ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਤੇ ਕੇਦਾਰਨਾਥ–ਉਤਰਾਖੰਡ ’ਚ ਬਰਫ਼ਬਾਰੀ, ਪੰਜਾਬ ’ਚ ਮੀਂਹ

ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਤੇ ਕੇਦਾਰਨਾਥ–ਉਤਰਾਖੰਡ ’ਚ ਬਰਫ਼ਬਾਰੀ, ਪੰਜਾਬ ’ਚ ਮੀਂਹ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਜ਼ਿਲ੍ਹੇ ’ਚ ਅੱਜ ਤੜਕੇ ਨਾਰਕੰਡਾ ਵਿਖੇ ਬਰਫ਼ਬਾਰੀ ਹੋਈ। ਉੱਧਰ ਉਤਰਾਖੰਡ ਦੇ ਪਹਾੜਾਂ ’ਤੇ ਵੀ ਬਰਫ਼ ਪਈ ਹੈ। ਕੇਦਾਰਨਾਥ ਸਥਿਤ ਮੰਦਰ ਪੂਰੀ ਤਰ੍ਹਾਂ ਬਰਫ਼ ਨਾਲ ਢਕ ਗਿਆ ਹੈ।

 

 

ਜਦੋਂ ਹਿਮਾਚਲ ਵਿੱਚ ਕਿਤੇ ਬਰਫ਼ਬਾਰੀ ਹੁੰਦੀ ਹੈ, ਤਾਂ ਪੰਜਾਬ ਅਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਜ਼ਰੂਰ ਪੈਂਦਾ ਹੈ। ਇਸੇ ਲਈ ਅੱਜ ਸਵੇਰੇ–ਸਵੇਰੇ ਪੰਜਾਬ ਦੇ ਮੋਹਾਲੀ, ਰੋਪੜ, ਹੁਸ਼ਿਆਰਪੁਰ ਜਿਹੇ ਕੁਝ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿੱਚ ਹਲਕੀ ਵਰਖਾ ਹੋਈ।

 

 

ਸ਼ਿਮਲਾ ਲਾਗਲੇ ਇਲਾਕਿਆਂ ’ਚ ਬਰਫ਼ਬਾਰੀ ਦੀ ਖ਼ਬਰ ਸੁਣ ਕੇ ਸੈਲਾਨੀ ਤੁਰੰਤ ਹਿਮਾਚਲ ਪ੍ਰਦੇਸ਼ ਵੱਲ ਰਵਾਨਾ ਹੋਣ ਲੱਗ ਪਏ ਹਨ। ਕਈ ਸੈਲਾਨੀ ਹਾਲੇ ਆਪਣਾ ਪ੍ਰੋਗਰਾਮ ਉਲੀਕ ਰਹੇ ਹਨ।

 

 

ਬਹੁਤੇ ਲੋਕਾਂ ਨੇ ਸ਼ਿਮਲਾ ਤੇ ਮਨਾਲੀ ਜਾਣ ਦਾ ਹੀ ਪ੍ਰੋਗਰਾਮ ਬਣਾਇਆ ਹੋਇਆ ਹੈ। ਆੱਨਲਾਈਨ ਬੁਕਿੰਗ ਦਾ ਪੂਰਾ ਜ਼ੋਰ ਹੈ। ਇਨ੍ਹਾਂ ਦੋਵੇਂ ਸੈਲਾਨੀ ਕੇਂਦਰਾਂ ਉੱਤੇ ਹੋਟਲਾਂ ਦੇ 85 ਫ਼ੀ ਸਦੀ ਕਮਰੇ ਬੁੱਕ ਹੋ ਚੁੱਕੇ ਹਨ। ਕ੍ਰਿਸਮਸ ਤੇ ਨਵੇਂ ਸਾਲ ਦੀਆਂ ਛੁੱਟੀਆਂ ਦੇ ਜਸ਼ਨਾਂ ਲਈ ਲੋਕ ਹਰ ਸਾਲ ਇਨ੍ਹਾਂ ਦਿਨਾਂ ’ਚ ਪਹਾੜੀ ਸਥਾਨਾਂ ਉੱਤੇ ਜਾਂਦੇ ਹਨ।

 

 

ਧਰਮਸ਼ਾਲਾ, ਕੁੱਲੂ, ਕਾਂਗੜਾ ਤੇ ਡਲਹੌਜ਼ੀ ਜਿਹੇ ਹਿਮਾਚਲ ਪ੍ਰਦੇਸ਼ ਦੇ ਸਥਾਨ ਸੈਲਾਨੀਆਂ ’ਚ ਵਧੇਰੇ ਪ੍ਰਸਿੱਧ ਹਨ। ਇਸ ਵਾਰ ਸ੍ਰੀਨਗਰ ਤੇ ਕਸ਼ਮੀਰ ਵਾਦੀ ਦੇ ਹੋਰ ਇਲਾਕਿਆਂ ’ਚ ਲੋਕ ਨਹੀਂ ਜਾ ਸਕਣਗੇ। ਉੱਥੇ ਹਾਲੇ ਧਾਰਾ–370 ਦੇ ਖ਼ਾਤਮੇ ਤੋਂ ਬਾਅਦ ਹਾਲਾਤ ਪੂਰੀ ਤਰ੍ਹਾਂ ਆਮ ਵਰਗੇ ਨਹੀਂ ਹੋ ਸਕੇ ਹਨ। ਇਸੇ ਲਈ ਕੇਂਦਰ ਸਰਕਾਰ ਨੇ ਪਾਬੰਦੀਆਂ ਪੂਰੀ ਤਰ੍ਹਾਂ ਨਹੀਂ ਹਟਾਈਆਂ ਹਨ।

 

 

ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਵੀ ਸੈਲਾਨੀਆਂ ਦੀ ਆਮਦ ਲਈ ਖ਼ਾਸ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਹੋਟਲ ਤੇ ਰੈਸਟੋਰੈਂਟ ਵੀ ਆਪਣੇ ਮੇਨਯੂ ਵਿੱਚ ਨਿੱਤ ਕੋਈ ਨਵੇਂ ਪਕਵਾਨ ਦਰਜ ਕਰਦੇ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Snowfall in Shimla District of Himachal and Kedarnath-Uttrakhand Rain in Punjab