ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਟਬੰਦੀ ਦਾ ਅਸਰ: ਇੰਨੇ ਲੱਖ ਲੋਕਾਂ ਨੇ ਪਹਿਲੀ ਵਾਰ ਭਰੀ ਇਨਕਮ ਟੈਕਸ ਰਿਟਰਨ

ਵਿੱਤ ਰਾਜ ਮੰਤਰੀ ਸਿ਼ਵ ਪ੍ਰਤਾਪ ਸ਼ੁੱਕਲਾ ਨੇ ਮੰਗਲਵਾਰ ਨੂੰ ਨਵਾਂ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ਸਾਲ ਚ ਅਜਿਹੇ 2.09 ਲੱਖ ਲੋਕਾਂ ਨੇ ਇਨਕਮ ਟੈਕਸ ਵਿਭਾਗ ਨੂੰ ਆਪਣੇ ਇਨਕਮ ਟੈਕਸ ਦੀ ਜਾਣਕਾਰੀ ਦਿੱਤੀ ਜੋ ਪਹਿਲਾਂ ਰਿਟਰਨ ਦਾਖਲ ਨਹੀਂ ਕਰਦੇ ਸਨ ਤੇ ਅਜਿਹੇ ਲੋਕਾਂ ਤੋਂ ਸਰਕਾਰ ਨੂੰ 6,416 ਕਰੋੜ ਰੁਪਏ ਦਾ ਟੈਕਸ ਪ੍ਰਾਪਤ ਹੋਇਆ।

 

ਰਾਜ ਸਭਾ ਚ ਇੱਕ ਪ੍ਰਸ਼ਨ ਦੇ ਉੱਤਰ ਚ ਉਨ੍ਹਾਂ ਕਿਹਾ ਕਿ ਆਈ ਟੀ ਵਿਭਾਗ ਨੇ ਉਨ੍ਹਾਂ 3.04 ਲੱਖ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਹਨ ਜਿਨ੍ਹਾਂ ਨੇ ਨੋਟਬੰਦੀ ਮਗਰੋਂ 10 ਲੱਖ ਰੁਪਏ ਤੋਂ ਵੱਧ ਦੀ ਨਕਦੀ ਜਮ੍ਹਾ ਕਰਵਾਈ ਸੀ ਪਰ ਉਨ੍ਹਾਂ ਤੈਅ ਮਿਤੀ ਤੱਕ ਇਨਕਮ ਟੈਕਸ ਰਿਟਰਨ ਦਾਖਲ ਨਹੀਂ ਕੀਤੀ ਸੀ। ਸ਼਼ੁੱਕਲਾ ਨੇ ਕਿਹਾ ਕਿ ਸਿੱਟੇ ਵਜੋਂ 2.09 ਲੱਖ ਨਵੇਂ ਲੋਕਾਂ ਨੇ ਇਨਕਮ ਟੈਕਸ ਰਿਟਰਨ ਭਰੀ ਜਿਸ ਨਾਲ ਸਰਕਾਰ ਨੂੰ 6,416 ਕਰੋੜ ਰੁਪਏ ਦਾ ਟੈਕਸ ਪ੍ਰਾਪਤ ਹੋਇਆ।

 

ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦਾ ਖਿਆਲ ਕਰਦਿਆਂ ਸਾਰੀਆਂ ਪ੍ਰਣਾਲੀਆਂ ਨੂੰ ਹੋਰ ਆਸਾਨ ਬਣਾਉਣ ਲਈ ਕੰਮ ਜਾਰੀ ਰੱਖੇਗੀ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:So many people have filed for the first time the Income Tax Return