ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਸਪੋਰਟ ਦੀ ਮਿਆਦ ਖਤਮ ਹੋਣ ਤੋਂ 9 ਮਹੀਨੇ ਪਹਿਲਾਂ ਮਿਲੇਗਾ SMS

ਆਮ ਤੌਰ 'ਤੇ ਵਿਦੇਸ਼ ਯਾਤਰਾ ਦੀ ਯੋਜਨਾ ਬਣਾਉਣ ਸਮੇਂ ਲੋਕ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਪਾਸਪੋਰਟ ਦੀ ਮਿਆਦ ਕਿੰਨੀ ਬਚੀ ਹੈ। ਇਸ ਕਾਰਨ ਕਈ ਵਾਰ ਮਿਆਦ ਖਤਮ ਹੋਣ ਦੀ ਹਾਲਤ 'ਚ ਯਾਤਰੀਆਂ ਨੂੰ ਆਪਣਾ ਵਿਦੇਸ਼ ਜਾਣ ਦਾ ਪਲਾਨ ਰੱਦ ਕਰਨਾ ਪੈਂਦਾ ਹੈ। ਲੋਕਾਂ ਨੂੰ ਅਜਿਹੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਵਿਦੇਸ਼ ਮੰਤਰਾਲਾ ਮਿਆਦ ਖਤਮ ਹੋਣ ਤੋਂ 9 ਮਹੀਨੇ ਪਹਿਲਾਂ ਐਸਐਮਐਸ ਭੇਜੇਗਾ। 7 ਮਹੀਨੇ ਬਚਣ ਮਗਰੋਂ ਫਿਰ ਐਸਐਮਐਸ ਆਵੇਗਾ।
 

ਖੇਤਰੀ ਪਾਸਪੋਰਟ ਦਫਤਰ ਦੇ ਸੀਨੀਅਰ ਸੁਪਰੀਡੈਂਟ ਸੰਦੀਪ ਸ਼ੁਕਲਾ ਨੇ ਦੱਸਿਆ ਕਿ ਇਹ ਨਵੀਂ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਪਾਸਪੋਰਟ ਦਫਤਰ 'ਚ ਜਿਹੜੇ ਮੋਬਾਈਲ ਨੰਬਰ ਦਰਜ ਹਨ, ਉਨ੍ਹਾਂ 'ਤੇ ਐਸਐਮਐਸ ਭੇਜੇ ਜਾ ਰਹੇ ਹਨ। ਨਾਲ ਹੀ ਪਾਸਪੋਰਟ ਲਈ ਅਪਲਾਈ ਕਰਨ ਲਈ ਵੈਬਸਾਈਟ (www.passportindia.gov.in) ਬਾਰੇ ਵੀ ਜਾਣਕਾਰੀ ਭੇਜੀ ਜਾ ਰਹੀ ਹੈ। ਇਸ ਨਾਲ ਬਿਨੈਕਾਰ ਜਾਅਲੀ ਵੈੱਬਸਾਈਟਾਂ ਦਾ ਸ਼ਿਕਾਰ ਹੋਣ ਤੋਂ ਬੱਚ ਸਕਣਗੇ।
 

ਵੀਜ਼ੇ ਲਈ 6 ਮਹੀਨੇ ਦੀ ਮਿਆਦ ਜ਼ਰੂਰੀ :
ਕਿਸੇ ਵੀ ਦੇਸ਼ ਦੀ ਯਾਤਰਾ ਲਈ ਉੱਥੇ ਦਾ ਵੀਜ਼ਾ ਲੈਣ ਹੁੰਦਾ ਹੈ। ਵੀਜ਼ਾ ਲਈ ਇੱਕ ਸ਼ਰਤ ਇਹ ਵੀ ਹੈ ਕਿ ਬਿਨੈਕਾਰ ਦੇ ਪਾਸਪੋਰਟ ਦੀ ਵੈਧਤਾ ਯਾਤਰਾ ਦੇ ਸਮੇਂ ਘੱਟੋ-ਘੱਟ 6 ਮਹੀਨੇ ਜਾਂ ਇਸ ਤੋਂ ਵੱਧ ਹੋਵੇ। ਜੇ ਅਜਿਹਾ ਨਹੀਂ ਹੁੰਦਾ ਤਾਂ ਵੀਜ਼ਾ ਜਾਰੀ ਨਹੀਂ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਵਿਦੇਸ਼ ਜਾਣ ਤੋਂ ਰੋਕਿਆ ਜਾ ਸਕਦਾ ਹੈ। ਹੁਣ ਐਸਐਮਐਸ ਮਿਲਣ ਨਾਲ ਲੋਕ ਸੁਚੇਤ ਰਹਿਣਗੇ ਅਤੇ ਪਾਸਪੋਰਟ ਲਈ ਪਹਿਲਾਂ ਤੋਂ ਅਰਜ਼ੀ ਦੇ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SMS will come 9 months before passport expires date