ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੜਕੀ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ, ਲੜਕਾ ਪਹੁੰਚਿਆ ਅਦਾਲਤ

ਰੋਜ਼ਾਨਾ ਦੇਸ਼ ਭਰ 'ਚ ਵੱਖ-ਵੱਖ ਕਾਰਨਾਂ ਕਰ ਕੇ ਵਿਆਹ ਟੁੱਟਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਵਿਆਹ ਲਈ ਲੜਕਾ ਅਤੇ ਲੜਕੀ ਦੋਵਾਂ ਕੋਲ ਇੱਕ-ਦੂਜੇ ਨੂੰ ਨਾਪਸੰਦ ਕਰਨ ਦੇ ਹਜ਼ਾਰਾਂ ਕਾਰਨ ਹੋ ਸਕਦੇ ਹਨ। ਪਰ ਕੀ ਕਦੇ ਇਹ ਸੁਣਿਆ ਹੈ ਕਿ ਨੱਕ ਲੰਬੀ ਹੋਣ ਕਾਰਨ ਕਿਸੇ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਹੋਵੇ। ਦਰਅਸਲ, ਬੰਗਲੁਰੂ 'ਚ ਇਹੀ ਹੀ ਘਟਨਾ ਵਾਪਰੀ। ਜਿਸ 'ਚ ਲੜਕੀ ਨੇ ਲੜਕੇ ਨੂੰ ਇਸ ਕਰ ਕੇ ਨਾਹ ਕਰ ਦਿੱਤੀ, ਕਿਉਂਕਿ ਉਸ ਦੀ ਨੱਕ ਲੰਬੀ ਸੀ। ਜਿਸ ਤੋਂ ਬਾਅਦ ਇੰਜੀਨੀਅਰ ਲੜਕੇ ਨੇ ਆਪਣੀ ਮੰਗੇਤਰ ਨੂੰ ਇਸ ਦੇ ਲਈ ਅਦਾਲਤ 'ਚ ਘੜੀਸ ਲਿਆ।
 

 

ਦਰਅਸਲ ਬੰਗਲੁਰੂ 'ਚ ਰਹਿਣ ਵਾਲੇ 35 ਸਾਲਾ ਸਾਫਟਵੇਅਰ ਇੰਜੀਨੀਅਰ ਰਮੇਸ਼ ਦਾ ਰਸ਼ਮੀ ਨਾਂ ਦੀ ਲੜਕੀ ਨਾਲ ਰਿਸ਼ਤਾ ਤੈਅ ਹੋਇਆ ਸੀ। ਦੋਵਾਂ ਦੀ ਮੁਲਾਕਾਤ ਮੈਟਰੀਮੋਨਿਅਲ ਸਾਈਟ ਰਾਹੀਂ ਹੋਈ ਸੀ। ਰਮੇਸ਼ ਦੇ ਅਨੁਸਾਰ ਕਈ ਮਹੀਨਿਆਂ ਤੋਂ ਆਨਲਾਈਨ ਗੱਲਬਾਤ ਕਰਨ ਤੋਂ ਬਾਅਦ ਬੀਤੀ 13 ਅਗੱਸਤ ਨੂੰ ਲੜਕੀ ਬੰਗਲੁਰੂ ਆਈ ਸੀ ਅਤੇ ਉਸ ਨੂੰ ਹੋਟਲ ਵਿੱਚ ਮਿਲੀ ਸੀ। ਰਸ਼ਮੀ ਅਮਰੀਕਾ ਵਿੱਚ ਨੌਕਰੀ ਕਰਦੀ ਹੈ।
 

ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ 26 ਅਗੱਸਤ ਨੂੰ ਮੁਲਾਕਾਤ ਕੀਤੀ ਅਤੇ ਰਸ਼ਮੀ ਤੇ ਰਮੇਸ਼ ਦੀ 9 ਸਤੰਬਰ 2019 ਨੂੰ ਮੰਗਣੀ ਹੋਈ। ਮੰਗਣੀ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਰਮੇਸ਼ ਦੇ ਅਨੁਸਾਰ ਰਸ਼ਮੀ ਨੇ ਆਪਣੇ ਪਿਤਾ ਨੂੰ ਵਿਆਹ ਦੇ ਸਥਾਨ ਨੂੰ ਬੰਗਲੁਰੂ ਤੋਂ ਤਿਰੂਮਾਲਾ ਮੰਦਰ ਵਿੱਚ ਤਬਦੀਲ ਕਰਨ ਲਈ ਕਿਹਾ, ਜਦੋਂਕਿ ਜ਼ਿਆਦਾਤਰ ਰਿਸ਼ਤੇਦਾਰ ਬੰਗਲੁਰੂ 'ਚ ਸਨ। ਰਮੇਸ਼ ਅਨੁਸਾਰ ਉਸ ਦਾ ਪਰਿਵਾਰ ਵੀ ਇਸ ਲਈ ਸਹਿਮਤ ਹੋ ਗਿਆ ਅਤੇ ਵਿਆਹ 30 ਜਨਵਰੀ 2020 ਨੂੰ ਤੈਅ ਹੋਇਆ ਸੀ।
 

 

ਰਮੇਸ਼ ਨੇ ਦੱਸਿਆ ਕਿ ਰਸ਼ਮੀ ਵਿਆਹ ਦੀ ਤਰੀਕ ਤੈਅ ਹੋਣ ਤੋਂ ਬਾਅਦ ਵਾਪਸ ਅਮਰੀਕਾ ਚਲੀ ਗਈ ਸੀ, ਜਦੋਂ ਕਿ ਉਸ ਨੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ। ਤਿਰੂਮਾਲਾ 'ਚ ਕਮਰੇ ਤੋਂ ਲੈ ਕੇ ਕੈਟਰਿੰਗ ਤੱਕ ਬੁੱਕ ਕਰ ਲਿਆ ਗਿਆ ਸੀ। ਇਸ ਲਈ 1 ਲੱਖ ਰੁਪਏ ਐਡਵਾਂਸ ਵੀ ਦੇ ਦਿੱਤਾ ਸੀ। ਇੰਨਾ ਹੀ ਨਹੀਂ ਉਸ ਨੇ ਕੱਪੜਿਆਂ ਅਤੇ ਤੋਹਫ਼ਿਆਂ 'ਤੇ 4 ਲੱਖ ਰੁਪਏ ਖਰਚ ਕੀਤੇ।
 

ਰਮੇਸ਼ ਨੇ ਦੱਸਿਆ ਕਿ ਇੱਕ ਦਿਨ ਅਚਾਨਕ ਰਸ਼ਮੀ ਦੇ ਪਿਤਾ ਦਾ ਫੋਨ ਆਇਆ ਕਿ ਉਹ ਰਿਸ਼ਤਾ ਨਹੀਂ ਬਣਾਉਣਾ ਚਾਹੁੰਦਾ। ਰਮੇਸ਼ ਨੇ ਦੱਸਿਆ ਕਿ ਜਦੋਂ ਉਸ ਨੇ ਰਸ਼ਮੀ ਨੂੰ ਬੁਲਾਇਆ ਅਤੇ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਦੀ ਨੱਕ ਲੰਬੀ ਅਤੇ ਖਰਾਬ ਹੈ, ਜਿਸ ਦੇ ਲਈ ਉਸ ਨੂੰ ਪਲਾਸਟਿਕ ਸਰਜਰੀ ਕਰਵਾਉਣੀ ਚਾਹੀਦੀ ਹੈ। ਇਸ ਤੋਂ ਬਾਅਦ ਰਮੇਸ਼ ਨੇ ਰਸ਼ਮੀ ਵਿਰੁੱਧ ਅਦਾਲਤ 'ਚ ਪਹੁੰਚ ਕੀਤੀ। ਅਦਾਲਤ ਦੇ ਆਦੇਸ਼ਾਂ 'ਤੇ ਪੁਲਿਸ ਨੇ ਆਈਪੀਸੀ ਦੀ ਧਾਰਾ 417, 420 ਤਹਿਤ ਕੇਸ ਦਰਜ ਕਰ ਕੇ ਰਾਸ਼ਮੀ ਅਤੇ ਉਸ ਦੇ ਪਰਿਵਾਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:software engineer dragged his fiancee to court as she dumped him for having a long nose