ਅਗਲੀ ਕਹਾਣੀ

ਲਾਲ ਤੇ ਕਾਲੀਆਂ ਕਾਰਾਂ 'ਚ ਬੱਚੀਆਂ ਨੂੰ ਰਾਤ ਵੇਲੇ ਕੋਈ ਲੈ ਕੇ ਜਾਂਦਾ ਸੀ.....

ਉੱਤਰ ਪ੍ਰਦੇਸ਼ ਦੇ ਦੇਵਰਿਆ ਵਿਚ ਇਕ ਆਸਰਾ ਘਰ

ਉੱਤਰ ਪ੍ਰਦੇਸ਼ ਦੇ ਦੇਵਰਿਆ ਵਿਚ ਇਕ ਆਸਰਾ ਘਰ ਤੋਂ ਬਚਾ ਕੇ ਕੱਢੇ ਗਏ 24 ਬੱਚਿਆਂ ਵਿਚੋਂ ਇਕ ਨੇ ਦਾਅਵਾ ਕੀਤਾ ਹੈ ਕਿ ਕੁਝ ਔਰਤਾਂ ਅਤੇ ਬੱਚਿਆਂ ਨੂੰ ਵਿਦੇਸ਼ ਭੇਜਿਆ ਗਿਆ ਹੈ।

 

ਇੱਕ ਲੜਕੀ ਨੇ ਕਿਹਾ "ਚਾਰ ਲੋਕ ਆਏ ਸਨ ਅਤੇ ਪਿਛਲੇ ਸਾਲ ਦਸੰਬਰ ਵਿਚ ਇਕ 5 ਸਾਲਾ ਲੜਕੇ ਨੂੰ ਅਤੇ ਇਸ ਸਾਲ ਮਾਰਚ ਵਿਚ 8 ਸਾਲਾ ਜੁੜਵਾ ਭੈਣਾਂ ਨੂੰ ਲੈ ਗਏ ਸਨ। ਸਾਨੂੰ ਦੱਸਿਆ ਗਿਆ ਕਿ ਉਹ ਵਿਦੇਸ਼ ਜਾ ਰਹੇ ਹਨ। "

 

ਉਨ੍ਹਾਂ ਨੇ ਬੱਚਿਆਂ ਨੂੰ ਲੈ ਕੇ ਜਾਣ ਤੋਂ ਪਹਿਲਾਂ ਉਨ੍ਹਾਂ ਵਿੱਚੋਂ ਦੋ ਔਰਤਾਂ ਨੇ ਬੱਚਿਆਂ ਨੂੰ ਮਿਠਾਈਆਂ ਅਤੇ ਭੋਜਨ ਵੰਡੀਆਂ। ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਨੂੰ ਸਪੇਨ ਲਿਜਾਇਆ ਜਾ ਰਿਹਾ ਹੈ।

 

ਇਕ ਵਿਅਕਤੀ ਜੋ ਇਕ ਬੱਚੀ ਦਾ ਪਿਤਾ ਹੋਣ ਦਾ ਦਾਅਵਾ ਕਰਦਾ ਹੈ ਨੇ ਕਿਹਾ ਕਿ ਉਸ ਨੂੰ ਆਪਣੀ ਬੇਟੀ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਤਾਂ ਜੋ ਉਹ ਅੰਦਰ ਦੀ ਕੋਈ ਗੱਲ ਨਾ ਦੱਸ ਦੇਵੇ।

 

ਇਕ ਪੁਲਿਸ ਛਾਪੇ ਦੇ ਬਾਅਦ 24 ਕੈਦੀ ਬੱਚਿਆਂ ਨੂੰ ਬਾਹਰ ਕੱਢਿਆ ਗਿਆ.18 ਹੋਰ ਬੱਚੇ ਅਜੇ ਲਾਪਤਾ ਮੰਨੇ ਜਾ ਰਹੇ ਹਨ। ਇਕ ਦਸ ਸਾਲ ਦੀ ਲੜਕੀ ਨੇ ਫਰਾਰ ਹੋ ਕੇ ਪੁਲਿਸ ਨੂੰ ਜਿਨਸੀ ਸ਼ੋਸ਼ਣ ਦੀ ਕਹਾਣੀ ਦੱਸੀ ਸੀ। ਜਿਸ ਤੋਂ ਬਾਅਦ ਹੀ ਪੁਲਿਸ ਨੇ ਛਾਪਾ ਮਾਰਿਆ।

 

ਗਿਰਜਾ ਤ੍ਰਿਪਾਠੀ ਜੋ ਆਸਰਾ ਘਰ ਚਲਾ ਰਹੀ ਸੀ। ਉਸ ਦੇ ਪਤੀ ਮੋਹਨ ਤ੍ਰਿਪਾਠੀ ਅਤੇ ਉਨ੍ਹਾਂ ਦੀ ਧੀ ਨੂੰ ਛਾਪੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ।

 

ਆਸਰਾ ਘਰ ਦੇ ਗੁਆਂਢੀਆਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕੋਈ ਸ਼ੱਕ ਨਹੀਂ ਕੀਤਾ, ਕੈਦੀ ਬੱਚਿਆਂ ਨੇ ਘਰ ਵਿਚ ਜਿਨਸੀ ਅਤੇ ਸਰੀਰਕ ਦੁਰਵਿਹਾਰ ਦੀਆਂ ਭਿਆਨਕ ਦਲੀਲਾਂ ਦਾ ਖੁਲਾਸਾ ਕੀਤਾ ਹੈ।

 

ਬਚਣ ਵਾਲੀ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਸਾਥੀਆਂ ਨੂੰ ਰੋਜ਼ ਹਰੇਕ ਰਾਤ ਬਾਹਰ ਲੈ ਕੇ ਜਾਇਆ ਜਾਂਦਾ ਸੀ। ਫਿਰ ਉਹ ਸਵੇਰੇ ਵਾਪਸ ਆਉਂਦੇ ਸਨ। "ਕਈ ਵਾਰ ਕਾਲੀਆਂ ਅਤੇ ਲਾਲ ਕਾਰਾਂ ਆਉਂਦੀਆਂ ਸਨ ਅਤੇ ਲੜਕੀਆਂ ਨੂੰ ਲੈ ਜਾਂਦੀਆਂ ਸਨ। ਜਦੋਂ ਉਹ (ਲੜਕੀਆਂ) ਸਵੇਰੇ ਵਾਪਸ ਆਉਂਦੀਆਂ, ਤਾਂ ਉਹ ਰੋਣ ਲੱਗ ਪੈਂਦੀਆਂ ਸਨ। "

 

 ਗ੍ਰਹਿ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਸਰਾ ਘਰ ਇਕ ਸਾਲ ਤੋਂ ਵੱਧ ਸਮੇਂ ਤੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਮਿਲ ਕੇ ਗੈਰ ਕਾਨੂੰਨੀ ਤੌਰ 'ਤੇ ਕੰਮ ਕਰ ਰਿਹਾ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:some women and children were sent abroad from shelter home in Uttar Pradesh Deoria