ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਸਿਖਿਆ ਮੰਤਰੀ ਕੰਵਰ ਪਾਲ ਨੇ ਕਲ ਦੇਰ ਸ਼ਾਮ ਇੱਥੇ ਕੋਵਿਡ-19 ਮਹਾਮਾਰੀ ਤੋਂ ਨਿਪਟਣ ਲਈ 87 ਲੱਖ 73 ਹਜਾਰ 903 ਰੁਪਏ ਦੀ ਰਕਮ ਦੇ ਚੈਕ ਭੇਂਟ ਕੀਤੇ।
ਇਹ ਰਕਮ ਸਿਖਿਆ ਮੰਤਰੀ ਨੂੰ ਵੱਖ-ਵੱਖ ਵਿਅਕਤੀਆਂ, ਸੰਸਥਾਨਾਂ, ਵਿਦਿਅਕ ਸੰਸਥਾਵਾਂ ਦੇ ਸੰਗਠਨਾਂ, ਟ੍ਰਾਂਸਪੋਰਟ ਸੰਗਠਨਾਂ, ਉਦਯੋਗਿਕ ਸੰਕਠਨਾਂ, ਉਦਯੋਗਾਂ ਦੇ ਨੁਮਾਇੰਦਿਆਂ, ਲਕੜੀ ਤੇ ਪਲਾਈਵੁੱਡ ਉਦਯੋਗਾਂ ਨਾਲ ਜੁੜੇ ਅਧਿਕਾਰੀਆਂ ਤੇ ਪ੍ਰਤੀਨਿਧੀਆਂ ਦੇ ਨਾਲ-ਨਾਲ ਧਾਰਮਿਕ ਸੰਗਠਨਾਂ ਤੋਂ ਇਆਵਾ ਹੋਰ ਲੋਕਾਂ ਨੇ ਕੋਰੋਨਾ ਰਿਲੀਫ ਫੰਡ ਲਈ ਯੋਗਦਾਨ ਸਵਰੂਪ ਦਿੱਤੀ, ਜਿਸ ਨੂੰ ਕਲ ਦੇਰ ਸ਼ਾਮ ਉਨਾਂ ਨੇ ਮੁੱਖ ਮੰਤਰੀ ਨੁੰ ਭੇਂਟ ਕੀਤਾ।
ਇਸ ਮੌਕੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਕੋਵਿਡ-19 ਸੰਕ੍ਰਮਣ ਨੂੰ ਰੋਕਣ ਤੋਂ ਇਲਾਵਾ ਵਿਵਸਥਾ ਨੂੰ ਬਿਹਤਰ ਬਨਾਉਣ ਲਈ ਸਮਾਜਿਕ ਸੰਗਠਨਾਂ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੇ ਲੋਕਾਂ ਦਾ ਵੀ ਬਿਹਤਰ ਸਹਿਯੋਗ ਮਿਲ ਰਿਹਾ ਹੈ। ਉਨਾਂ ਨੇ ਸੂਬਾ ਵਾਸੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਜਲਦੀ ਹੀ ਸੂਬਾ ਕੋਵਿਡ-19 'ਤੇ ਸ਼ਿਕੰਜਾ ਕਸਦੇ ਹੋਏ ਇਸ 'ਤੇ ਜਿੱਤ ਪਾ ਲਵੇਗਾ।