ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਤੋਂ ਅਪ੍ਰੈਲ ਦੇ ਅੰਤ ਤਕ ਰਾਹਤ ਮਿਲਣ ਦੀ ਉਮੀਦ, ਤਿੰਨ ਫੇਜ਼ ਦੀ ਯੋਜਨਾ 'ਤੇ ਹੋਵੇਗਾ ਕੰਮ

ਕੋਰੋਨਾ ਵਾਇਰਸ ਵਿਰੁੱਧ ਲੰਮੀ ਲੜਾਈ ਦੀ ਤਿਆਰੀ ਕਰ ਰਹੀ ਹੈ ਕੇਂਦਰ ਸਰਕਾਰ ਨੂੰ ਅਪ੍ਰੈਲ ਦੇ ਅੰਤ ਤਕ ਕੁਝ ਰਾਹਤ ਮਿਲਣ ਦੀ ਉਮੀਦ ਹੈ। ਲੌਕਡਾਊਨ ਦੇ ਨਾਲ-ਨਾਲ ਕੋਰੋਨਾ ਪ੍ਰਭਾਵਿਤ ਹੌਟਸਪੋਟ ਨੂੰ ਸੀਲ ਕਰਕੇ ਲਾਗ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ। ਸਮਾਜਿਕ ਦੂਰੀ ਦੇ ਨਾਲ ਇਸ ਵਾਇਰਸ ਨੂੰ ਤੇਜ਼ੀ ਨਾਲ ਫ਼ੈਲਣ ਤੋਂ ਰੋਕਣ ਦੇ ਯਤਨਾਂ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਨੇ ਪੂਰੀ ਤਾਕਤ ਲਗਾ ਦਿੱਤੀ ਹੈ। ਮਾਹਿਰ ਵੀ ਅਪ੍ਰੈਲ ਨੂੰ ਸਭ ਤੋਂ ਮਹੱਤਵਪੂਰਨ ਮੰਨ ਰਹੇ ਹਨ।
 

ਹਾਲਾਂਕਿ ਤਬਲੀਗੀ ਜਮਾਤ ਤੋਂ ਸਰਕਾਰ ਦੀ ਲੌਕਡਾਊਨ ਯੋਜਨਾ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਉਸ ਦੇ ਸਿਸਟਮ ਦਾ ਇੱਕ ਵੱਡਾ ਹਿੱਸਾ ਜਮਾਤ ਅਤੇ ਇਸ ਨਾਲ ਸਬੰਧਤ ਲੋਕਾਂ ਦੀ ਭਾਲ 'ਚ ਜੁਟਿਆ ਹੋਇਆ ਹੈ। ਸੂਤਰਾਂ ਅਨੁਸਾਰ ਕੇਂਦਰ ਨੇ ਹੁਣ ਸੂਬਿਆਂ ਨਾਲ ਜਿਹੜੀ ਯੋਜਨਾ ਸਾਂਝੀ ਕੀਤੀ ਹੈ, ਉਸ 'ਚ ਲੌਕਡਾਊਨ ਨੂੰ ਘੱਟੋ-ਘੱਟ ਦੋ ਹਫ਼ਤੇ ਵਧਾਉਣ ਅਤੇ ਹੌਟਸਪੋਟ ਨੂੰ ਸੀਲ ਕਰਕੇ ਪ੍ਰਭਾਵਿਤਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਆਈਸੋਲੇਟ ਕਰਨਾ ਹੈ।
 

ਇਸ ਲਈ 14 ਅਪ੍ਰੈਲ ਤੋਂ ਬਾਅਦ ਦੋ ਹੋਰ ਹਫ਼ਤੇ ਦੀ ਹੋਰ ਜ਼ਰੂਰਤ ਹੈ। ਅੱਗੇ ਜੇ ਮਰਕਜ਼ ਜਿਹੀ ਕੋਈ ਘਟਨਾ ਨਾ ਵਾਪਰੀ ਤਾਂ ਅਸਰ ਵਿਖਾਈ ਦੇਣ 'ਚ ਇੱਕ ਮਹੀਨਾ ਲੱਗ ਸਕਦਾ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਰੋਜ਼ਾਨਾ ਮਾਮਲਿਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਰੋਕਿਆ ਜਾਵੇ। ਜੇ ਇਹ ਗਿਣਤੀ ਡਿੱਗਣੀ ਸ਼ੁਰੂ ਹੋ ਜਾਂਦੀ ਹੈ ਤਾਂ ਆਉਣ ਵਾਲੇ ਦਿਨਾਂ 'ਚ ਹਾਲਾਤ ਹੌਲੀ-ਹੌਲੀ ਸੁਧਰ ਸਕਦੇ ਹਨ।
 

