ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਲ ਦਾ ਸੱਭ ਤੋਂ ਵੱਡਾ ਸੂਰਜ ਗ੍ਰਹਿਣ ਲੱਗਿਆ

ਸਾਲ 2019 ਦਾ ਸੱਭ ਤੋਂ ਵੱਡਾ ਅਤੇ ਅੰਤਮ ਸੂਰਜ ਗ੍ਰਹਿਣ ਅੱਜ ਲੱਗ ਗਿਆ ਹੈ। ਇਸ ਤੋਂ ਪਹਿਲਾਂ ਇਸ ਸਾਲ 6 ਜਨਵਰੀ ਅਤੇ 2 ਜੁਲਾਈ ਨੂੰ ਅੱਧਾ ਸੂਰਜ ਗ੍ਰਹਿਣ ਲੱਗਿਆ ਸੀ। ਇਸ ਸੂਰਜ ਗ੍ਰਹਿਣ ਨੂੰ ਦੇਸ਼ ਦੇ ਦੱਖਣੀ ਹਿੱਸੇ ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਦੇ ਹਿੱਸਿਆਂ 'ਚ ਵੇਖਿਆ ਜਾ ਸਕੇਗਾ, ਜਦਕਿ ਦੇਸ਼ ਦੇ ਬਾਕੀ ਹਿੱਸਿਆਂ 'ਚ ਇਹ ਅੱਧਾ ਸੂਰਜ ਗ੍ਰਹਿਣ ਵਜੋਂ ਵਿਖਾਈ ਦੇਵੇਗਾ।
 

ਭਾਰਤੀ ਸਮੇਂ ਮੁਤਾਬਿਕ ਸਵੇਰੇ 8.04 ਵਜੇ ਤੋਂ ਸੂਰਜ ਗ੍ਰਹਿਣ ਸ਼ੁਰੂ ਹੋ ਗਿਆ ਹੈ ਅਤੇ ਸਵੇਰੇ 9.24 ਵਜੇ ਤੋਂ ਚੰਦਰਮਾ ਸੂਰਜ ਦੇ ਕੰਢੇ ਨੂੰ ਢੱਕਣਾ ਸ਼ੁਰੂ ਕਰੇਗਾ। 11.05 ਵਜੇ ਤਕ ਇਹ ਸੂਰਜ ਗ੍ਰਹਿਣ ਖਤਮ ਹੋ ਜਾਵੇਗਾ। ਇਸ ਗ੍ਰਹਿਣ ਦੀ ਮਿਆਦ 3 ਘੰਟੇ 12 ਮਿੰਟ ਹੋਵੇਗੀ।


 

25 ਦਸੰਬਰ ਦੀ ਰਾਤ 8.17 ਵਜੇ ਤੋਂ ਸੂਤਕ ਲੱਗ ਚੁੱਕੇ ਹਨ, ਜੋ ਸੂਰਜ ਗ੍ਰਹਿਣ ਤੋਂ ਬਾਅਦ ਖਤਮ ਹੋਣਗੇ। ਇਹ ਸੂਰਜ ਗ੍ਰਹਿਣ ਦਾ ਧਨੂ ਰਾਸ਼ੀ ਅਤੇ ਮੂਲ ਨਸ਼ੱਤਰ 'ਚ ਜਨਮੇ ਲੋਕਾਂ 'ਤੇ ਵਿਸ਼ੇਸ਼ ਪ੍ਰਭਾਵ ਪਵੇਗਾ। ਇੰਦੌਰ 'ਚ ਸਵੇਰੇ 8.09, ਪਟਨਾ 'ਚ 8.25, ਜੈਪੁਰ 'ਚ 8.13, ਲਖਨਊ 'ਚ 8.20 ਅਤੇ ਨਵੀਂ ਦਿੱਲੀ, ਪੰਜਾਬ ਤੇ ਚੰਡੀਗੜ੍ਹ 'ਚ 8.17 ਵਜੇ ਸੂਰਜ ਗ੍ਰਹਿਣ ਸ਼ੁਰੂ ਹੋਵੇਗਾ। 
 

