ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਅਰ ਇੰਡੀਆ ਦੇ ਜਹਾਜ਼ ’ਚ ਨੁਕਸ, ਜ਼ਿਊਰਿਖ ’ਚ ਰਾਸ਼ਟਰਪਤੀ ਕੋਵਿੰਦ ਨੂੰ ਕਰਨੀ ਪਈ 3 ਘੰਟੇ ਉਡੀਕ

ਏਅਰ ਇੰਡੀਆ ਦੇ ਜਹਾਜ਼ ’ਚ ਨੁਕਸ, ਜ਼ਿਊਰਿਖ ’ਚ ਰਾਸ਼ਟਰਪਤੀ ਕੋਵਿੰਦ ਨੂੰ ਕਰਨੀ ਪਈ 3 ਘੰਟੇ ਉਡੀਕ

ਭਾਰਤ ਦੀ ਇੱਕੋ–ਇੱਕ ਸਰਕਾਰੀ ਏਅਰਲਾਈਨਜ਼ ਏਅਰ ਇੰਡੀਆ ਜੇ ਇਸ ਵੇਲੇ ਘਾਟੇ ’ਚ ਚੱਲ ਰਹੀ ਹੈ, ਤਾਂ ਇਸ ਲਈ ਕਿਤੇ ਨਾ ਕਿਤੇ ਏਅਰ ਇੰਡੀਆ ਪ੍ਰਬੰਧਕਾਂ ਤੋਂ ਇਲਾਵਾ ਉਸ ਦੀ ਸੇਵਾ ਵੀ ਜ਼ਿੰਮੇਵਾਰ ਹੈ। ਆਮ ਹਵਾਈ ਯਾਤਰੀਆਂ ਦੀ ਤਾਂ ਛੱਡੋ, ਦੇਸ਼ ਦੇ ਪਹਿਲੇ ਨਾਗਰਿਕ ਰਾਮਨਾਥ ਕੋਵਿੰਦ ਨੂੰ ਵੀ ਏਅਰ ਇੰਡੀਆ ਦੇ ਬੋਇੰਗ ਹਵਾਈ ਜਹਾਜ਼ ਵਿੱਚ ਆਏ ਤਕਨੀਕੀ ਨੁਕਸ ਕਾਰਨ ਤਿੰਨ ਘੰਟੇ ਦੇਰੀ ਨਾਲ ਉਡਾਣ ਭਰਨੀ ਪਈ।

 

 

ਏਅਰ ਇੰਡੀਆ ਦੇ ਹਵਾਈ ਜਹਾਜ਼ ਰਾਹੀਂ ਰਾਸ਼ਟਰਪਤੀ ਐਤਵਾਰ ਨੂੰ ਜ਼ਿਊਰਿਖ (ਸਵਿਟਜ਼ਰਲੈਂਡ) ਤੋਂ ਸਲੋਵਾਨੀਆ ਲਈ ਉਡਾਣ ਭਰਨ ਵਾਲੇ ਸਨ। ਇੱਥੇ ਵਰਨਣਯੋਗ ਹੈ  ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ–ਕੱਲ੍ਹ ਤਿੰਨ ਦੇਸ਼ਾਂ ਦੀ ਯਾਤਰਾ ਉੱਤੇ ਹਨ। ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਉਨ੍ਹਾਂ ਦੀ ਵੁਡਾਣ ਐਤਵਾਰ ਨੂੰ ਸਲੋਵਾਨੀਆ ਜਾਣ ਵਾਲੀ ਸੀ।

 

 

ਉਡਾਣ ਤੋਂ ਐਨ ਪਹਿਲਾਂ ਬੋਇੰਗ ਹਵਾਈ ਜਹਾਜ਼ ਵਿੱਚ ਤਕਨੀਕੀ ਨੁਕਸ ਦਾ ਪਤਾ ਲੱਗਾ। ਇਸ ਤੋਂ ਬਾਅਦ ਏਅਰ ਇੰਡੀਆ ਦੇ ਇੰਜੀਨੀਅਰਾਂ ਨੇ ਪਾਇਆ ਕਿ ਹਵਾਈ ਜਹਾਜ਼ ਵਿੱਚ ਰਡਰ ਫ਼ਾੱਲਟ ਆ ਗਿਆ। ਲਗਭਗ ਤਿੰਨ ਘੰਟਿਆਂ ਬਾਅਦ ਹਵਾਈ ਜਹਾਜ਼ ਨੂੰ ਦਰੁਸਤ ਕੀਤਾ ਜਾ ਸਕਿਆ। ਫਿਰ ਕਿਤੇ ਜਾ ਕੇ ਰਾਸ਼ਟਰਪਤੀ ਸਲੋਵਾਨੀਆ ਲਈ ਉਡਾਣ ਭਰ ਸਕੇ।

 

 

ਉਂਝ ਏਅਰ ਇੰਡੀਆ ਨੇ ਤੁਰੰਤ ਹੀ ਬੋਇੰਗ 777 ਦਾ ਇੰਤਜ਼ਾਮ ਕਰ ਲਿਆ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਪਿਛਲੇ ਐਤਵਾਰ ਦੀ ਰਾਤ ਨੂੰ ਤਿੰਨ ਦੇਸ਼ਾਂ ਆਈਸਲੈਂਡ, ਸਵਿਟਜ਼ਰਲੈਂਡ ਤੇ ਸਲੋਵਾਨੀਆ ਦੀ ਯਾਤਰਾ ਉੱਤੇ ਰਵਾਨਾ ਹੋਏ ਸਨ। ਫ਼ਿਲਹਾਲ ਉਹ ਦੋ ਦੇਸ਼ਾਂ ਦੀ ਯਾਤਰਾ ਕਰ ਕੇ ਅੰਤ ਸਲੋਵੇਨੀਆ ਜਾਣ ਵਾਲੇ ਸਨ, ਜਿੱਥੇ ਉਨ੍ਹਾਂ ਦੇ ਹਵਾਈ ਜਹਾਜ਼ ਵਿੱਚ ਖ਼ਰਾਬੀ ਦੀ ਸੂਚਨਾ ਮਿਲੀ।

 

 

ਸਲੋਵਾਨੀਆ ਦਾ ਦੌਰਾ ਮੁਕੰਮਲ ਕਰਨ ਤੋਂ ਬਾਅਦ ਭਲਕੇ 17 ਸਤੰਬਰ ਨੂੰ ਰਾਸ਼ਟਰਪਤੀ ਵਤਨ ਪਰਤ ਆਉਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Snag in Air India s aeroplane President Kovind had to wait for 3 hours in Zurich