ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਰਾਮ, ਸੀਤਾ, ਰਾਵਣ, ਵਿਭੀਸ਼ਣ ਦੇ ਨਾਂਅ ’ਤੇ ਬਣੇ ਸੋਸ਼ਲ ਮੀਡੀਆ ਖਾਤੇ

ਸ੍ਰੀਰਾਮ, ਸੀਤਾ, ਰਾਵਣ, ਵਿਭੀਸ਼ਣ ਦੇ ਨਾਂਅ ’ਤੇ ਬਣੇ ਸੋਸ਼ਲ ਮੀਡੀਆ ਖਾਤੇ

ਸੋਸ਼ਲ ਮੀਡੀਆ ਦੇ ਵੱਡੇ ਪਲੇਟਫ਼ਾਰਮ ਟਵਿਟਰ ’ਤੇ ਰਾਮ, ਸੀਤਾ, ਰਾਵਣ, ਵਿਭੀਸ਼ਣ ਸਮੇਤ ਸਾਰੇ ਦੇਵੀ–ਦੇਵਤਿਆਂ ਦੇ ਨਾਂਵਾਂ ਨਾਲ ਹੈਂਡਲ (ਖਾਤੇ) ਬਣੇ ਹੋਏ ਹਨ। ਇਹ ਬਾਕਾਇਦਾ ਚੱਲ ਰਹੇ ਹਨ। ਅਯੁੱਧਿਆ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਇਨ੍ਹਾਂ ਟਵਿਟਰ ਖਾਤਿਆਂ ਉੱਤੇ ਖ਼ੂਬ ਧਾਰਮਿਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।

 

 

ਮੇਰਠ ਪੁਲਿਸ ਨੇ ਹੁਣ ਅਜਿਹੇ ਟਵਿਟਰ ਖਾਤਿਆਂ ਉੱਤੇ ਜਾਂਚ ਬਿਠਾ ਦਿੱਤੀ ਹੈ। ਸਾਈਬਰ ਮਾਹਿਰਾਂ ਦੀ ਟੀਮ ਨੂੰ ਜਾਂਚ ਵਿੱਚ ਲਾਇਆ ਗਿਆ ਹੈ। ਉੱਧਰ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਡਾ. ਲਕਸ਼ਮੀਕਾਂਤ ਵਾਜਪੇਈ ਨੇ ਅਜਿਹੇ ਟਵਿਟਰ ਹੈਂਡਲ ਪਿੱਛੇ ਸਾਜ਼ਿਸ਼ ਦਾ ਖ਼ਦਸ਼ਾ ਪ੍ਰਗਟਾਇਆ ਹੈ।

 

 

ਭਗਵਾਨ ਸ੍ਰੀਰਾਮ ਦੇ ਨਾਂਅ ਨਾਲ ਬਣੇ ਟਵਿਟਰ ਹੈਂਡਲ ਦੇ ਇੱਕ ਟਵੀਟ ’ਤੇ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਪ੍ਰਗਟਾਇਆ ਹੈ। ਦਰਅਸਲ, ਇਸ ਹੈਂਡਲ ਰਾਹੀਂ ਕਈ ਇਤਰਾਜ਼ਯੋਗ ਟਵੀਟ ਵੀ ਕੀਤੇ ਗਏ ਹਨ। ਮੰਦੋਦਰੀ ਅਤੇ ਵਿਭੀਸ਼ਣ ਨਾਂਵਾਂ ਨਾਲ ਬਣੇ ਟਵਿਟਰ ਹੈਂਡਲਜ਼ ਤੋਂ ਵੀ ਅਜਿਹੀ ਕਈ ਟਵੀਟ ਹੋਏ ਹਨ, ਜਿਨ੍ਹਾਂ ਉੱਤੇ ਲੋਕਾਂ ਨੇ ਇਤਰਾਜ਼ ਪ੍ਰਗਟਾਏ ਹਨ।

 

 

ਕੁੱਲ ਮਿਲਾ ਕੇ ਅਯੁੱਧਿਆ ਕਾਂਡ ਉੱਤੇ ਫ਼ੈਸਲਾ ਆਉਣ ਤੋਂ ਪਹਿਲਾਂ ਹੈਂਡਲਾਂ ਰਾਹੀਂ ਹੋ ਰਹੇ ਟਵੀਟ ਕਿਸੇ ਵੱਡੇ ਵਿਵਾਦ ਦਾ ਕਾਰਨ ਬਣ ਸਕਦੇ ਹਨ। ਇਨ੍ਹਾਂ ਟਵਿਟਰ ਹੈਂਡਲਾਂ ਦੀ ਕੋਈ ਸ਼ਨਾਖ਼ਤ ਤੱਕ ਨਹੀਂ ਹੈ। ਉਦਾਹਰਣ ਵਜੋਂ ਭਗਵਾਨ ਸ੍ਰੀ ਰਾਮ ਦੇ ਟਵਿਟਰ ਹੈਂਡਲ ’ਚ ਪਤੇ ਦੀ ਥਾਂ ਵੈਕੂੰਠ ਭਾਵ ਸੁਰਗ–ਲੋਕ ਲਿਖਿਆ ਹੈ।

 

 

ਇਸ ਦਾ ਇਹੋ ਮਤਲਬ ਹੈ ਕਿ ਜਿਨ੍ਹਾਂ ਨੇ ਵੀ ਇਹ ਖਾਤੇ ਖੋਲ੍ਹੇ ਹਨ, ਉਨ੍ਹਾਂ ਨੇ ਆਪਣੀ ਖ਼ੁਦ ਦੀ ਸ਼ਨਾਖ਼ਤ ਪੂਰੀ ਤਰ੍ਹਾਂ ਗੁਪਤ ਰੱਖੀ ਹੈ। ਅਯੁੱਧਿਆ ਕੇਸ ਬਾਰੇ ਫ਼ੈਸਲਾ ਆਉਣ ਤੋਂ ਪਹਿਲਾਂ ਅਸਲ ਸ਼ਨਾਖ਼ਤ ਲੁਕਾ ਕੇ ਦੇਵੀ–ਦੇਵਤਿਆਂ ਦੇ ਨਾਂਅ ’ਤੇ ਟਵਿਟਰ ਹੈਂਡਲ ਬਣਾ ਕੇ ਉਨ੍ਹਾਂ ਰਾਹੀਂ ਧਾਰਮਿਕ ਟਿੱਪਣੀ ਕਰਨਾ ਇੱਕ ਸਾਜ਼ਿਸ਼ ਵੀ ਹੋ ਸਕਦੀ ਹੈ।

 

 

ਇਸ ਸਾਜ਼ਿਸ਼ ਪਿੱਛੇ ਕੌਣ ਹੈ, ਪੁਲਿਸ ਨੂੰ ਇਹ ਬੇਨਕਾਬ ਕਰਨਾ ਚਾਹੀਦਾ ਹੈ; ਅਜਿਹੀ ਮੰਗ ਆਮ ਜਨਤਾ ਵਿੱਚ ਲਗਾਤਾਰ ਉੱਠ ਰਹੀ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Social Media Accounts in the names of SriRam Sita Ravana Vibhishan