ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਮ ਵਾਲੇ ਦਿਨ ਹੀ ਘਰ ਪੁੱਜੇਗੀ ਸ਼ਹੀਦ ਹੋਏ ਲਾਲ ਦੀ ਦੇਹ

ਆਗਰਾ ਦੇ ਨੇੜੇ ਕਾਗਾਰੌਲ ਖੇਤਰ ਦੇ ਪਿੰਡ ਬੀਸਲਪੁਰ ਦਾ ਲਾਲ ਅਮਿਤ ਚਤੁਰਵੇਦੀ ਅਰੁਣਾਚਲ ਪ੍ਰਦੇਸ਼ ਚ ਉਲਫ਼ਾ ਅੱਤਵਾਦੀਆਂ ਨਾਲ ਟਾਕਰੇ ਚ ਸ਼ਹੀਦ ਹੋ ਗਿਆ। ਉਹ 17 ਪੈਰਾ ਫ਼ੀਲਡ ਰੈਜੀਮੈਂਟ ਚ ਹੌਲਦਾਰ ਸੀ। ਸ਼ਹੀਦ ਅਮਿਤ ਦੀ ਦੇਹ ਸੋਮਵਾਰ ਨੂੰ ਉਸ ਦੇ ਪਿੰਡ ਪਹੁੰਚੇਗੀ।

 

ਸ਼ਹੀਦ ਅਮਿਤ ਚਤੁਰਵੇਦੀ ਦੇ ਪਿਤਾ ਰਿਟਾਇਰਡ ਸੂਬੇਦਾਰ ਰਾਮਵੀਰ ਚਤੁਰਵੇਦੀ ਨੇ ਦਸਿਆ ਕਿ 31 ਮਈ ਨੂੰ ਉਨ੍ਹਾਂ ਨੇ ਅਮਿਤ ਨਾਲ ਫ਼ੋਨ ਤੇ ਗੱਲ ਕਰਨ ਦੀ ਸੋਚੀ ਪਰ ਗੱਲ ਨਾ ਹੋ ਸਕੀ। ਇਸ ਤੋਂ ਬਾਅਦ ਪਿਤਾ ਨੇ ਅਮਿਤ ਦੇ ਸੀਓ ਕਰਨਲ ਆਰਐਸ ਸਿੰਧੂ ਨਾਲ ਫ਼ੋਨ ਤੇ ਗੱਲਬਾਤ ਕੀਤੀ ਤੇ ਪਤਾ ਲਗਿਆ ਕਿ ਅੱਤਵਾਦੀਆਂ ਨਾਲ ਮੁਕਾਬਲਾ ਚੱਲ ਰਿਹਾ ਹੈ। ਇਸ ਤੋਂ ਬਾਅਦ 1 ਜੂਨ ਨੂੰ ਫ਼ੌਜੀ ਮੁੱਖ ਦਫਤਰ ਤੋਂ ਅਮਿਤ ਦੇ ਮੁਕਾਬਲੇ ਚ ਸ਼ਹੀਦੇ ਹੋਣ ਦੀ ਸੂਚਨਾ ਮਿਲੀ।

 

ਸ਼ਹੀਦ ਅਮਿਤ ਚਤੁਰਵੇਦੀ ਦੇ ਪਿਤਾ ਰਿਟਾਇਰਡ ਸੂਬੇਦਾਰ ਰਾਮਵੀਰ ਚਤੁਰਵੇਦੀ ਨੇ ਦਸਿਆ ਕਿ ਅਮਿਤ ਦਾ ਜਨਮ 3 ਜੂਨ 1994 ਨੂੰ ਹੋਇਆ ਸੀ ਤੇ ਹੁਣ 3 ਜੂਨ ਨੂੰ ਹੀ ਉਸ ਦੀ ਦੇਹ ਘਰ ਪੁੱਜੇਗੀ। ਉਨ੍ਹਾਂ ਰੋਂਦਿਆਂ ਦਸਿਆ ਕਿ 1 ਅਪ੍ਰੈਲ 2014 ਨੂੰ ਫ਼ੌਜ ਚ ਭਰਤੀ ਹੋਇਆ ਸੀ। ਹਾਲੇ ਉਸ ਦੀ ਯੂਨੀਟ 2 ਸਾਲ ਤੋਂ ਟੂ ਮਾਊਂਟੇਨ ਡੀਵ ਅਰੁਣਾਚਲ ਪ੍ਰਦੇਸ਼ ਚ ਤਾਇਨਾਤ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:soldier of para military martyr in arunachal