ਹਰਿਦੁਆਰ 'ਚ ਸੂਰਜ ਗ੍ਰਹਿਣ ਕਾਰਨ ਵੀਰਵਾਰ ਸਵੇਰੇ ਗੰਗਾ ਆਰਤੀ ਨਹੀਂ ਕੀਤੀ ਗਈ। ਇਹ ਆਰਤੀ ਗ੍ਰਹਿਣ ਦੇ ਖਤਮ ਹੋਣ ਤੋਂ ਬਾਅਦ ਸਵੇਰੇ 11.30 ਵਜੇ ਹੋਵੇਗੀ। ਸੂਰਜ ਗ੍ਰਹਿਣ ਕਾਰਨ ਲੱਗਣ ਵਾਲੇ ਸੂਤਕ ਕਰ ਕੇ ਇਹ ਫੈਸਲਾ ਲਿਆ ਗਿਆ ਹੈ। ਮਨਸਾ ਦੇਵੀ, ਚੰਡੀ ਦੇਵੀ, ਮਾਇਆ ਦੇਵੀ ਸਮੇਤ ਸਾਰੇ ਮੰਦਰਾਂ ਦੇ ਦਰਵਾਜੇ ਦੇਰੀ ਨਾਲ ਖੁੱਲ੍ਹਣਗੇ। ਇਹ ਗ੍ਰਹਿਣ ਧਨੂ ਰਾਸ਼ੀ ਵਿਚ ਲੱਗ ਰਿਹਾ ਹੈ ਤੇ ਗ੍ਰਹਿਣ ਦੇ ਸਮੇਂ ਧਨੂ ਰਾਸ਼ੀ ਵਿਚ ਸੂਰਜ ਤੇ ਕੇਤੂ ਤੋਂ ਇਲਾਵਾ ਸ਼ਨੀ, ਗੁਰੂ, ਬੁੱਧ ਤੇ ਚੰਦਰਮਾ ਵੀ ਮੌਜੂਦ ਰਹਿਣਗੇ। ਇਸ ਤਰ੍ਹਾਂ 5 ਗ੍ਰਹਿ ਗ੍ਰਹਿਣ ਦੇ ਪ੍ਰਭਾਵ ਹੇਠ ਰਹਿਣਗੇ।
 

1962 ਤੋਂ ਬਾਅਦ ਪਹਿਲੀ ਵਾਰ ਇੰਨਾ ਵੱਡਾ ਗ੍ਰਹਿਣ ਲੱਗ ਰਿਹਾ ਹੈ। 5 ਫਰਵਰੀ 1962 ਨੂੰ ਲੱਗੇ ਸੂਰਜ ਗ੍ਰਹਿਣ ਦੌਰਾਨ ਸੂਰਜ ਤੋਂ ਇਲਾਵਾ ਚੰਦਰ, ਮੰਗਲ, ਬੁੱਧ, ਗੁਰੂ, ਸ਼ੁੱਕਰਤੇ ਸ਼ਨੀ ਵੀ ਗ੍ਰਹਿਣ ਦੇ ਪ੍ਰਭਾਵ ਹੇਠ ਆ ਗਏ ਸਨ ਅਤੇ ਉਸ ਸਮੇਂ ਮਕਰ ਰਾਸ਼ੀ ਵਿਚ 8 ਗ੍ਰਹਿ ਗੋਚਰ ਕਰ ਰਹੇ ਸਨ।
 

ਅਗਲਾ ਸੂਰਜ ਗ੍ਰਹਿਣ ਭਾਰਤ 'ਚ 21 ਜੂਨ 2020 ਨੂੰ ਵਿਖਾਈ ਦੇਵੇਗਾ। ਇਹ ਉੱਤਰੀ ਭਾਰਤ ਤੋਂ ਹੋ ਕੇ ਗੁਜਰੇਗਾ। ਦੇਸ਼ ਦੇ ਬਾਕੀ ਹਿੱਸਿਆਂ 'ਚ ਇਹ ਅੱਧੇ ਸੂਰਜ ਗ੍ਰਹਿਣ ਵਜੋਂ ਵਿਖਾਈ ਦੇਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Solar eclipse 2019 The biggest solar eclipse of the year today