ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ਕਾਰਨ ਕੰਪਨੀਆਂ ਨੂੰ ESI ਅੰਸ਼ਦਾਨ ਭਰਨ ਤੋਂ ਕੁਝ ਛੋਟ

ਲੌਕਡਾਊਨ ਕਾਰਨ ਕੰਪਨੀਆਂ ਨੂੰ ESI ਅੰਸ਼ਦਾਨ ਭਰਨ ਤੋਂ ਕੁਝ ਛੋਟ

ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਕਾਰਨ ਦੇਸ਼ ਇੱਕ ਬਹੁਤ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਬਹੁਤ ਸਾਰੇ ਸੰਸਥਾਨ ਆਰਜ਼ੀ ਤੌਰ ’ਤੇ ਬੰਦ ਹਨ ਤੇ ਕਰਮਚਾਰੀ ਕੰਮ ਕਰਨ ਤੋਂ ਅਸਮਰੱਥ ਹਨ। ਅਜਿਹੇ ਸਮੇਂ ਜਦੋਂ ਸਰਕਾਰ ਵੱਲੋਂ ਵਪਾਰਕ ਇਕਾਈਆਂ ਤੇ ਕਰਮਚਾਰੀਆਂ ਲਈ ਕਈ ਰਾਹਤ ਕਦਮ ਚੁੱਕੇ ਜਾ ਰਹੇ ਹਨ, ‘ਇੰਪਲਾਈਜ਼’ ਸਟੇਟ ਇੰਸ਼ਯੋਰੈਂਸ ਕਾਰਪੋਰੇਸ਼ਨ’ (ESIC ਈਐੱਸਆਈਸੀ – ਕਰਮਚਾਰੀ ਰਾਜ ਬੀਮਾ ਨਿਗਮ) ਨੇ ਕੋਵਿਡ–19 ਨਾਲ ਲੜਨ ਲਈ ਆਪਣੇ ਮੈਡੀਕਲ ਵਸੀਲੇ ਮਜ਼ਬੂਤ ਕਰਨ ਦੇ ਨਾਲ–ਨਾਲ ਆਪਣੀਆਂ ਸਬੰਧਤ ਧਿਰਾਂ ਖਾਸ ਤੌਰ ’ਤੇ ਰੁਜ਼ਗਾਰਦਾਤਿਆਂ ਤੇ ਬੀਮਾਕ੍ਰਿਤ ਵਿਅਕਤੀਆਂ ਲਈ ਹੇਠ ਲਿਖੇ ਰਾਹਤ ਕਦਮ ਚੁੱਕੇ ਹਨ।

 

 

ਰਾਹਤ ਦੇ ਇੱਕ ਕਦਮ ਵਜੋਂ, ਫ਼ਰਵਰੀ ਤੇ ਮਾਰਚ ਮਹੀਨਿਆਂ ਲਈ ਈਐੱਸਆਈ (ESI) ਅੰਸ਼ਦਨ ਭਰਨ ਦੀ ਮਿਆਦ ਪਹਿਲਾਂ ਕ੍ਰਮਵਾਰ 15 ਅਪ੍ਰੈਲ ਤੇ 15 ਮਈ ਤੱਕ ਅੱਗੇ ਵਧਾ ਦਿੱਤੀ ਗਈ ਸੀ। ਹੁਣ ਰੁਜ਼ਗਾਰਦਾਤਿਆਂ ਵੱਲੋਂ ਕਿਉਂਕਿ ਔਕੜਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ, ਇਸੇ ਲਈ ਫ਼ਰਵਰੀ ਮਹੀਨੇ ਲਈ ਈਐੱਸਆਈ ਅੰਸ਼ਦਾਨ ਭਰਨ ਦੀ ਮਿਆਦ ਜਿਹੜੀ ਪਹਿਲਾਂ 15 ਅਪ੍ਰੈਲ ਤੱਕ ਅੱਗੇ ਵਧਾਈ ਗਈ ਸੀ, ਉਹ ਹੁਣ ਹੋਰ ਅੱਗੇ ਵਧਾ ਕੇ 15 ਮਈ, 2020 ਕਰ ਦਿੱਤੀ ਗਈ ਹੈ। ਮਾਰਚ 2020 ਮਹੀਨੇ ਲਈ ਅੰਸ਼ਦਾਨ ਭਰਨ ਦੀ ਮਿਆਦ ਵੀ 15 ਮਈ, 2020 ਹੈ। ਕੋਈ ਜੁਰਮਾਨਾ ਜਾਂ ਵਿਆਜ ਜਾਂ ਹਰਜਾਨਾ ਇਸ ਵਧਾਈ ਹੋਈ ਮਿਆਦ ਦੌਰਾਨ ਸੰਸਥਾਨਾਂ ਤੋਂ ਵਸੂਲ ਨਹੀਂ ਕੀਤਾ ਜਾਵੇਗਾ। ਰਿਟਰਨ ਭਰਨ ਦੀ ਮਿਆਦ ਅੱਗੇ ਵਧਾਉਣ ਨਾਲ 3.49 ਕਰੋੜ ਬੀਮਾਕ੍ਰਿਤ ਵਿਅਕਤੀਆਂ (ਆਈਪੀਜ਼) ਅਤੇ 12,11,174 ਰੁਜ਼ਗਾਰਦਾਤਿਆਂ ਨੂੰ ਰਾਹਤ ਮਿਲੇਗੀ।

