ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ਹਿਰੀਲੇ ਸੱਪ ਨੇ ਮਾਰਿਆ ਡੰਗ ਤਾਂ ਬਜ਼ੁਰਗ ਚੱਬ ਗਿਆ ਸੱਪ

ਗੁਜਰਾਤ ਦੇ ਮਹੀਸਾਗਰ ਜ਼ਿਲ੍ਹੇ ਚ ਸੱਪ ਦੇ ਡੰਗਣ ਨਾਲ ਇਕ 60 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਪਰ ਮਰਨ ਤੋਂ ਪਹਿਲਾਂ ਬਜ਼ੁਰਗ ਨੇ ਵੀ ਸੱਪ ਨੂੰ ਚੱਬ ਲਿਆ ਤੇ ਉਸ ਨੂੰ ਜਾਨੋ ਮਾਰ ਦਿੱਤਾ। ਪਿੰਡ ਦੇ ਇਹ ਅਫ਼ਸਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵੜੋਦਰਾ ਤੋਂ ਲਗਭਗ 120 ਕਿਲੋਮੀਟਰ ਦੂਰ ਸੰਤਰਾਮਪੁਰ ਤਹਿਸੀਲ ਦੇ ਅਜਨਵਾ ਪਿੰਡ ਚ ਸ਼ਨਿੱਚਰਵਾਰ ਨੂੰ ਦੁਪਿਹਰ ਦੀ ਇਹ ਘਟਨਾ ਹੈ।

 

ਅਜਨਵਾ ਪਿੰਡ ਦੇ ਸਰਪੰਚ ਕਾਨੂ ਬਾਰੀਆ ਨੇ ਦਸਿਆ, ਪਰਵਤ ਨਾਂ ਦਾ ਇਹ ਵਿਅਕਤੀ ਇਕ ਖੇਤ ਚ ਮੱਦੀ ਲੱਦਣ ਵਾਲੇ ਟਰੱਕ ਕੋਲ ਖੜ੍ਹਿਆ ਸੀ ਕਿ ਅਚਾਨਕ ਇਕ ਸੱਪ ਬਾਹਰ ਆਇਆ। ਸੱਪ ਨੂੰ ਦੇਖਦੇ ਹੀ ਲੋਕਾਂ ਨੇ ਉਸ ਨੂੰ ਉਸ ਥਾਂ ਤੋਂ ਦੂਰ ਹੋ ਜਾਣ ਲਈ ਕਿਹਾ ਪਰ ਇਹ ਵਿਅਕਤੀ ਇਹ ਦਾਅਵਾ ਕਰਦਿਆਂ ਉੱਥੇ ਹੀ ਖੜ੍ਹਿਆ ਰਿਹਾ ਕਿ ਉਸ ਨੇ ਕਈ ਸੱਪਾਂ ਨੂੰ ਪਹਿਲਾਂ ਵੀ ਫੜ੍ਹਿਆ ਹੈ।

 

ਸਰਪੰਚ ਮੁਤਾਬਕ ਪਰਵਤ ਨੇ ਸੱਪ ਨੂੰ ਫੜ ਲਿਆ ਤੇ ਨਾਲ ਹੀ ਸੱਪ ਨੇ ਪਰਵਤ ਦੇ ਚਿਹਰੇ ਅਤੇ ਹੱਥ ਤੇ ਡੰਗ ਮਾਰ ਦਿੱਤਾ। ਇਸ ਦੇ ਜਵਾਬ ਚ ਪਰਵਤ ਨੇ ਵੀ ਉਸ ਸੱਪ ਨੂੰ ਚੱਬ ਲਿਆ ਤੇ ਮਰਨ ਤੋਂ ਪਹਿਲਾਂ ਸੱਪ ਨੂੰ ਚੱਬ ਕੇ ਜਾਨੋ ਮਾਰ ਦਿੱਤਾ। ਪਰਵਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਸਦੀ ਮੌਤ ਹੋ ਗਈ। ਸਰਪੰਚ ਮੁਤਾਬਕ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:snake bites man and man eats snake in gujarat both died