ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਕੂਲੀ ਵਿਦਿਆਰਥੀਆਂ ਨੂੰ ਦਿੱਤੀ ਖਿਚੜੀ ’ਚੋਂ ਨਿਕਲਿਆ ਸੱਪ

ਸਕੂਲੀ ਵਿਦਿਆਰਥੀਆਂ ਨੂੰ ਦਿੱਤੀ ਖਿਚੜੀ ’ਚੋਂ ਨਿਕਲਿਆ ਸੱਪ

ਇਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਦੇ ਤਹਿਤ ਦਿੱਤੀ ਗਈ ਖਿਚੜੀ ਵਿਚ ਸੱਪ ਮਿਲਣ ਨਾਲ ਸਨਸਨੀ ਫੈਲ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਬੁੱਧਵਾਰ ਨੂੰ ਗਰਗਵਾਨ ਜ਼ਿਲ੍ਹਾ ਪਰਿਸ਼ਦ ਪ੍ਰਾਇਮਰੀ ਸਕੂਲ ਵਿਚ ਬੱਚਿਆਂ ਨੁੰ ਮਿਡ ਡੇ ਮੀਲ ਪਰੋਸਨ ਦੌਰਾਨ ਸਾਹਮਣੇ ਆਈ ਹੈ। ਇਸ ਸਕੂਲ ਵਿਚ ਪਹਿਲੀ ਤੋਂ ਪੰਜਵੀਂ ਤੱਕ 80 ਤੋਂ ਜ਼ਿਆਦਾ ਵਿਦਿਆਰਥੀ ਪੜ੍ਹਦੇ ਹਨ। ਇਹ ਸਕੂਲ ਨਾਦੇੜ ਤੋਂ 50 ਕਿਲੋਮੀਟਰ ਦੂਰ ਸਥਿਤ ਹੈ।  ਸਕੂਲ ਦੇ ਕਰਮਚਾਰੀਆਂ ਨੇ ਜਿਵੇਂ ਹੀ ਖਿਚੜੀ ਪਰੋਸਨੀ ਸ਼ੁਰੂ ਕੀਤੀ, ਉਹ ਖਿੱਚੜੀ ਵਿਚ ਸੱਪ ਦੇਖ ਕੇ ਹੈਰਾਨ ਰਹਿ ਗਈ।

 

ਇਸ ਘਟਨਾ ਦੀ ਪੁਸਟੀ ਕਰਦੇ ਹੋਏ ਨਾਦੇੜ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀਈਓ) ਪ੍ਰਸ਼ਾਂਤ ਦਿਗਰਾਸਕਰ ਨੇ ਕਿਹਾ ਕਿ ਸੱਪ ਦਾ ਪਤਾ ਲੱਗਣ ਬਾਅਦ ਭੋਜਨ ਸੇਵਾ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਜਿਸ ਕਰਕੇ ਜ਼ਿਆਦਾਤਰ ਵਿਦਿਆਰਥੀ ਭੁੱਖੇ ਰਹਿ ਗਏ।

 

ਉਨ੍ਹਾਂ ਨਿਊਜ਼ ਏਜੰਸੀ ਆਈਏਐਨਐਸ ਨੂੰ ਦੱਸਿਆ ਕਿ ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਡੀਈਓ ਨਾਲ ਇਕ ਟੀਮ ਜਾਂਚ ਲਈ ਅੱਜ ਪਿੰਡ ਗਈ ਹੈ ਅਤੇ ਰਿਪੋਰਟ ਮਿਲਣ ਦੇ ਬਾਅਦ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਨ ਕਮੇਟੀ ਨੇ ਖਿੱਚੜੀ ਬਣਾਉਣ ਦਾ ਠੇਕਾ ਸਥਾਨਕ ਗਰੁੱਪ ਜਾਂ ਗੈਰ ਸਰਕਾਰੀ ਸੰਗਠਨਾਂ ਨੂੰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Snake Found In School Khichdi Served To Maharashtra Students