 

 

ਇਸ ਤੋਂ ਇਲਾਵਾ, ਬੀਮਾਕ੍ਰਿਤ ਵਿਅਕਤੀਆਂ ਤੇ ਲਾਭਪਾਤਰੀਆਂ ਲਈ ਹੇਠ ਲਿਖੇ ਰਾਹਤ ਕਦਮ ਚੁੱਕੇ ਗਏ ਹਨ।

ਈਐੱਸਆਈ ਲਾਭਪਾਤਰੀਆਂ ਦੀਆਂ ਔਕੜਾਂ ਘਟਾਉਣ ਲਈ, ਲੌਕਡਾਊਨ ਦੀ ਮਿਆਦ ਦੌਰਾਨ ਈਐੱਸਆਈ ਲਾਭਪਾਤਰੀਆਂ ਨੂੰ ਨਿਜੀ ਕੈਮਿਸਟਾਂ ਤੋਂ ਦਵਾਈਆਂ ਖ਼ਰੀਦਣ ਅਤੇ ਬਾਅਦ ’ਚ ਈਐੱਸਆਈਸੀ ਤੋਂ ਇਸ ਦੀ ਭਰੌਤੀ ਕਰਵਾਉਣ (ਅਦਾਇਗੀ ਲੈਣ) ਦੀ ਇਜਾਜ਼ ਦੇ ਦਿੱਤੀ ਗਈ ਹੈ।

 

 

ਬੀਮਾਕ੍ਰਿਤ ਵਿਅਕਤੀਆਂ ਤੇ ਲਾਭਪਾਤਰੀਆਂ ਨੂੰ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਉਨ੍ਹਾਂ ਨੂੰ ਉਸ ਹਾਲਤ ਵਿੱਚ ਟਾਈ–ਅੱਪ ਹਸਪਤਾਲਾਂ ’ਚ ਜਾਣ ਦੀ ਵਿਵਸਥਾ ਵੀ ਕਰ ਦਿੱਤੀ ਗਈ ਹੈ, ਜੇ ਕੋਰੋਨਾ ਦੇ ਸ਼ੱਕੀ ਤੇ ਪੁਸ਼ਟੀ ਹੋਏ ਮਾਮਲਿਆਂ ਲਈ ਖਾਸ ਤੌਰ ’ਤੇ ਕਿਸੇ ਈਐੱਸਆਈਸੀ ਹਸਪਤਾਲ ਨੂੰ ਸਮਰਪਿਤ ਕੋਵਿਡ–19 ਹਸਪਤਾਲ ਐਲਾਨ ਦਿੱਤਾ ਗਿਆ ਹੈ। ਈਐੱਸਆਈ ਲਾਭਪਾਤਰੀਆਂ ਨੂੰ ਉਸ ਸਮੇਂ ਦੌਰਾਨ ਨਿਰਧਾਰਤ ਸੈਕੰਡਰੀ/ਐੱਸਐੱਸਟੀ ਕਨਸਲਟੇਸ਼ਨ / ਦਾਖ਼ਲ ਹੋਣ / ਜਾਂਚ ਕਰਵਾਉਣ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਟਾਈ–ਅੱਪ ਹਸਪਤਾਲਾਂ ’ਚ ਰੈਫ਼ਰ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦਾ ਸਬੰਧਤ ਈਐੱਸਆਈਸੀ ਹਸਪਤਾਲ ਇੱਕ ਸਮਰਪਿਤ ਕੋਵਿਡ–19 ਹਸਪਤਾਲ ਵਜੋਂ ਕੰਮ ਕਰ ਰਿਹਾ ਹੈ। ਈਐੱਸਆਈ ਲਾਭਪਾਤਰੀ ਆਪਣੀ ਹੱਕਦਾਰੀ ਅਨੁਸਾਰ ਬਿਨਾ ਕਿਸੇ ਰੈਫ਼ਰਲ ਲੈਟਰ ਦੇ ਵੀ ਸਿੱਧਾ ਟਾਈ–ਅੱਪ ਹਸਪਤਾਲ ਜਾ ਕੇ ਐਮਰਜੈਂਸੀ / ਗ਼ੈਰ–ਐਮਰਜੈਂਸੀ ਮੈਡੀਕਲ ਇਲਾਜ ਕਰਵਾ ਸਕਦਾ ਹੈ।

