ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Paytm ਨੂੰ ਮਿਲੀ 1 ਅਰਬ ਡਾਲਰ ਦੀ ਫੰਡਿੰਗ, ਅਗਲੇ 3 ਸਾਲਾਂ 'ਚ ਕਰੇਗੀ ਨਿਵੇਸ਼ 

ਡਿਜੀਟਲ ਭੁਗਤਾਨ ਕੰਪਨੀ ਪੇਟੀਐਮ (Paytm)) ਨੂੰ 1 ਅਰਬ ਡਾਲਰ (ਲਗਭਗ 7,173 ਕਰੋੜ ਰੁਪਏ) ਦੀ ਫੰਡਿੰਗ ਮਿਲੀ ਹੈ। ਇਹ ਰਾਸ਼ੀ ਅਮਰੀਕਾ ਦੀ ਜਾਇਦਾਦ ਪ੍ਰਬੰਧਨ ਕੰਪਨੀ ਟੀ ਰੋਵ ਪ੍ਰਾਈਸ ਦੀ ਅਗਵਾਈ ਹੇਠ ਇਕੱਠੀ ਕੀਤੀ ਗਈ।

 

ਕੰਪਨੀ ਦੇ ਬਿਆਨ ਅਨੁਸਾਰ ਮੌਜੂਦਾ ਨਿਵੇਸ਼ਕ ਅਲੀਬਾਬਾ ਅਤੇ ਸਾਫਟਬੈਂਕ ਨੇ ਵੀ ਫੰਡਿੰਗ ਦਿੱਤੀ ਹੈ। ਪੇਟੀਐਮ ਦੀ ਵਿੱਤੀ ਸੇਵਾਵਾਂ ਦੇ ਵਿਸਥਾਰ ਲਈ ਅਗਲੇ ਤਿੰਨ ਸਾਲ ਵਿੱਚ 1.4 ਅਰਬ ਡਾਲਰ ਦੇ ਨਿਵੇਸ਼ ਦੀ ਯੋਜਨਾ ਹੈ।

 

ਕੰਪਨੀ ਦੇ ਅਨੁਸਾਰ ਪੇਟੀਐਮ ਉਨ੍ਹਾਂ ਖੇਤਰਾਂ ਵਿੱਚ ਵਿੱਤੀ ਰਲੇਵੇਂ ਲਈ ਅਗਲੇ ਤਿੰਨ ਸਾਲ ਵਿੱਚ 10,000 ਕਰੋੜ ਰੁਪਏ (1.4 ਅਰਬ ਡਾਲਰ) ਨਿਵੇਸ਼ ਕਰੇਗੀ ਜਿਥੇ ਹੁਣ ਤੱਕ ਲੋਕ ਇਸ ਪ੍ਰਕਾਰ ਦੀਆਂ ਸਹੂਲਤਾਂ ਤੋਂ ਵਾਂਝੇ ਹਨ।

 

ਪੇਟੀਐਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਜੈ ਸ਼ੇਖਰ ਸ਼ਰਮਾ ਨੇ ਕਿਹਾ ਕਿ ਇੱਕ ਅਰਬ ਡਾਲਰ ਦੀ ਰਕਮ ਦੀ ਰਾਸ਼ੀ ਟੀ ਰੋਵ ਪ੍ਰਾਈਸ ਦੀ ਅਗਵਾਈ ਵਿੱਚ ਇੱਕਠੀ ਕੀਤੀ ਗਈ। ਇਸ ਵਿੱਚ ਚੀਨ ਦੀ ਈ ਵਪਾਰਕ ਕੰਪਨੀ ਅਲੀਬਾਬਾ ਦੀ ਅਨੁਸ਼ੰਗੀ ਐਂਟ ਫਾਇਨੇਸ਼ੀਅਲ ਨੇ 40 ਕਰੋੜ ਡਾਲਰ ਅਤੇ ਸਾਫਟਬੈਂਕ ਨੇ 20 ਕਰੋੜ ਡਾਲਰ ਦੀ ਪੂਜੀ ਪਾਈ। ਇਸ ਨਾਲ ਕੰਪਨੀ ਦਾ ਮੁਲਾਂਕਣ 16 ਅਰਬ ਡਾਲਰ ਪਹੁੰਚ ਗਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:soft bank and other invest one billion in Paytm