ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ ’ਚ 3 ਦਿਨਾਂ ਤੋਂ ਬਰਫਬਾਰੀ ਜਾਰੀ, ਸ਼ਿਮਲਾ-ਮਨਾਲੀ ਨਾ ਜਾਣ ਦੀ ਸਲਾਹ

ਹਿਮਾਚਲ ਪ੍ਰਦੇਸ਼ ਵਿੱਚ ਵੱਖ-ਵੱਖ ਇਲਾਕਿਆਂ ਲਗਾਤਾਰ ਹੋ ਰਹੀ ਬਰਫਬਾਰੀ ਤੇ ਮੀਂਹ ਨੇ ਸੂਬੇ ਜੀਵਨ ਦੀ ਰਫਤਾਰ ਨੂੰ ਰੋਕ ਦਿੱਤਾ ਹੈ, ਜਦਕਿ ਸੂਬੇ ਦੇ ਕਬਾਇਲੀ ਖੇਤਰਾਂ ਤੋਂ ਇਲਾਵਾ ਆਦਿਵਾਸੀ ਖੇਤਰ ਵੀ ਬਾਕੀ ਦੁਨੀਆਂ ਤੋਂ ਕੱਟ ਗਏ ਹਨ ਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਦਾ ਸਿਲਸਿਲਾ ਜਾਰੀ ਹੈ

 

 

ਭਾਰੀ ਬਰਫਬਾਰੀ ਕਾਰਨ ਸੂਬੇ ਦੀਆਂ 250 ਸੜਕਾਂ ਜਾਮ ਹੋ ਗਈਆਂ ਹਨ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਲੋਕਾਂ ਨੂੰ ਸ਼ਿਮਲਾ ਅਤੇ ਮਨਾਲੀ ਨਾ ਜਾਣ ਦੀ ਸਲਾਹ ਦਿੱਤੀ ਹੈ ਫੇਸਬੁੱਕ ਪੇਜ 'ਤੇ ਆਪਣੇ ਸੰਦੇਸ਼ ਸ਼ਿਮਲਾ ਪੁਲਿਸ ਨੇ ਕਿਹਾ ਕਿ ਸ਼ਹਿਰ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਜਾਮ ਹਨ

 

ਹਿਮਾਚਲ ਤਾਜ਼ਾ ਬਰਫਬਾਰੀ ਦੇ ਬਾਅਦ ਕੁੱਲ 588 ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ, 2436 ਬਿਜਲੀ ਸਪਲਾਈ ਲਾਈਨਾਂ ਪ੍ਰਭਾਵਤ ਹੋਈਆਂ ਹਨ ਤੇ ਸੂਬੇ 33 ਜਲ ਸਪਲਾਈ ਸਕੀਮਾਂ ਪ੍ਰਭਾਵਤ ਹੋ ਗਈਆਂ ਹਨ ਸੂਬੇ ਦੇ 8 ਜ਼ਿਲ੍ਹਿਆਂ 1 ਫੁੱਟ ਤੋਂ 4 ਫੁੱਟ ਤੱਕ ਬਰਫ ਜਮ੍ਹਾਂ ਹੋ ਚੁੱਕੀ ਹੈ

 

 

ਹਿਮਾਚਲ ਦੇ ਜ਼ਿਲ੍ਹੇ ਕਿਨੌਰ, ਲਾਹੌਲ-ਸਪਿਤੀ ਅਤੇ ਚੰਬਾ ਜ਼ਿਲੇ ਦੇ ਪਾਂਗੀ, ਭਰਮੌਰ, ਡਲਹੌਜ਼ੀ ਪਿਛਲੇ ਤਿੰਨ ਦਿਨਾਂ ਭਾਰੀ ਬਰਫਬਾਰੀ ਹੋਈ ਹੈ

 

ਪਿਛਲੇ 24 ਘੰਟਿਆਂ ਵਿੱਚ ਖੜਾਪੱਥਰ, ਨਰਕੰਡਾ ਅਤੇ ਚੈਪਾਲ ਦੇ ਖਿੜਕੀ ਦੋ ਫੁੱਟ ਤੱਕ ਬਰਫਬਾਰੀ ਹੋਈ ਹੈ ਖਦਰਾਲਾ 60 ਸੈਂਟੀਮੀਟਰ ਬਰਫ, ਜੁੱਬਲ 7.5, ਠਿਯੋਗ 12, ਪੂਹ ਪੰਜ, ਕੈਲੋਂਗ ਅੱਠ, ਡਲਹੌਜ਼ੀ 35, ਸ਼ਿਮਲਾ 20 ਅਤੇ ਬੀਜਹੀ 15 ਸੈਂਟੀਮੀਟਰ ਬਰਫਬਾਰੀ ਹੋਈ ਹੈ

 

ਕਿੰਨੌਰ ਦੇ ਚਿਤਕੂਲ ਸਭ ਤੋਂ ਵੱਧ ਤਿੰਨ ਤੋਂ ਚਾਰ ਫੁੱਟ ਬਰਫਬਾਰੀ ਦਰਜ ਕੀਤੀ ਗਈ ਮੀਂਹ ਅਤੇ ਬਰਫਬਾਰੀ ਕਾਰਨ ਕੌਮੀ ਸੜਕਾਂ ਸਮੇਤ 500 ਤੋਂ ਵੱਧ ਸੜਕਾਂ ਨੂੰ ਬੰਦ ਹੋ ਗਈਆਂ ਹਨ

 

ਲਾਹੌਲ-ਸਪਿਤੀ ਨੂੰ ਜਾਣ ਵਾਲੀਆਂ ਸੜਕਾਂ ਪੂਰੀ ਤਰ੍ਹਾਂ ਬੰਦ ਹਨ ਰਾਮਪੁਰ ਨੂੰ ਜਾਣ ਵਾਲੀਆਂ ਬੱਸਾਂ ਬਸੰਤਪੁਰ ਰਾਹੀਂ ਨਾਰਕੰਡਾ, ਕੁਫਰੀ, ਥਿਓਗ ਸੜਕ ਦੇ ਬੰਦ ਹੋਣ ਕਾਰਨ ਚੱਲ ਰਹੀਆਂ ਹਨ ਲਾਹੌਲ-ਸਪਿਤੀ ਅਤੇ ਕਿਨੌਰ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੈ ਕਿਲਾੜ ਪਿਛਲੇ 12 ਘੰਟਿਆਂ ਤੋਂ ਬਿਜਲੀ ਸਪਲਾਈ ਬੰਦ ਪਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Snowfall continues in Himachal for 3 days advice not to go to Shimla and Manali