 

 

ਮੈਡੀਕਲ ਲਾਭ ਨਿਯਮ 60–61 ਅਧੀਨ ਉਨ੍ਹਾਂ ਬੀਮਾਕ੍ਰਿਤ ਵਿਅਕਤੀਆਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ ਜਿਹੜੇ ਸਥਾਈ ਤੌਰ ਉੱਤੇ ਦਿਵਯਾਂਗ ਹੋਣ ਕਾਰਨ ਹੁਣ ਬੀਮਾਕ੍ਰਿਤ ਰੁਜ਼ਗਾਰ ’ਚ ਨਹੀਂ ਹਨ ਤੇ ਜਾਂ ਸੇਵਾ–ਮੁਕਤ ਬੀਮਾਕ੍ਰਿਤ ਵਿਅਕਤੀ ਹਨ; ਇਸ ਲਈ ਉਨ੍ਹਾਂ ਨੂੰ 10/– ਰੁਪਏ ਪ੍ਰਤੀ ਮਹੀਨਾ ਦੀ ਦਰ ਉੱਤੇ ਇੱਕ ਸਾਲ ਦੇ ਇੱਕ–ਮੁਸ਼ਤ ਅੰਸ਼ਦਾਨ ਦੇ ਭੁਗਤਾਨ ਕਰਨਾ ਹੋਵੇਗਾ। ਲੌਕਡਾਊਨ ਦੀਆਂ ਮੌਜੂਦਾ ਸਥਿਤੀਆਂ ਅਧੀਨ ਅਜਿਹੇ ਮਾਮਲੇ ਹੋ ਸਕਦੇ ਹਨ, ਜਿੱਥੇ ਜਾਰੀ ਹੋਏ ਮੈਡੀਕਲ ਬੈਨੇਫ਼ਿਟ ਕਾਰਡਾਂ ਦੀ ਵੈਧਤਾ ਦੀ ਮਿਆਦ ਖ਼ਤਮ ਹੋ ਗਈ ਹੈ ਕਿਉਂਕਿ ਉਹ ਲਾਭਪਾਤਰੀ ਲੌਕਡਾਊਨ ਕਾਰਨ ਅਗਾਊਂ ਸਾਲਾਨਾ ਇੰਕਮੁਸ਼ਤ ਅੰਸ਼ਦਾਨ ਜਮ੍ਹਾ ਕਰਵਾਉਣ ਤੋਂ ਅਸਮਰੱਥ ਰਹੇ ਸਨ। ਅਜਿਹੇ ਲਾਭਪਾਤਰੀਆਂ ਨੂੰ 30 ਜੂਨ, 2020 ਤੱਕ ਈਐੱਸਆਈ ਦੇ ਨਿਯਮ 60 ਤੇ 61 (ਕੇਂਦਰੀ ਨਿਯਮਾਂ) ਅਧੀਨ ਮੈਡੀਕਲ ਲਾਭ ਹਾਸਲ ਕਰਨ ਦੀ ਇਜਾਜ਼ਤ ਹੋਵੇਗੀ।

 

 

ਸਥਾਈ ਦਿਵਯਾਂਗਤਾ ਲਾਭ ਤੇ ਆਸ਼ਰਿਤਾਂ ਦੇ ਲਾਭ ਦੇ ਸਬੰਧ ਵਿੱਚ 41.00 ਕਰੋੜ ਰੁਪਏ (ਲਗਭਗ) ਮਾਰਚ, 2020 ਮਹੀਨੇ ਦੌਰਾਨ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਭੇਜੇ ਗਏ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Some Relaxation to companies for submitting ESI Contribution due to Lockdown