ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਾੜਾਂ ’ਚ ਹੋਈ ਬਰਫਬਾਰੀ ਨੇ ਜਨਜੀਵਨ ਕੀਤਾ ਪ੍ਰਭਾਵਿਤ

ਡਹਲੌਜੀ : ਆਪਣੇ ਦੁਕਾਨ ਅੱਗੇ ਤੋਂ ਬਰਫ ਹਟਾਉਂਦਾ ਹੋਇਆ ਇਕ ਦੁਕਾਨਦਾਰ।

ਮੌਸਮ ’ਚ ਆਈ ਤਬਦੀਲੀ ਦੇ ਚਲਦੇ ਅੱਜ ਪਹਾੜੀ ਖੇਤਰ ਵਿਚ ਬਰਫਬਾਰੀ ਹੋਈ। ਜਿਸ ਦੇ ਚਲਦੇ ਜਿੱਥੇ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋਇਆ। ਉਥੇ ਪਹੁੰਚੇ ਸੈਲਾਨੀਆਂ ਨੇ ਹੋਈ ਬਰਫਬਾਰੀ ਦਾ ਆਨੰਦ ਵੀ ਲਿਆ। ਡਹਲੌਜੀ ਵਿਚ ਹੋਈ ਬਰਫਬਾਰੀ ਕਾਰਨ ਲੋਕਾਂ ਦਾ ਰਸਤਿਆਂ ਉਤੇ ਚਲਣਾ ਵੀ ਮੁਸ਼ਕਲ ਹੋ ਗਈ।

 

ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਚ ਸੁੱਕੇ ਮੌਸਮ ਕਾਰਨ ਬੁੱਧਵਾਰ ਨੂੰ ਤਾਪਮਾਨ ਵਿਚ ਮਾਮੂਲੀ ਜਿਹਾ ਵਾਧਾ ਹੋਇਆ ਹੈ, ਪਰ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਮੀਂਹ ਅਤੇ ਬਰਫਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਆਈਏਐਨਐਸ ਨੂੰ ਦੱਸਿਆ ਕਿ 1 ਫਰਵਰੀ ਤੱਕ ਮੀਂਹ ਅਤੇ ਬਰਫ ਦੀ ਸੰਭਾਵਨਾ ਹੈ ਉਨ੍ਹਾਂ ਨੇ ਕਿਹਾ ਕਿ ਸ਼ਿਮਲਾ, ਨਾਰਕੰਡਾ, ਕੁਫਰੀ, ਮਨਾਲੀ ਅਤੇ ਡਲਹੌਜ਼ੀ ਵਰਗੇ ਪ੍ਰਮੁੱਖ ਸੈਲਾਨੀ ਸ਼ਹਿਰਾਂ ਵਿਚ ਬਰਫਬਾਰੀ ਦੀ ਸੰਭਾਵਨਾ ਹੈ ਲਾਹੌਲ-ਸਪਿਤੀ ਜ਼ਿਲ੍ਹੇ ਦਾ ਕੇਲਾਂਗ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ ਜਿੱਥੇ ਤਾਪਮਾਨ 14 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾਜਦੋਂ ਕਿ ਮੰਗਲਵਾਰ ਨੂੰ ਇਹ 16.2 ਡਿਗਰੀ ਸੈਲਸੀਅਸ ਤੋਂ ਹੇਠਾਂ ਸੀ

 

ਸੂਬੇ ਦੀ ਰਾਜਧਾਨੀ ਦਾ ਘੱਟੋ-ਘੱਟ ਤਾਪਮਾਨ 2.2 ਡਿਗਰੀ ਦਰਜ ਕੀਤਾ ਗਿਆ, ਮੰਗਲਵਾਰ ਤੋਂ ਇਸ ਵਿਚ 1.4  ਡਿਗਰੀ ਵਾਧਾ ਦਿਖਾਈ ਦਿੱਤਾ।  ਕਿਨੌਰ ਜ਼ਿਲ੍ਹੇ ਵਿਚ ਕਲਪਾ ਘੱਟ ਤੋਂ ਘੱਟ ਤਾਪਮਾਨ ਸਿਫਰ ਤੋਂ ਹੇਠਾਂ 6.6 ਡਿਗਰੀ ਹੇਠਾਂ ਦਰਜ ਗਿਆ, ਜਦੋਂ ਕਿ ਮਨਾਲੀ ਵਿਚ ਇਹ ਸਿਫਰ ਤੋਂ 2.4 ਡਿਗਰੀ ਹੇਠਾਂ, ਕੁਫ਼ਰ ਵਿਚ 3.4 ਡਿਗਰੀ, ਡਲਹੌਜ਼ੀ ਵਿਚ 1.3 ਡਿਗਰੀ ਅਤੇ ਧਰਮਸ਼ਾਲਾ ਦਾ ਤਾਪਮਾਨ 2.2 ਡਿਗਰੀ ਦਰਜ ਕੀਤਾ ਗਿਆ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:snowfall in the mountains influenced the life