ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ `ਚ ਬਰਫ਼ਬਾਰੀ, ਸ੍ਰੀਨਗਰ-ਲੇਹ ਹਾਈਵੇਅ ਬੰਦ

ਕਸ਼ਮੀਰ `ਚ ਬਰਫ਼ਬਾਰੀ, ਸ੍ਰੀਨਗਰ-ਲੇਹ ਹਾਈਵੇਅ ਬੰਦ

ਅੱਜ ਕਸ਼ਮੀਰ ਦੇ ਕੁਝ ਇਲਾਕਿਆਂ `ਚ ਬਰਫ਼ਬਾਰੀ ਕਾਰਨ ਸ੍ਰੀਨਗਰ-ਲੇਹ ਹਾਈਵੇਅ ਬੰਦ ਹੋ ਗਿਆ ਹੈ। ਅੱਜ ਜ਼ੋਜੀਲਾ ਦੱਰੇ `ਤੇ ਤਾਜ਼ਾ ਬਰਫ਼ਬਾਰੀ ਹੋਈ। ਇਹੋ ਦੱਰਾ ਕਸ਼ਮੀਰ ਵਾਦੀ ਨੂੰ ‘ਠੰਢੇ ਰੇਗਿਸਤਾਨ` ਵਜੋਂ ਜਾਣੇ ਜਾਂਦੇ ਲੱਦਾਖ ਖੇਤਰ ਨਾਲ ਜੋੜਦਾ ਹੈ।


ਆਵਾਜਾਈ ਪ੍ਰਬੰਧਨ ਅਧਿਕਾਰੀ ਨੇ ਦੱਸਿਆ ਕਿ ਅਹਿਤਿਆਤ ਵਜੋਂ ਸ੍ਰੀਨਗਰ-ਲੇਹ ਹਾਈਵੇਅ `ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਜ਼ੋਜੀਲਾ ਦੱਰਾ ਸਮੁੰਦਰੀ ਸਤ੍ਹਾ ਤੋਂ 11,575 ਫ਼ੁੱਟ ਦੀ ਉਚਾਈ `ਤੇ ਸਥਿਤ ਹੈ।


ਸ੍ਰੀਨਗਰ-ਲੇਹ ਹਾਈਵੇਅ ਵੁਂਝ ਵੀ ਨਵੰਬਰ ਤੋਂ ਅਪ੍ਰੈਲ ਤੱਕ ਲਗਭਗ ਛੇ ਮਹੀਨੇ ਬੰਦ ਹੀ ਰੱਖਿਆ ਜਾਂਦਾ ਹੈ।


ਮੌਸਮ ਵਿਭਾਗ ਅਨੁਸਾਰ ਜੰਮੂ-ਕਸ਼ਮੀਰ ਦੇ ਉੱਚੇ ਪਹਾੜਾਂ `ਤੇ ਅਗਲੇ ਤਿੰਨ ਦਿਨਾਂ ਦੌਰਾਨ ਦਰਮਿਆਨੀ ਬਰਫ਼ਬਾਰੀ ਹੋ ਸਕਦੀ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Snowfall in Kashmir Srinagar Leh highway closed