ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ `ਚ ਅਖੌਤੀ ਬਾਬੇ ਵੱਲੋਂ ਅਧਿਆਪਕਾ ਨਾਲ ਬਲਾਤਕਾਰ, ਨੈਨੀਤਾਲ ਤੋਂ ਕਾਬੂ

ਦਿੱਲੀ `ਚ ਅਖੌਤੀ ਬਾਬੇ ਵੱਲੋਂ ਅਧਿਆਪਕਾ ਨਾਲ ਬਲਾਤਕਾਰ, ਨੈਨੀਤਾਲ ਤੋਂ ਕਾਬੂ

ਭਾਰਤ ਦੀ ਰਾਜਧਾਨੀ ਦਿੱਲੀ `ਚ ਅਖੌਤੀ ਬਾਬਿਆਂ ਵੱਲੋਂ ਬਲਾਤਕਾਰ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਹੁਣ ਜਨਕਪੁਰੀ ਇਲਾਕੇ `ਚ ਇੱਕ ਬਾਬੇ `ਤੇ 24 ਸਾਲਾਂ ਦੀ ਇੱਕ ਅਧਿਆਪਕਾਂ ਨਾਲ ਜਲਬਰ-ਜਨਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਬਾਬਾ ਹਰੀਨਾਰਾਇਣ ਤੇ ਦੋ ਔਰਤਾਂ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।


ਦਿੱਲੀ ਮਹਿਲਾ ਕਮਿਸ਼ਨ ਨੂੰ ਦੋ ਦਿਨ ਪਹਿਲਾਂ ਈ-ਮੇਲ ਰਾਹੀਂ ਭੇਜੀ ਸਿ਼ਕਾਇਤ ਵਿੱਚ ਪੀੜਤ ਅਧਿਆਪਕਾ ਨੇ ਦੱਸਿਆ ਸੀ ਕਿ ਉਸ ਦੀ ਜਾਣਕਾਰ ਇੱਕ ਅਧਿਆਪਕਾ ਨੇ ਉਸ ਨੂੰ ਜਨਕਪੁਰ ਦੇ ਇੱਕ ਆਸ਼ਰਮ ਦੇ ਬਾਬੇ ਬਾਰੇ ਦੱਸਿਆ ਸੀ। ਮੁਲਜ਼ਮ ਅਧਿਆਪਕਾ ਨੇ ਉਸ ਨੇ ਬਾਬੇ ਦੀ ਅਖੌਤੀ ਸ਼ਕਤੀ ਤੇ ਇਲਾਜ ਰਾਹੀਂ ਸਰੀਰ ਤੇ ਆਤਮਾ ਨੂੰ ਮਿਲਣ ਵਾਲੇ ਫ਼ਾਇਦਿਆਂ ਬਾਰੇ ਦੱਸਦਿਆਂ ਆਪਣੇ ਪਿੱਛੇ ਲਾਇਆ ਸੀ। ਉਸ ਨੇ ਕਿਹਾ ਸੀ ਕਿ ਉਸ ਨੇ ਖ਼ੁਦ ਬਾਬੇ ਤੋਂ ਇਲਾਜ ਕਰਵਾਇਆ ਸੀ ਤੇ ਉਸ ਨੂੰ ਬਹੁਤ ਫ਼ਾਇਦਾ ਹੋਇਆ ਹੈ ਤੇ ਉਸ ਦੀ ਪਰੇਸ਼ਾਨੀ ਠੀਕ ਹੋ ਗਈ।


ਪੀੜਤ ਅਧਿਆਪਕਾ ਦਾ ਭਰੋਸਾ ਹਾਸਲ ਕਰਨ ਤੋਂ ਬਾਅਦ ਉਹ ਉਸ ਨੂੰ ਅਧਿਆਤਮਕ ਇਲਾਜ ਲਈ ਆਸ਼ਰਮ `ਚ ਲੈ ਗਈ। ਉਸ ਨੇ ਪੀੜਤ ਨੂੰ ਸਿਰਫ਼ ਫਲ਼ ਖਾ ਕੇ ਚੱਲਣ ਲਈ ਕਿਹਾ। ਉਸ ਦਾ ਕਹਿਣਾ ਸੀ ਕਿ ਫਲਾਂ ਨਾਲ ਇਲਾਜ ਤੋਂ ਪਹਿਲਾਂ ਉਸ ਦੇ ਸਰੀਰ ਦੀ ਗੰਦਗੀ ਨਿੱਕਲ ਜਾਵੇਗੀ। ਦੂਜੇ ਦਿਨ ਉਹ ਦੋਵੇਂ ਸਕੂਲ ਖ਼ਤਮ ਹੋਣ ਤੋਂ ਬਾਅਦ ਸ਼ਾਮੀਂ ਆਸ਼ਰਮ ਪੁੱਜੀਆਂ। ਉੱਥੇ ਉਨ੍ਹਾਂ ਨੂੰ ਇੱਕ ਔਰਤ ਮਿਲੀ, ਜਿਸ ਨੇ ਖ਼ੁਦ ਨੂੰ ਬਾਬੇ ਦੀ ਸਕੱਤਰ ਦੱਸਿਆ।


