ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

3 ਮਈ ਤੋਂ ਬਾਅਦ ‘ਗ੍ਰੀਨ ਜ਼ੋਨ’ ’ਚ ਮਿਲ ਸਕਦੀਆਂ ਨੇ ਸਖ਼ਤ ਸ਼ਰਤਾਂ ਨਾਲ ਕੁਝ ਛੋਟਾਂ

ਲੌਕਡਾਊਨ ਤੋਂ ਬਾਅਦ ਚੰਡੀਗੜ੍ਹ ਦੀ ਸੁਖਨਾ ਝੀਲ ਦਾ ਮੌਜੂਦਾ ਦ੍ਰਿਸ਼: ਤਸਵੀਰ: ਸੰਜੀਵ ਸ਼ਰਮਾ, ਹਿੰਦੁਸਤਾਨ ਟਾਈਮਜ਼

ਦੇਸ਼ ’ਚ ਲੌਕਡਾਊਨ ਦਾ ਦੂਜਾ ਗੇੜ ਆਉਂਦੀ 3 ਮਈ ਨੂੰ ਪੂਰਾ ਹੋਣ ’ਤੇ ਗ੍ਰੀਨ–ਜ਼ੋਨ ਦੇ ਤੌਰ ਉੱਤੇ ਸ਼ਨਾਖ਼ਤ ਕੀਤੇ ਇਲਾਕਿਆਂ ਨੂੰ ਕੁਝ ਸਖ਼ਤ ਸ਼ਰਤਾਂ ਨਾਲ ਛੋਟ ਦਿੱਤੇ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਹੜੇ ਇਲਾਕੇ ਕੋਰੋਨਾ ਵਾਇਰਸ ਦੀ ਲਾਗ ਤੋਂ ਜ਼ਿਆਦਾ ਪ੍ਰਭਾਵਿਤ ਹਨ, ਉੱਥੇ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਮਿਲੇਗੀ ਪਰ ਦਿੱਲੀ, ਮੁੰਬਈ, ਨੌਇਡਾ, ਇੰਦੌਰ ਸਮੇਤ ਕੁਝ ਹੋਰ ‘ਹੌਟ–ਸਪੌਟ’ ਸ਼ਹਿਰਾਂ ਲਈ ਮੰਤਰੀਆਂ ਦਾ ਸਮੂਹ ਇੱਕ ਵੱਖਰਾ ਖਾਕਾ ਤਿਆਰ ਕਰ ਰਿਹਾ ਹੈ।

 

 

ਕਿਹੜੇ ਸ਼ਹਿਰਾਂ ਵਿੱਚ ਆਰਥਿਕ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਕਿਸ ਤਰ੍ਹਾਂ ਦੀ ਛੋਟ ਦਿੱਤੀ ਜਾਵੇ, ਉਸ ਬਾਰੇ ਵਿਚਾਰ–ਵਟਾਂਦਰਾ ਇਸ ਵੇਲੇ ਚੱਲ ਰਿਹਾ ਹੈ। ਹੌਟ–ਸਪੌਟ ਇਲਾਕੇ ਪਹਿਲਾਂ ਵਾਂਗ ਹੀ ਸੀਲ ਰੱਖੇ ਜਾਣਗੇ।

 

 

ਸੂਤਰਾਂ ਮੁਤਾਬਕ ਸਰਕਾਰ ਗ੍ਰੀਨ–ਜ਼ੋਨ ’ਚ 3 ਮਈ ਤੋਂ ਬਾਅਦ ਲੌਕਡਾਊਨ ਅੱਗੇ ਨਾ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ। ਕੋਰੋਨਾ ਨਾਲ ਨਿਪਟਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠਲੇ ਮੰਤਰੀ ਸਮੂਹ ਵਿੱਚ ਅਜਿਹਾ ਫ਼ੈਸਲਾ ਲੈਣ ਲਈ ਸਿਧਾਂਤਕ ਸਹਿਮਤੀ ਬਣ ਗਈ ਹੈ।

 

 

