ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਪਾਹੀ ਨੇ ਸੁੱਤੇ ਪਏ ਸਾਥੀ ਸਿਪਾਹੀ ਨੂੰ ਮਾਰੀ ਗੋਲੀ, ਮੌਤ

ਬਿਹਾਰ ਚ ਇੱਕ ਸਿਪਾਹੀ ਨੇ ਬੈਰਕ ਚ ਸੁੱਤੇ ਪਏ ਸਾਥੀ ਸਿਪਾਹੀ ਦੇ ਸਿਰ ਚ ਗੋਲੀ ਮਾਰ ਦਿੱਤੀ ਜਿਸ ਕਾਰਨ ਜ਼ਖ਼ਮੀ ਸਿਪਾਹੀ ਦੀ ਤੁਰੰਤ ਮੌਤ ਹੋ ਗਈ। ਮੌਕੇ ਤੇ ਤਾਇਨਾਤ ਹੋਰਨਾਂ ਸਿਪਾਹੀਆਂ ਨੇ ਗੋਲੀ ਮਾਰਨ ਵਾਲੇ ਸਿਪਾਹੀ ਨੂੰ ਦਬੋਚ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

ਜਾਣਕਾਰੀ ਮੁਤਾਬਕ ਮ੍ਰਿਤਕ ਸਿਪਾਹੀ ਬਿਹਾਰ ਮਿਲਟਰੀ ਪੁਲਿਸ 6 ਚ ਤਾਇਨਾਤ ਸੀ। ਜਿਸ ਨੂੰ ਉਸਦੇ ਸਾਥੀ ਸਿਪਾਹੀ ਨੇ ਦੇਰ ਰਾਤ ਗੋਲੀ ਮਾਰ ਦਿੱਤੀ। ਗੋਲੀ ਮਾਰਨ ਵਾਲੇ ਸਿਪਾਹੀ ਦਾ ਨਾਂ ਪ੍ਰੇਮਚੰਦ ਹੈ। ਮ੍ਰਿਤਕ ਸਿਪਾਹੀ ਮਨੀਸ਼ ਕੁਮਾਰ ਬੁੱਧਵਾਰ ਦੀ ਰਾਤ ਰੋਟੀ ਖਾ ਕੇ ਆਪਣੀ ਬੈਰਕ ਚ ਸੌ ਰਿਹਾ ਸੀ। ਇਸ ਦੌਰਾਨ ਬੈਰਕ ਚ ਆ ਦੋਸ਼ੀ ਸਿਪਾਹੀ ਪ੍ਰੇਮਚੰਦ ਨੇ ਮਨੀਸ਼ ਦੇ ਸਿਰ ਵਿਚ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਮੌਕੇ ਤੇ ਭਾਜੜਾਂ ਦਾ ਮਾਹੌਲ ਬਣ ਗਿਆ। ਹੋਰਨਾਂ ਜਵਾਨਾਂ ਨੇ ਦੋਸ਼ੀ ਸਿਪਾਹੀ ਨੂੰ ਕਾਬੂ ਕਰ ਲਿਆ ਤੇ ਉਸਦੇ ਹੱਥੋਂ ਹਥਿਆਰ ਜ਼ਬਤ ਕਰ ਲਿਆ। ਕਤਲ ਦੇ ਮਕਸਦ ਦਾ ਹਾਲੇ ਪਤਾ ਨਹੀਂ ਚੱਲ ਸਕਿਆ ਹੈ।

 

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਸਐਸਪੀ ਅਤੇ ਹੋਰਨਾਂ ਸੀਨੀਅਰ ਅਫਸਰ ਮੌਕੇ ਤੇ ਪੁੱਜ ਗਏ। ਮੌਕੇ ਤੇ ਐਫਐਸਐਲ ਟੀਮ ਨੂੰ ਜਾਂਚ ਲਈ ਸੱਦਿਆ ਗਿਆ ਹੈ ਜਿਸ ਤੋਂ ਬਾਅਦ ਘਟਨਾ ਦੀ ਜਾਂਚ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਦੋਸ਼ੀ ਸਿਪਾਹੀ ਪ੍ਰੇਮਚੰਦ ਮਾਨਸਿਕ ਤੌਰ ਤੇ ਬੀਮਾਰ ਹੈ। ਉਸਨੂੰ ਕਿਸੇ ਨੇ ਖਿਝਾ ਦਿੱਤਾ ਸੀ ਜਿਸ ਦੇ ਬਦਲ ਚ ਮਨੀਸ਼ ਦਾ ਕਤਲ ਕਰ ਦਿੱਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:soldiers were fellow soldiers shot sleeping death