ਕਸ਼ਮੀਰ, ਜੰਮੂ, ਸ੍ਰੀਨਗਰ, ਦੇਹਰਾਦੂਨ, ਸ਼ਿਮਲਾ ਸਮੇਤ ਉਤਰਾਖੰਡ ਵਿੱਚ ਭਾਰੀ ਬਰਫਬਾਰੀ ਜਾਰੀ ਹੈ, ਜਿਸ ਨਾਲ ਪਹਾੜਾਂ ਦੀਆਂ ਚੋਟੀਆਂ ਪੂਰੀ ਤਰ੍ਹਾਂ ਬਰਫ਼ ਨਾਲ ਢਕੀਆਂ ਹੋਈਆਂ ਹਨ।
ਸ਼ਿਮਲਾ ਦੇ ਕੁਫਰੀ, ਕਿਨੌਰ, ਲਾਹੌਲ ਸਪੀਤੀ, ਜਾਖੂ ਅਤੇ ਨਾਰਕੰਢਾ 'ਚ ਬਰਫਬਾਰੀ ਹੋ ਰਹੀ ਹੈ, ਜਿਸ ਨਾਲ ਠੰਢ ਵੱਧ ਗਈ ਹੈ। ਭਾਰੀ ਬਾਰਿਸ਼ ਅਤੇ ਬਰਫਬਾਰੀ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਵੀਰਵਾਰ ਤੋਂ ਹੀ ਬਰਫ਼ਬਾਰੀ ਅਤੇ ਬਾਰਿਸ਼ ਜਾਰੀ ਹੈ। ਕੁੱਲੂ ਤੇ ਸ਼ਿਮਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਪਹਾੜੀ ਪੇਂਡੂ ਇਲਾਕਿਆਂ ਦੇ ਲੋਕਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਬਰਫਬਾਰੀ ਕਾਰਨ ਸੜਕਾਂ 'ਤੇ ਆਵਾਜਾਈ ਦੀ ਰਫ਼ਤਾਰ ਕਾਫੀ ਹੌਲੀ ਹੋ ਗਈ ਹੈ।
ਤਸਵੀਰਾਂ : ਦੀਪਕ ਸਾਂਸਟਾ
ਉੱਤਰਾਖੰਡ 'ਚ ਵੀ ਸ਼ੁੱਕਰਵਾਰ ਨੂੰ ਪੂਰਾ ਦਿਨ ਮੌਸਮ ਖਰਾਬ ਰਿਹਾ। ਚਾਰਧਾਮ ਸਮੇਤ ਹੇਮਕੁੰਟ ਸਾਹਿਬ, ਔਲੀ ਅਤੇ ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫਬਾਰੀ ਅਤੇ ਨੀਵੇਂ ਇਲਾਕਿਆਂ ਵਿੱਚ ਬਾਰਸ਼ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ। ਉਤਰਾਖੰਡ ਦੀ ਹਰਸ਼ਿਲ ਘਾਟੀ 'ਚ ਬਰਫਬਾਰੀ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਹਰਸ਼ਿਲ ਘਾਟੀ ਉੱਤਰਾਖੰਡ ਦੇ ਉੱਤਰੀ ਹਿੱਸੇ ਵਿੱਚ ਸਥਿਤ ਹੈ।
ਹਿਮਾਚਲ ਪ੍ਰਦੇਸ਼ ਤੋਂ ਵੀ ਬਰਫ਼ਬਾਰੀ ਦੀਆਂ ਤਸਵੀਰਾਂ ਆਈਆਂ ਹਨ। ਇੱਥੇ ਜਾਖੂ 'ਚ ਸਥਿਤ ਹਨੂੰਮਾਨ ਮੰਦਰ ਪੂਰੇ ਭਾਰਤ ਵਿੱਚ ਪ੍ਰਸਿੱਧ ਹੈ। ਇੱਥੇ 100 ਫੁੱਟ ਤੋਂ ਵੀ ਉੱਚੀ ਹਨੂੰਮਾਨ ਦੀ ਮੂਰਤੀ ਹੈ।
ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ 'ਚ ਬਰਫਬਾਰੀ ਹੋਈ ਹੈ।