ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦ ਤੱਕ ਮੈਂ ਜਿਊਂਦੀ ਹਾਂ, ਤਦ ਤੱਕ ਪੱਛਮੀ ਬੰਗਾਲ ’ਚ CAA ਲਾਗੂ ਨਹੀਂ ਹੋ ਸਕਦਾ: ਮਮਤਾ ਬੈਨਰਜੀ

ਜਦ ਤੱਕ ਮੈਂ ਜਿਊਂਦੀ ਹਾਂ, ਤਦ ਤੱਕ ਪੱਛਮੀ ਬੰਗਾਲ ’ਚ CAA ਲਾਗੂ ਨਹੀਂ ਹੋ ਸਕਦਾ: ਮਮਤਾ ਬੈਨਰਜੀ

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਜਦੋਂ ਤੱਕ ਉਹ ਜਿਊਂਦੇ ਹਨ, ਤਦ ਤੱਕ ਉਨ੍ਹਾਂ ਦੇ ਸੂਬੇ ’ਚ ਨਾਗਰਿਕਤਾ ਸੋਧ ਕਾਨੂੰਨ (CAA) ਲਾਗੂ ਨਹੀਂ ਹੋਵੇਗਾ। ਤ੍ਰਿਣਮੂਲ ਕਾਂਗਰਸ ਦੇ ਮੁਖੀ ਮਮਤਾ ਬੈਨਰਜੀ ਨੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਨੈਹਾਟੀ ਵਿਖੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਵੀ ਦੇਸ਼ ਵਾਸੀਆਂ ਨਾਲ ਨਾਗਰਿਕਤਾ ਜਿਹੇ ਉਨ੍ਹਾਂ ਦੇ ਅਧਿਕਾਰ ਨੂੰ ਖੋਹ ਨਹੀਂ ਸਕਦਾ।

 

 

ਕੁਮਾਰੀ ਮਮਤਾ ਬੈਨਰਜੀ ਨੇ CAA ਵਿਰੁੱਧ ਦੇਸ਼ ਭਰ ’ਚ ਚੱਲ ਰਹੇ ਵਿਦਿਆਰਥੀਆਂ ਦੇ ਅੰਦੋਲਨ ਦੀ ਹਮਾਇਤ ਕਰਦਿਆਂ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ 18 ਸਾਲ ਦੀ ਉਮਰ ’ਚ ਸਰਕਾਰ ਚੁਣਨ ਲਈ ਵੋਟਾਂ ਤਾਂ ਪਾਉਣ ਪਰ ਉਨ੍ਹਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਵਿਦਿਆਰਥੀ ਕਾਲ਼ੇ ਕਾਨੂੰਨ ਦਾ ਵਿਰੋਧ ਕਿਉਂ ਨਹੀਂ ਕਰ ਸਕਦੇ? ਕੇਂਦਰ ਸਰਕਾਰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿਰੁੱਧ ਕਾਰਵਾਈ ਕਰ ਰਹੀ ਹੈ ਤੇ ਉਨ੍ਹਾਂ ਨੂੰ ਯੂਨੀਵਰਸਿਟੀਜ਼ ’ਚੋਂ ਕੱਢਿਆ ਜਾ ਰਿਹਾ ਹੈ।

 

 

CAA ਵਿਰੁੱਧ ਕੋਲਕਾਤਾ ’ਚ ਪਿਛਲੇ 11 ਦਿਨਾਂ ਦੌਰਾਨ ਪੰਜ ਰੈਲੀਆਂ ਕਰਨ ਵਾਲੇ ਕੁਮਾਰੀ ਮਮਤਾ ਬੈਨਰਜੀ ਨੇ ਕਿਹਾ ਕਿ ਜਦੋਂ ਤੱਕ ਮੈਂ ਜਿਊਂਦੀ ਹਾਂ, ਤਦ ਤੱਕ ਬੰਗਾਲ ’ਚ ਸੀਏਏ ਲਾਗੂ ਨਹੀਂ ਹੋਵੇਗਾ। ਕੋਈ ਵੀ ਦੇਸ਼ ਜਾਂ ਰਾਜ ਛੱਡ ਕੇ ਨਹੀਂ ਜਾਵੇਗਾ। ਬੰਗਾਲ ਵਿੱਚ ਕੋਈ ਵੀ ਡੀਟੈਂਸ਼ਨ ਸੈਂਟਰ ਨਹੀਂ ਬਣੇਗਾ।

 

 

ਪ੍ਰਸਤਾਵਿਤ ਰਾਸ਼ਟਰੀ ਨਾਗਰਿਕਤਾ ਰਜਿਸਟਰ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਪੁੱਛਿਆ ਕਿ ਲੋਕਾਂ ਨੂੰ ਇੱਕ ਵਾਰ ਫਿਰ ਆਪਣੀ ਨਾਗਰਿਕਤਾ ਸਿੱਧ ਕਰਨ ਦੀ ਜ਼ਰੂਰਤ ਕਿਉਂ ਹੈ? ਉਨ੍ਹਾਂ ਕਿਹਾ ਕਿ ਨਾਗਰਿਕਤਾ ਦਾ ਮਤਲਬ ਵੋਟਰ ਸੂਚੀ ਵਿੱਚ ਤੁਹਾਡਾ ਨਾਂਅ ਹੋਣਾ, ਨਾਗਰਿਕਤਾ ਦਾ ਮਤਲਬ ਡਰਾਇਵਿੰਗ ਲਾਇਸੈਂਸ ਤੇ ਬੈਂਕ ਜਿਹੇ ਦੂਜੇ ਦਸਤਾਵੇਜ਼ਾਂ ਦਾ ਹੋਣਾ ਹੈ। ਤਦ ਫਿਰ ਲੋਕਾਂ ਨੂੰ ਇੱਕ ਵਾਰ ਫਿਰ ਆਪਣੀ ਨਾਗਰਿਕਤਾ ਦਾ ਸਬੂਤ ਦੇਣ ਦੀ ਜ਼ਰੂਰਤ ਕਿਉਂ ਹੋਵੇਗੀ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:So long as I am living CAA can t be implemented in West Bengal says Mamta Banerjee