ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਤਾ ਨੇ ਕੀਤੀ ਕੁੱਟਮਾਰ, 12 ਸਾਲਾ ਬੇਟੇ ਨੇ ਪਿਸਤੌਲ ਨਾਲ ਮਾਰੀ ਗੋਲੀ

ਕਦੇ ਕਦੇ ਬੱਚਿਆਂ ਦੀ ਕੁੱਟਮਾਰ ਕਰਨਾ ਕਿੰਨਾ ਮਹਿੰਗਾ ਸਾਬਤ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਤੁਸੀਂ ਇਸ ਖ਼ਬਰ ਨੂੰ ਪੜ੍ਹ ਕੇ ਲਗਾ ਸਕਦੇ ਹਨ। ਦਰਅਸਲ, ਉੱਤਰ ਪ੍ਰਦੇਸ਼ ਦੇ ਅਮਰੋਹਾ ਵਿੱਚ ਕੁੱਟਮਾਰ ਨਾਲ 12 ਸਾਲਾ ਦੇ ਇੱਕ ਨਾਬਾਲਗ਼ ਨੇ ਪਿਤਾ ਨੂੰ ਪਿਸਤੌਲ ਨਾਲ ਗੋਲੀ ਮਾਰ ਦਿੱਤੀ।

 

ਗੰਭੀਰ ਰੂਪ ਵਿੱਚ ਜ਼ਖ਼ਮੀ ਪਿਤਾ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਹਾਇਰ ਸੈਂਟਰ ਰੈਫਰ ਕੀਤਾ। ਪੁਲਿਸ ਨੇ ਦੋਸ਼ੀ ਨਾਬਾਲਗ਼ ਦਾ ਵੀ ਮੈਡੀਕਲ ਕਰਵਾਇਆ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

ਡਿਡੌਲੀ ਕੋਤਵਾਲੀ ਇਲਾਕੇ ਦੇ ਪਿੰਡ ਚਕ ਸੂਰਜਪੁਰ ਨਿਵਾਸੀ ਨਰੇਸ਼ ਮਜ਼ਦੂਰੀ ਕਰਦਾ ਹੈ। ਉਸ ਦੀ ਵੱਡੀ ਬੇਟੀ ਪ੍ਰਿਅੰਕਾ ਗਰਮੀ ਦੀਆਂ ਛੁੱਟੀਆਂ ਵਿੱਚ ਪੇਕੇ ਆਈ ਹੋਈ ਸੀ। ਪੁਲਿਸ ਮੁਤਾਬਕ ਉਸ ਦਾ 12 ਸਾਲੇ ਬੇਟੇ ਨੇ ਭੈਣ ਦੇ ਪਰਸ ਤੋਂ ਮੰਗਲਵਾਰ ਨੂੰ ਦੋ ਹਜ਼ਾਰ ਰੁਪਏ ਚੋਰੀ ਕਰ ਲਿਆ ਸੀ ਜਿਸ ਨੂੰ ਲੈ ਕੇ ਭੈਣ ਭਰਾ ਵਿੱਚ ਕਾਫੀ ਝਗੜਾ ਹੋਇਆ।

 

ਜਦੋਂ ਨਰੇਸ਼ ਨੂੰ ਚੋਰੀ ਬਾਰੇ ਪਤਾ ਲੱਗਾ ਤਾਂ ਉਸ ਨੇ ਬੇਟੇ ਦੀ ਕੁੱਟਮਾਰ ਕੀਤੀ। ਇਸ ਦੌਰਾਨ ਡੰਡੇ ਨਾਲ ਉਸ ਦਾ ਸਿਰ ਪਾੜ ਗਿਆ। ਪਿਤਾ ਦੀ ਕੁੱਟਮਾਰ ਨਾਲ ਬੇਟਾ ਇੰਨਾ ਨਰਾਜ਼ ਹੋਇਆ ਕਿ ਉਹ ਕਿਤੋਂ ਪਿਸਤੌਲ ਲੈ ਕੇ ਆਇਆ ਅਤੇ ਪਿਤਾ ਉੱਤੇ ਫਾਇਰ ਕਰ ਦਿੱਤਾ।

 

ਗੰਭੀਰ ਰੂਪ ਵਿੱਚ ਜ਼ਖ਼ਮੀ ਨਰੇਸ਼ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸੂਚਨਾ ਉੱਤੇ ਪੁੱਜੀ ਪੁਲਿਸ ਨੇ ਮੌਕੇ ਤੋਂ ਆਰੋਪੀ ਬੇਟੇ ਨੂੰ ਗ੍ਰਿਫ਼ਤਾਰ ਕਰ ਲਿਆ। ਨਰੇਸ਼ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

 

 

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:son shoots at Father after being Beaten in Uttar Pradesh Amroha