ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਾੜਾਂ ’ਤੇ ਬਰਫ਼ਬਾਰੀ, ਪੰਜਾਬ–ਹਰਿਆਣਾ ’ਚ ਵਰਖਾ

ਪਹਾੜਾਂ ’ਤੇ ਬਰਫ਼ਬਾਰੀ, ਪੰਜਾਬ–ਹਰਿਆਣਾ ’ਚ ਵਰਖਾ

ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੇ ਬਹੁਤੇ ਇਲਾਕਿਆਂ ’ਚ ਅੱਜ ਵੀ ਹਲਕੀ ਤੋਂ ਦਰਮਿਆਨੀ ਵਰਖਾ ਹੋ ਰਹੀ ਹੈ। ਪੱਛਮੀ ਗੜਬੜੀ ਕਾਰਨ ਮੌਸਮ ਖ਼ਰਾਬ ਹੋਇਆ ਦੱਸਿਆ ਜਾ ਰਿਹਾ ਹੈ। ਤੇਜ਼ ਹਵਾਵਾਂ ਚੱਲ ਰਹੀਆਂ ਹਨ ਤੇ ਬੱਦਲਾਂ ਦੀ ਗਰਜ ਨਾਲ ਮੀਂਹ ਪੈ ਰਿਹਾ ਹੈ। ਕੁਝ ਥਾਵਾਂ ’ਤੇ ਗੜੇ ਵੀ ਪਏ ਹਨ।

 

 

ਬਰਫ਼ਾਨੀ ਹਵਾਵਾਂ ਨੇ ਤਾਪਮਾਨ ਵਿੱਚ ਕਈ ਦਰਜੇ ਕਮੀ ਲੈ ਆਂਦੀ ਹੈ। ਹਿਮਾਚਲ ਪ੍ਰਦੇਸ਼, ਉਤਰਾਖੰਡ ਤੇ ਜੰਮੂ–ਕਸ਼ਮੀਰ ਦੇ ਪਹਾੜਾਂ ’ਤੇ ਬਰਫ਼ਬਾਰੀ ਹੋ ਰਹੀ ਹੈ। ਇੰਝ ਉੱਤਰੀ ਭਾਰਤ ’ਚ ਹੁਣ ਠੰਢ ਨੇ ਪੂਰਾ ਜ਼ੋਰ ਫੜ ਲਿਆ ਹੈ।

 

 

ਦਿੱਲੀ ’ਚ ਵੀ ਤੇਜ਼ ਹਵਾਵਾਂ ਚੱਲ ਰਹੀਆਂ ਹਨ ਤੇ ਮੀਂਹ ਪੈ ਰਿਹਾ ਹੈ। ਇਹ ਵਰਖਾ ਰੁਕ–ਰੁਕ ਕੇ ਹੋ ਰਹੀ ਹੈ। ਅਜਿਹਾ ਮੌਸਮ ਸਨਿੱਚਰਵਾਰ ਤੇ ਐਤਵਾਰ ਨੂੰ ਵੀ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ। ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ 5 ਡਿਗਰੀ ਹੇਠਾਂ ਜਾ ਸਕਦਾ ਹੈ।

 

 

ਵੀਰਵਾਰ ਨੂੰ ਦਿੱਲੀ ਦਾ ਘੱਟੋ–ਘੱਟ ਤਾਪਮਾਨ 12.8 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦਿੱਲੀ ਦਾ ਘੱਟੋ–ਘੱਟ ਤਾਪਮਾਨ 7.9 ਡਿਗਰੀ ਸੈਲਸੀਅਸ ਸੀ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 21.5 ਡਿਗਰੀ ਰਿਹਾ। ਉਸ ਤੋਂ ਪਹਿਲਾਂ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 23.2 ਡਿਗਰੀ ਦਰਜ ਕੀਤਾ ਗਿਆ ਸੀ।

 

 

ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਘੱਟੋ–ਘੱਟ ਤਾਪਮਾਨ 11 ਤੋਂ 13 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਮਾਹਿਰਾਂ ਮੁਤਾਬਕ ਪੱਛਮੀ ਗੜਬੜੀ ਦਾ ਅਸਰ ਖ਼ਤਮ ਹੁੰਦਿਆਂ ਹੀ ਭਾਰਤ ਦੀ ਰਾਜਧਾਨੀ ਦਿੱਲੀ ’ਚ ਕੋਹਰੇ ਦਾ ਕਹਿਰ ਵੀ ਸ਼ੁਰੂ ਹੋ ਜਾਵੇਗਾ। ਸਨਿੱਚਰਵਾਰ ਤੋਂ ਬੁੱਧਵਾਰ ਤੱਕ ਸਵੇਰੇ ਕੋਹਰਾ ਛਾਇਆ ਰਹੇਗਾ। ਸਨਿੱਚਰਵਾਰ ਨੂੰ ਆਕਾਸ਼ ’ਚ ਬੱਦਲ ਛਾਏ ਰਹਿਣਗੇ ਤੇ ਦਰਮਿਆਨਾ ਕੋਹਰਾ ਵੀ ਰਹੇਗਾ।

 

 

ਐਤਵਾਰ ਤੇ ਸੋਮਵਾਰ ਨੂੰ ਕੋਹਰਾ ਬਹੁਤ ਜ਼ਿਆਦਾ ਸੰਘਣਾ ਹੋ ਸਕਦਾ ਹੈ। ਮੰਗਲਵਾਰ ਨੂੰ ਕੋਹਰੇ ਦਾ ਪੱਧਰ ਕੁਝ ਘਟ ਸਕਦਾ ਹੈ। ਇਸੇ ਦੌਰਾਨ ਵੀਰਵਾਰ ਨੂੰ ਦਿੱਲੀ ਦਾ ਹਵਾ ਮਿਆਰ ਸੂਚਕ–ਅੰਕ 430 ਦਰਜ ਕੀਤਾ ਗਿਆ ਹੈ, ਜੋ ਬੁੱਧਵਾਰ ਦੇ ਮੁਕਾਬਲੇ 22 ਵਧੇਰੇ ਹੈ।

 

 

ਮਾਹਿਰਾਂ ਮੁਤਾਬਕ ਹਵਾ ਦੀ ਰਫ਼ਤਾਰ ਪੂਰਬੀ ਦਿਸ਼ਾ ਹੋਣ ਕਾਰਨ ਪ੍ਰਦੂਸ਼ਣ ਦੇ ਕਣ ਇਕੱਠੇ ਹੋਣ ਨਾਲ ਸੂਚਕ–ਅੰਕ ਵਿੱਚ ਵਾਧਾ ਹੋਇਆ ਹੈ। ਉਂਝ ਵੀਰਵਾਰ ਦੇਰ ਰਾਤ ਦੀ ਵਰਖਾ ਨਾਲ ਪ੍ਰਦੂਸ਼ਣ ਦੇ ਪੱਧਰ ਵਿੱਚ ਸੁਧਾਰ ਸ਼ੁਰੂ ਹੋ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Snowfall on hills and rain in Punjab-Haryana