ਤਿੰਨ ਫੇਜ਼ ਦੀ ਯੋਜਨਾ 'ਤੇ ਕੰਮ :
ਇਸ ਦੇ ਲਈ ਤਿੰਨ ਪੜਾਅ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਦਾ ਪਹਿਲਾ ਪੜਾਅ ਇਸ ਸਾਲ ਜੂਨ ਤਕ ਚੱਲੇਗਾ, ਜਿਸ 'ਚ ਵਿਸ਼ੇਸ਼ ਕੋਵਿਡ ਹਸਪਤਾਲਾਂ ਦਾ ਨਿਰਮਾਣ, ਆਈਸੋਲੇਸ਼ਨ ਵਾਰਡ, ਵੈਂਟੀਲੇਟਰ ਵਾਲੇ ਆਈਸੀਯੂ, ਪੀਪੀਈ (ਨਿੱਜੀ ਸੁਰੱਖਿਆ ਉਪਕਰਣ) ਕਿੱਟਾਂ ਅਤੇ ਐਨ95 ਮਾਸਕ ਬਣਾਉਣ 'ਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਤਿੰਨ ਪੜਾਅ ਦੀ ਯੋਜਨਾ ਦਾ ਦੂਜਾ ਪੜਾਅ ਜੁਲਾਈ 2020 ਤੋਂ ਮਾਰਚ 2021 ਤਕ ਅਤੇ ਤੀਜਾ ਪੜਾਅ ਅਪ੍ਰੈਲ 2021 ਤੋਂ ਮਾਰਚ 2024 ਤੱਕ ਹੋ ਸਕਦਾ ਹੈ। ਇਸ ਮਿਆਦ ਦੌਰਾਨ ਕੇਂਦਰ ਵੱਲੋਂ ਸੂਬਿਆਂ ਜੋ ਐਮਰਜੈਂਸੀ ਰਿਸਪੋਂਸ ਐਂਡ ਹੈਲਥ ਸਿਸਟਮ ਪ੍ਰੀਪੇਅਰਨੈੱਸ ਪੈਕੇਜ਼ ਦਿੱਤਾ ਜਾ ਰਿਹਾ ਹੈ, ਉਸ ਦੀ ਵਰਤੋਂ ਕੀਤੀ ਜਾਵੇਗੀ। ਕੇਂਦਰੀ ਮਦਦ ਵਾਲਾ ਇਹ ਪੈਕੇਜ਼ ਸੂਬਿਆਂ ਦਾ ਵਿੱਤੀ ਬੋਝ ਘੱਟ ਕਰੇਗਾ।

 

ਨਾਜ਼ੁਕ ਮੋੜ 'ਤੇ ਦੇਸ਼ :
ਸਰਕਾਰ ਦਾ ਮੰਨਣਾ ਹੈ ਕਿ ਮਹਾਂਮਾਰੀ, ਇਸ ਤੋਂ ਪੈਦਾ ਹੋਈ ਆਰਥਿਕ ਸਥਿਤੀ ਅਤੇ ਆਮ ਜ਼ਿੰਦਗੀ ਨੂੰ ਮੁੜ ਲੀਹ 'ਤੇ ਲਿਆਉਣ ਵਿੱਚ ਲੰਮਾ ਸਮਾਂ ਲੱਗੇਗਾ, ਕਿਉਂਕਿ ਇਹ ਸਿਰਫ਼ ਇੱਕ ਦੇਸ਼ ਦੀ ਸਮੱਸਿਆ ਨਹੀਂ, ਸਗੋਂ ਵਿਸ਼ਵਵਿਆਪੀ ਸਮੱਸਿਆ ਹੈ, ਜਿਸ ਦੇ ਲੰਮੇ ਸਮੇਂ ਤਕ ਪ੍ਰਭਾਵ ਹੋਣਗੇ। ਹਾਲਾਂਕਿ ਭਾਰਤ ਵਿੱਚ ਇਸ ਦੇ ਤੇਜ਼ੀ ਨਾਲ ਨਾ ਫੈਲਣ ਕਾਰਨ ਹਾਲਾਤ ਜ਼ਿਆਦਾ ਖ਼ਰਾਬ ਨਹੀਂ ਹੋਏ ਹਨ। ਭਾਰਤ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਜਦੋਂ ਅਮਰੀਕਾ ਅਤੇ ਯੂਰਪ ਜਿਹੇ ਵਿਕਸਿਤ ਦੇਸ਼ ਸਾਰੀ ਆਰਥਿਕ ਤਾਕਤ ਤੇ ਡਾਕਟਰੀ ਸਹੂਲਤਾਂ ਦੇ ਬਾਵਜੂਦ ਇਸ ਨੂੰ ਸੰਭਾਲ ਨਹੀਂ ਪਾ ਰਹੇ ਤਾਂ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਥੋੜੀ ਜਿਹੀ ਗੜਬੜੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Some relief can be from coronavirus in india in april last