ਗ੍ਰੀਨ–ਜ਼ੋਨ ਦੇ ਵਰਗ ਵਿੱਚ ਉਹ ਇਲਾਕੇ ਰੱਖੇ ਗਏ ਹਨ, ਜਿਹੜੇ ਕੋਰੋਨਾ ਵਾਇਰਸ ਦੀ ਲਾਗ ਤੋਂ ਮੁਕਤ ਹਨ ਜਾਂ ਉੱਥੇ ਅੰਸ਼ਕ ਤੌਰ ’ਤੇ ਇਸ ਦਾ ਅਸਰ ਹੈ। ਅਜਿਹੇ ਇਲਾਕਿਆਂ ’ਚ ਲੌਕਡਾਊਨਤਾਂ ਹਟਾ ਦਿੱਤਾ ਜਾਵੇਗਾ ਪਰ ਸਥਾਨਕ ਨਿਵਾਸੀਆਂ ਨੂੰ ਮਾਸਕ ਪਹਿਨਣ ਅਤੇ ਸਮਾਜਕ–ਦੀ ਰੱਖਣ ਦੀ ਪਾਲਣਾ ਕਰਨ ਸਮੇਤ ਕਈ ਹੋਰ ਸਖਜ਼ਤ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ।

 

 

ਅਜਿਹਾ ਨਾ ਕੀਤੇ ਜਾਣ ’ਤੇ ਇਲਾਕੇ ’ਚ ਮੁੜ ਲੌਕਡਾਊਨ ਲਾ ਦਿੱਤਾ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਰੇਲ, ਹਵਾਈ ਅਤੇ ਅੰਤਰ–ਰਾਜੀ ਬੱਸ ਸੇਵਾਵਾਂ ਉੱਤੇ ਰੋਕ ਲੌਕਡਾਊਨ ਤੋਂ ਬਾਅਦ ਵੀ ਜਾਰੀ ਰਹੇਗੀ। ਉਂਝ ਅੱਜ ਬੁੱਧਵਾਰ ਨੂੰ ਮੰਤਰੀ ਸਮੂਹ ਇਸ ਸਥਿਤੀ ਬਾਰੇ ਵਿਸਤ੍ਰਿਤ ਸਮੀਖਿਆ ਕਰੇਗਾ।

 

 

ਸੂਤਰਾਂ ਮੁਤਾਬਕ ਲੋਕਾਂ ਨੂੰ 3 ਮਈ ਤੋਂ ਬਾਅਦ ਗ੍ਰੀਨ–ਜ਼ੋਨ ’ਚ ਘਰ ਤੋਂ ਬਾਹਰ ਨਿੱਕਲਣ ਲਈ ਚਿਹਰਾ ਮਾਸਕ ਨਾਲ ਢਕਣਾ ਹੋਵੇਗਾ ਤੇ ਸਮਾਜਕ–ਦੂਰੀ ਦੇ ਨੇਮ ਦੀ ਪਾਲਦਾ ਲਾਜ਼ਮੀ ਤੌਰ ’ਤੇ ਕਰਨੀ ਹੋਵੇਗੀ। ਇਸ ਤੋਂ ਇਲਾਵਾ ਵਿਆਹ, ਕੋਈ ਹੋਰਸਮਾਰੋਹ, ,ਧਾਰਮਿਕ ਸਮਾਰੋਹ ਤੇ ਹੋਰ ਇਕੱਠ ਕਰਨ ’ਤੇ ਮੁਕੰਮਲ ਪਾਬੰਦੀ ਹੋਵੇਗੀ।

 

 

ਦਫ਼ਤਰਾਂ ’ਚ ਸੀਮਤ ਕਰਮਚਾਰੀਆਂ ਨਾਲ ਹੀ ਦਫ਼ਤਰ ਖੁੱਲ੍ਹ ਸਕਣਗੇ। ਸੀਮਤ ਗਿਣਤੀ ’ਚ ਹੀ ਸੜਕਾਂ ’ਤੇ ਨਿਜੀ ਵਾਹਨ ਨਿੱਕਲ ਸਕਣਗੇ। ਜ਼ਰੂਰੀ ਵਸਤਾਂ ਨਾਲ ਜੁੜੀਆਂ ਗਤੀਵਿਧੀਆਂ ਨੂੰ ਹੀ ਫ਼ਿਲਹਾਲ ਖੋਲ੍ਹਣ ਦੀ ਯੋਜਨਾ ਹੈ। ਮੁੱਖ ਬਾਜ਼ਾਰਾਂ ਨੂੰ ਭੀੜ–ਮੁਕਤ ਵਪਾਰ ਦੀ ਛੋਟ ਹੋਵੇਗੀ।

 

 

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਸਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ ਤੇ ਉਸ ਤੋਂ ਬਾਅਦ ਹੀ ਕੋਈ ਫ਼ੈਸਲੇ ਲਏ ਜਾਣਗੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Some Relaxations may be given after 3rd May in Green Zones only with Strict Conditions