ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਅਰ ਇੰਡੀਆ ਦੇ ਕੁਝ ਪਾਇਲਟ ‘ਨਸ਼ਾ ਕਰ ਕੇ` ਉਡਾਉਂਦੇ ਹਵਾਈ ਜਹਾਜ਼

ਏਅਰ ਇੰਡੀਆ ਦੇ ਕੁਝ ਪਾਇਲਟ ‘ਨਸ਼ਾ ਕਰ ਕੇ` ਉਡਾਉਂਦੇ ਹਵਾਈ ਜਹਾਜ਼

ਐਤਵਾਰ ਨੂੰ ਦੋ ਪਾਇਲਟਾਂ ਦੀ ਗ਼ਲਤੀ ਕਾਰਨ ਦੋ ਕੌਮਾਂਤਰੀ ਉਡਾਣਾਂ ਦੇ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲੰਡਨ ਜਾ ਰਹੀ ਉਡਾਣ ਏਆਈ 111, ਜਿਸ ਨੇ 2:45 ਵਜੇ ਉਡਾਣ ਭਰਨੀ ਸੀ; 45 ਮਿੰਟਾਂ ਦੀ ਦੇਰੀ ਨਾਲ ਰਵਾਨਾ ਹੋ ਸਕੀ ਕਿਉਂਕਿ ਜਿਹੜੇ ਪਾਇਲਟ ਅਰਵਿੰਦ ਕਠਪਾਲੀਆ ਨੇ ਹਵਾਈ ਜਹਾਜ਼ ਇੰਗਲੈਂਡ ਲੈ ਕੇ ਜਾਣਾ ਸੀ, ਉਸ ਦਾ ਜਦੋਂ ਦੁਪਹਿਰ 1:30 ਵਜੇ ਅਲਕੋਹਲ ਟੈਸਟ ਹੋਇਆ, ਤਾਂ ਉਹ ਪਾਜਿ਼ਟਿਵ ਨਿੱਕਲਿਆ। ਇਸ ਲਈ ਅਜਿਹੀ ਹਾਲਤ `ਚ ਉਸ ਨੂੰ ਹਵਾਈ ਜਹਾਜ਼ ਲਿਜਾਣ ਦੀ ਇਜਾਜ਼ਤ ਨਾ ਮਿਲ ਸਕੀ ਤੇ ਦੂਜੇ ਸੂਫ਼ੀ ਪਾਇਲਟ ਦਾ ਇੰਤਜ਼ਾਮ ਕਰਨ ਵਿੱਚ 45 ਮਿੰਟ ਵੱਧ ਲੱਗ ਗਏ।


ਅਰਵਿੰਦ ਕਠਪਾਲੀਆ ਖਿ਼ਲਾਫ਼ ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਕਿਉਂਕਿ ਉਹ ਬਿਨਾ ਅਲਕੋਹਲ ਟੈਸਟ ਕਰਵਾਏ ਹੀ ਉਡਾਣ ਭਰਨ ਦੀਆਂ ਤਿਆਰੀਆਂ `ਚ ਸਨ; ਜਦ ਕਿ ਉਡਾਣ ਭਰਨ ਤੋਂ ਪਹਿਲਾਂ ਇਹ ਟੈਸਟ ਲਾਜ਼ਮੀ ਹੁੰਦਾ ਹੈ। ਕਠਪਾਲੀਆ ਨੇ ਅਜਿਹੀ ਗ਼ਲਤੀ ਦੂਜੀ ਵਾਰ ਕੀਤੀ ਹੈ।


ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਬਿਨਾ ਅਲਕੋਹਲ ਟੈਸਟ ਦੇ ਉਡਾਣਾਂ ਰਵਾਨਾ ਹੁੰਦੀਆਂ ਰਹੀਆਂ ਹਨ।


ਅੱਜ ਹੀ ਦਿੱਲੀ ਹਵਾਈ ਅੱਡੇ ਤੋਂ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਲਈ ਰਵਾਨਾ ਹੋਈ ਉਡਾਣ ਨੂੰ ਅੱਧੇ ਘੰਟੇ ਬਾਅਦ ਵਾਪਸ ਸੱਦ ਲਿਆ ਗਿਆ ਕਿਉਂਕਿ ਉਸ ਦਾ ਇੱਕ ਪਾਇਲਟ ਬਿਨਾ ਅਲਕੋਹਲ ਟੈਸਟ ਦੇ ਹੀ ਚਲਾ ਗਿਆ ਸੀ। ਉਹ ਦਿੱਲੀ ਦੇ ਹਵਾਈ ਅੱਡੇ ਤੋਂ ਦੁਪਹਿਰ 1:50 ਵਜੇ ਰਵਾਨਾ ਹੋਇਆ ਸੀ ਤੇ 2:20 ਵਜੇ ਪਰਤ ਆਇਆ ਸੀ। ਉਹ ਜਹਾਜ਼ ਦੋਬਾਰਾ ਉਡਾਣ ਹੀ ਨਾ ਭਰ ਸਕਿਆ ਕਿਉਂਕਿ ਉਡਾਣ ਦਾ ਸਮਾਂ ਹੀ ਖ਼ਤਮ ਹੋ ਗਿਆ ਸੀ।


ਯਾਤਰੀਆਂ ਨੂੰ ਰਾਹ `ਚ ਇਹੋ ਦੱਸਿਆ ਗਿਆ ਸੀ ਕਿ ਜਹਾਜ਼ ਨੂੰ ਤੇਲ ਭਰਨ ਲਈ ਮੁੜ ਦਿੱਲੀ ਲਿਜਾਂਦਾ ਜਾ ਰਿਹਾ ਹੈ ਪਰ ਬਾਅਦ `ਚ ਸਹੀ ਗੱਲ ਯਾਤਰੀਆਂ ਨੂੰ ਦੱਸ ਦਿੱਤੀ ਗਈ।


ਇਸ ਉਡਾਣ ਦੇ ਯਾਤਰੀ ਐਤਵਾਰ ਦੇਰ ਸ਼ਾਮ ਤੱਕ ਵੀ ਪਰੇਸ਼ਾਨ ਹੋ ਕੇ ਇੱਧਰ-ਉੱਧਰ ਘੁੰਮਦੇ ਵਿਖਾਈ ਦੇ ਰਹੇ ਸਨ ਕਿਉਂਕਿ ਤਦ ਤੱਕ ਉਨ੍ਹਾਂ ਲਈ ਕਿਸੇ ਬਦਲਵੀਂ ਉਡਾਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Some pilot of Air India found intoxicated