ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਲੰਪਿਕ ਤਮਗ਼ਾ–ਜੇਤੂ ਸਾਕਸ਼ੀ ਮਲਿਕ ਨੂੰ ਹਰਾਉਣ ਵਾਲੀ ਸੋਨਮ ਦੀ ਚੜ੍ਹਤ

ਉਲੰਪਿਕ ਤਮਗ਼ਾ–ਜੇਤੂ ਸਾਕਸ਼ੀ ਮਲਿਕ ਨੂੰ ਹਰਾਉਣ ਵਾਲੀ ਸੋਨਮ ਦੀ ਚੜ੍ਹਤ

ਸੋਨਮ ਨੇ ਹੁਣ ਜੋ ਕਮਾਲ ਕਰ ਵਿਖਾਇਆ ਹੈ, ਉਸ ਨਾਲ ਉਹ ਭਾਰਤ ਦੇ ਸਮੁੱਚੇ ਕੁਸ਼ਤੀ–ਜਗਤ ਦੀਆਂ ਸੁਰਖ਼ੀਆਂ ’ਚ ਆ ਗਈ ਹੈ। ਉਸ ਨੇ ਜਦੋਂ ਕੁਸ਼ਤੀ ਲੜਨੀ ਸ਼ੁਰੂ ਕੀਤੀ, ਤਦ ਸੋਨਮ ਦੀ ਆਦਰਸ਼ ਰੀਓ ਉਲੰਪਿਕ ਦੀ ਤਮਗ਼ਾ ਜੇਤੂ ਸਾਕਸ਼ੀ ਮਲਿਕ ਸੀ। ਬੀਤੇ ਦਿਨੀਂ ਉਸ ਸਾਹਮਣੇ ਸੀਨੀਅਰ ਭਾਰਤੀ ਟੀਮ ’ਚ ਜਗ੍ਹਾ ਬਣਾਉਣ ਦਾ ਵਧੀਆ ਮੌਕਾ ਸੀ ਪਰ ਸਾਹਮਣੇ ਸਾਕਸ਼ੀ ਮਲਿਕ ਸੀ।

 

 

17 ਸਾਲਾ ਸੋਨਮ ਨੇ ਸਭ ਨੂੰ ਹੈਰਾਨ ਕਰਦਿਆਂ ਸੈਮੀ–ਫ਼ਾਈਨਲ ਬਾਊਟ ’ਚ ਹੀ ਸਾਕਸ਼ੀ ਮਲਿਕ ਨੂੰ ਹਰਾ ਦਿੱਤਾ। ਫ਼ਾਈਨਲ ’ਚ ਰਾਧਿਕਾ ਨੂੰ ਹਰਾ ਕੇ ਭਾਰਤੀ ਟੀਮ ’ਚ ਜਗ੍ਹਾ ਪੱਕੀ ਕਰ ਲਈ। ਇਸ ਤੋਂ ਬਾਅਦ ਸੋਨਮ ਦੀ ਹੀ ਚਰਚਾ ਹੋ ਰਹੀ ਹੈ।

 

 

ਪੰਜ ਵਰ੍ਹੇ ਪਹਿਲਾਂ ਜਦੋਂ ਸੋਨਮ 12 ਸਾਲਾਂ ਦੀ ਸੀ, ਤਦ ਉਸ ਨੇ ਗੀਤਾ ਫ਼ੋਗਾਟ, ਬਬੀਤਾ ਫ਼ੋਗਾਟ, ਵਿਨੇਸ਼ ਫ਼ੋਗਾਟ, ਸਾਕਸ਼ੀ ਮਲਿਕ ਜਿਹੀਆਂ ਮਹਿਲਾ ਭਲਵਾਨਾਂ ਤੋਂ ਪ੍ਰੇਰਨਾ ਲੈ ਕੇ ਦੰਗਲ ਵਿੱਚ ਕੁਸ਼ਤੀ ਲੜਨੀ ਸ਼ੁਰੂ ਕਰ ਦਿੱਤੀ ਸੀ। ਉਸ ਨੂੰ ਅਜਮੇਰ ਮਲਿਕ ਟ੍ਰੇਨਿੰਗ ਦਿੰਦੇ ਸਨ।

ਉਲੰਪਿਕ ਤਮਗ਼ਾ–ਜੇਤੂ ਸਾਕਸ਼ੀ ਮਲਿਕ ਨੂੰ ਹਰਾਉਣ ਵਾਲੀ ਸੋਨਮ ਦੀ ਚੜ੍ਹਤ

 

ਸੋਨਮ ਦੇ ਪਿਤਾ ਰਾਜੇਂਦਰ ਮਲਿਕ ਵੀ ਭਲਵਾਨ ਸਨ ਪਰ ਉਹ ਇਸ ਖੇਤਰ ’ਚ ਆਪਣਾ ਭਵਿੱਖ ਨਾ ਬਣਾ ਸਕੇ। ਉਹੀ ਆਪਣੀ ਧੀ ਸੋਨਮ ਨੂੰ ਲੈ ਕੇ ਅਜਮੇਰ ਮਲਿਕ ਕੋਲ ਗਏ ਸਨ। ਉਸ ਤੋਂ ਬਾਅਦ ਸੋਨਮ ਦੀ ਕਿਸਮਤ ਨੇ ਪਾਸਾ ਬਦਲਿਆ ਸੀ।

 

 

ਸੋਨਮ ਜਿਹੜੇ ਵੀ ਦੰਗਲ ਜਾਂ ਮੁਕਾਬਲੇ ’ਚ ਗਈ, ਉੱਥੋਂ ਉਹ ਤਮਗ਼ਾ ਜਿੱਤ ਕੇ ਹੀ ਪਰਤੀ। ਉਸ ਦੀ ਸਫ਼ਲਤਾ ਦਾ ਇਹ ਦੌਰ ਹਾਲੇ ਵੀ ਜਾਰੀ ਹੈ। ਉਹ ਸਾਲ 2017 ਤੇ 2019 ਦੌਰਾਨ ਵਿਸ਼ਵ ਕੈਡੇਟ ਚੈਂਪੀਅਨ ਰਹਿ ਚੁੱਕੀ ਹੈ। ਉਹ ਪਿਛਲੇ ਚਾਰ ਸਾਲਾਂ ਤੋਂ ਭਾਰਤੀ ਕੁਸ਼ਤੀ ਦੇ ਰਾਸ਼ਟਰੀ ਕੈਂਪ ਦਾ ਹਿੱਸਾ ਹੈ। ੳਹ ਲਖਨਊ ਦੇ ਸਾਈ ਸੈਂਟਰ ਵਿੱਚ ਟ੍ਰੇਨਿੰਗ ਲੈਂਦੀ ਹੈ।

 

 

ਭਾਰਤੀ ਕੁਸ਼ਤੀ ਟੀਮ ਦੇ ਚੀਫ਼ ਕੋਚ ਕੁਲਦੀਪ ਮਲਿਕ ਦੱਸਦੇ ਹਨ ਕਿ ਸੋਨਮ ਬਹੁਤ ਪ੍ਰਤਿਭਾਸ਼ਾਲੀ ਭਲਵਾਨ ਹੈ। ਉਹ ਰੋਜ਼ਾਨਾ ਬਹੁਤ ਮਿਹਨਤ ਕਰਦੀ ਹੈ। ਉਹ ਅਖਾੜੇ ਨੂੰ ਹੀ ਆਪਣਾ ਮੰਦਰ ਮੰਨਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonam in high spirits after defeating Olympic Medal Winner Sakshi Malik