ਪੀੜਤ ਅਧਿਆਪਕਾ ਅਨੁਸਾਰ ਬਾਬੇ ਦੇ ਆਸ਼ਰਮ ਪੁੱਜਣ `ਤੇ ਸਕੱਤਰ ਨੇ ਉਸ ਨੁੰ ਕਈ ਘੰਟਿਆਂ ਤੱਕ ਗੱਲਾਂ `ਚ ਹੀ ਉਲਝਾਈ ਰੱਖਿਆ। ਇਸ ਲੰਮੀ ਪ੍ਰਕਿਰਿਆ ਤੇ ਸਵੇਰ ਤੋਂ ਸਿਰਫ਼ ਫਲ ਖਾਣ ਕਾਰਨ ਉਸ ਨੂੰ ਭੁੱਖ ਲੱਗਣ ਲੱਗੀ ਤੇ ਥਕਾਵਟ ਮਹਿਸੂਸ ਹੋਣ ਲੱਗੀ। ਉਸ ਨੇ ਘਰ ਜਾਣ ਦੀ ਇੱਛਾ ਪ੍ਰਗਟਾਉਂਦਿਆਂ ਸਕੱਤਰ ਨੂੰ ਫਿਰ ਕਿਸੇ ਦਿਨ ਬਾਬੇ ਨੂੰ ਮਿਲਣ ਲਈ ਕਿਹਾ ਪਰ ਦੋਵਾਂ ਨੇ ਉਸ ਨੂੰ ਇਲਾਜ ਪੂਰਾ ਕਰਨ ਦੀ ਗੱਲ ਕਹਿੰਦਿਆਂ ਉਸ ਨੂੰ ਰਾਤ ਨੂੰ ਆਸ਼ਰਮ `ਚ ਹੀ ਰੋਕ ਲਿਆ।


ਰਾਤੀਂ ਲਗਭਗ ਸਾਢੇ 8 ਵਜੇ ਸਕੱਤਰ ਨੇ ਪੀੜਤ ਅਧਿਆਪਕਾ `ਤੇ ਅਖੌਤੀ ਕਿਰਿਆ ਸ਼ੁਰੂ ਕੀਤੀ। ਇਸ ਅਧਿਆਪਕਾ ਦਾ ਦੋਸ਼ ਹੈ ਕਿ ਉੱਥੇ ਉਸ ਨੂੰ ਨੁਹਾ ਕੇ ਅਜਿਹਾ ਖਾਣਾ ਖਵਾਇਆ ਗਿਆ, ਜਿਸ ਵਿਚ ਕੁਝ ਮਿਲਿਆ ਹੋਇਆ ਸੀ। ਉਸ ਤੋਂ ਬਾਅਦ ਬਾਬੇ ਨੇ ਉਸ ਨਾਲ ਬਲਾਤਕਾਰ ਕੀਤਾ।


ਪੀੜਤ ਅਧਿਆਪਕਾ ਨੇ ਕਮਿਸ਼ਨ ਨੁੰ ਭੇਜੀ ਸਿ਼ਕਾਇਤ ਵਿੱਚ ਬਾਬੇ `ਤੇ ਜਬਰ ਜਨਾਹ ਦਾ ਇਲਜ਼ਾਮ ਲਾਉਣ ਦੇ ਨਾਲ-ਨਾਲ ਸਕੱਤਰ ਅਤੇ ਉਸ ਨੂੰ ਭਰਮਾਉਣ ਵਾਲੀ ਅਧਿਆਪਕਾ ਵਿਰੁੱਧ ਵੀ ਸਿ਼ਕਾਇਤ ਕੀਤੀ ਹੈ।


ਅਖੌਤੀ ਬਾਬੇ ਹਰੀਨਾਰਾਇਣ ਨੂੰ ਨੈਨੀਤਾਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਬਾਬੇ ਕੋਲ ਲਿਜਾਣ ਵਾਲੀ ਅਧਿਆਪਕਾ ਤੇ ਮਹਿਲਾ ਸਕੱਤਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


ਮੁਲਜ਼ਮ ਬਾਬੇ ਨੂੰ ਹੁਣ ਪੁਲਿਸ ਨੈਨੀਤਾਲ ਤੋਂ ਦਿੱਲੀ ਲੈ ਕੇ ਆ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:so called godman rapes a teacher