ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜੌਰੀ ਸੈਕਟਰ ’ਚ ਪਾਕਿ ਵੱਲੋਂ ਜੰਗਬਦੀ ਦੀ ਉਲੰਘਣਾ, 1 ਫੌਜੀ ਸ਼ਹੀਦ, 3 ਜ਼ਖਮੀ

ਰਾਜੌਰੀ ਸੈਕਟਰ ’ਚ ਪਾਕਿ ਵੱਲੋਂ ਜੰਗਬਦੀ ਦੀ ਉਲੰਘਣਾ, 1 ਫੌਜੀ ਸ਼ਹੀਦ, 3 ਜ਼ਖਮੀ

ਜੰਮੂ ਕਸ਼ਮੀਰ ਦੇ ਰਾਜੌਰੀ ਸੈਕਟਰ ਵਿਚ ਪਾਕਿਸਤਾਨੀ ਫੌਜ ਵੱਲੋਂ ਸੋਮਵਾਰ ਨੂੰ ਕੀਤੇ ਗਏ ਗੋਲਬੰਦੀ  ਉਲੰਘਣਾ ਵਿਚ ਇਕ ਸੈਨਿਕ ਸ਼ਹੀਦ ਹੋ ਗਿਆ।

 

ਫੌਜ ਦੇ ਸੂਤਰਾਂ ਨੇ ਦੱਸਿਆ ਕਿ ਅਖਨੂਰ ਦੇ ਕੇਰੀ ਬਤਲ ਇਲਾਕੇ ਵਿਚ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣੀ ਕੀਤੀ। ਇਸ ਵਿਚ ਇਕ ਸੈਨਿਕ ਸ਼ਹੀਦ ਹੋ ਗਿਆ ਅਤੇ ਤਿੰਨ ਹੋਰ ਜ਼ਖਮੀ ਹੋ ਗਏ।  ਇਸ ਤੋਂ ਪਹਿਲਾਂ ਡਿਫੈਂਸ ਬੁਲਾਰੇ ਦੇਵੇਂਦਰ ਆਨੰਦ ਨੇ ਦੱਸਿਆ ਸੀ ਕਿ ਤਕਰੀਬਨ ਸਵੇਰੇ 5.30 ਵਜੇ ਪਾਕਿਸਤਾਨ ਨੇ ਮੋਰਟਰਾਰ ਦਾਗਣੇ ਸ਼ੁਰੂ ਕੀਤੇ। ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਨੇ ਵੀ ਪਾਕਿਸਤਾਨੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ ਅਤੇ ਇਸ ਤੋਂ ਬਾਅਦ ਸਵਾ ਸੱਤ ਵਜੇ ਦੇ ਆਸਪਾਸ ਗੋਲੀਬਾਰੀ ਖਤਮ ਹੋਈ।

 

ਪੁਲਵਾਮਾ ਅੱਤਵਾਦੀ ਹਮਲੇ ਵਿਚ 40 ਜਵਾਨਾਂ ਦੇ ਸ਼ਹੀਦ ਹੋਣ ਬਾਅਦ ਭਾਰਤ ਵੱਲੋਂ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਸਥਿਤ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਅੱਤਵਾਦੀ ਕੈਂਪਾਂ ਉਤੇ ਕੀਤੇ ਗਏ ਹਵਾਈ ਹਮਲੇ ਬਾਅਦ ਦੋਵਾਂ ਦੇਸ਼ਾਂ ਵਿਚ ਸੀਮਾ ਉਤੇ ਤਣਾਅ ਵਧਿਆ ਹੈ।

 

ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ਉਤੇ ਜੰਗਬੰਦੀ ਰੋਕੂ ਦੀ ਉਲੰਘਣਾਂ ਦੀਆਂ ਘਟਨਾਵਾਂ ਵਿਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Soldier killed 3 injured in ceasefire violation in jammu and kashmir Rajouri district