharp attack on Chhapaak actor Deepika Padukone over her JNU visit Chhapaak