ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਓ ਦਾ 18 ਸਾਲ ਪੁਰਾਣਾ 55 ਲੱਖ ਦਾ ਕਰਜ਼ਾ ਪੁੱਤਰ ਨੇ ਕੀਤਾ ਅਦਾ

ਪਿਓ ਦਾ 18 ਸਾਲ ਪੁਰਾਣਾ 55 ਲੱਖ ਦਾ ਕਰਜ਼ਾ ਪੁੱਤਰ ਨੇ ਕੀਤਾ ਅਦਾ

ਰਾਜਸਥਾਨ ਸੂਬੇ ਦੇ ਜ਼ਿਲ੍ਹਾ ਹਨੂਮਾਨਗੜ੍ਹ ਦੇ ਕਸਬੇ ਰਾਵਤਸਰ ਦੇ ਇੱਕ ਨੌਜਵਾਨ ਨੇ ਆਪਣੇ ਪਿਤਾ ਦਾ 18 ਸਾਲ ਪੁਰਾਣਾ 55 ਲੱਖ ਰੁਪਏ ਦਾ ਕਰਜ਼ਾ ਅਦਾ ਕਰ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਨੌਜਵਾਨ ਸੰਦੀਪ ਦੇ ਪਿਤਾ ਮੀਤਾਰਾਮ ਹੁਣ ਭਾਵੇਂ ਇਸ ਦੁਨੀਆ ’ਚ ਨਹੀਂ ਹਨ ਪੁੱਤਰ ਦੇ ਅਜਿਹੇ ਕਦਮ ਦੀ ਇਸ ਇਲਾਕੇ ਵਿੱਚ ਰੱਜਵੀਂ ਸ਼ਲਾਘਾ ਹੋ ਰਹੀ ਹੈ।

 

 

ਇਸ ਨੌਜਵਾਨ ਦੇ ਪਿਤਾ 18 ਸਾਲ ਪਹਿਲਾਂ ਰਾਵਤਸਰ ਛੱਡ ਕੇ ਨੇਪਾਲ ਚਲੇ ਗਏ ਸਨ। ਉਦੋਂ ਸੰਦੀਪ ਸਿਰਫ਼ 12 ਸਾਲਾਂ ਦਾ ਸੀ। ਸ੍ਰੀ ਮੀਤਾਰਾਮ ਦੀ ਰਾਵਤਸਰ ’ਚ ਜਮਾਲੀਆ ਟਰੇਡਿੰਗ ਕੰਪਨੀ ਸੀ। ਸਾਲ 2001 ਦੌਰਾਨ ਵਪਾਰਕ ਘਾਟਾ ਪੈਣ ਤੇ ਦੇਣਦਾਰੀਆਂ ਵਧਣ ਕਾਰਨ ਮੀਤਾਰਾਮ ਰਾਤੋ–ਰਾਤ ਨੇਪਾਲ ਚਲੇ ਗਏ ਸਨ।

 

 

ਛੇ ਸਾਲਾਂ ਬਾਅਦ ਸ੍ਰੀ ਮੀਤਾਰਾਮ ਦਾ ਦੇਹਾਂਤ ਹੋ ਗਿਆ। ਫਿਰ ਸੰਦੀਪ ਨੇ 12 ਸਾਲਾਂ ਦੀ ਉਮਰ ਵਿੱਚ ਹੀ ਮੋਬਾਇਲ ਦੀ ਦੁਕਾਨ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦਿਨ–ਰਾਤ ਇੱਕ ਕਰਕੇ ਖ਼ੁਦ ਦਾ ਕਾਰੋਬਾਰ ਕੀਤਾ ਤੇ ਚੋਖਾ ਧਨ ਕਮਿਾਇਆ।

 

 

ਉਹ ਬੀਤੀ 5 ਜੂਨ ਨੂੰ ਅਚਾਨਕ ਰਾਵਤਸਰ ਪੁੱਜਾ ਤੇ ਉਸ ਨੇ ਵਪਾਰ ਮੰਡਲ ਦੇ ਪ੍ਰਧਾਨ ਨਾਲ ਸੰਪਰਕ ਕਰ ਕੇ ਆਖਿਆ ਕਿ ਉਹ ਆਪਣੇ ਪਿਤਾ ਦਾ ਕਰਜ਼ਾ ਅਦਾ ਕਰਨਾ ਚਾਹੁੰਦਾ ਹੈ। ਪਹਿਲਾਂ ਕਿਸੇ ਨੂੰ ਵੀ ਉਸ ਉੱਤੇ ਯਕੀਨ ਨਾ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Son pays father s 18 year old Rs 55 lakh debt