ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨਭਦਰ  ਗੋਲੀਕਾਂਡ : ਸਾਰੇ ਦੋਸ਼ੀਆਂ ਉਤੇ ਲਗੇਗਾ ਰਾਸੁਕਾ : ਯੋਗੀ

ਸੋਨਭਦਰ  ਗੋਲੀਕਾਂਡ : ਸਾਰੇ ਦੋਸ਼ੀਆਂ ਉਤੇ ਲਗੇਗਾ ਰਾਸੁਕਾ : ਯੋਗੀ

ਸੋਨਭਦਰ ਵਿਚ ਘੋਰਾਵਲ ਦੇ ਉਭਾ ਪਿੰਡ ਵਿਚ 10 ਆਦਿਵਾਸੀਆਂ ਦੇ ਕਤਲ ਲਈ ਜ਼ਿੰਮੇਵਾਰ ਗ੍ਰਾਮ ਪ੍ਰਧਾਨ ਸਮੇਤ ਸਾਰੇ ਦੋਸ਼ੀਆਂ ਉਤੇ ਰਾਸੁਕਾ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਐਤਵਾਰ ਨੂੰ ਉਭਾ ਪਿੰਡ ਵਿਚ ਪੀੜਤ ਪਰਿਵਾਰਾਂ ਨਾਲ ਮਿਲਣ ਬਾਅਦ ਮੀਡੀਆਂ ਨਾਲ ਗੱਲਬਾਤ ਕਰਦੇ ਹੋਇਆ ਇਹ ਕਿਹਾ।

 

ਮੁੱਖ ਮੰਤਰੀ ਨੇ ਕਿਹਾ ਕਿ ਆਦਿਵਾਸੀਆਂ ਤੋਂ ਜ਼ਮੀਨ ਨਹੀਂ ਖੋਹੀ ਜਾਵੇਗੀ। ਉਹ ਜੋ ਜ਼ਮੀਨ ਜੋਤ ਰਹੇ ਹਨ, ਉਸ ਨੂੰ ਨਹੀਂ ਛੇੜਿਆ ਜਾਵੇਗਾ। ਜੋ ਜਿਵੇਂ ਖੇਤੀ ਕਰ ਰਿਹਾ ਹੈ, ਉਹ ਉਸੇ ਤਰ੍ਹਾਂ ਹੀ ਰਹੇਗੀ। ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਵਿਚ ਭਰਤੀ ਜ਼ਖਮੀਆਂ ਦਾ ਵੀ ਹਾਲਚਾਲ ਜਾਣਿਆ। ਮੁੱਖ ਮੰਤਰੀ ਨੇ ਉਭਾ ਪਿੰਡ ਵਿਚ ਪੁਲਿਸ ਚੌਕੀ ਅਤੇ ਘੋਰਾਵਲ ਵਿਚ ਫਾਇਰ ਸਟੇਸ਼ਨ ਖੋਲ੍ਹਣ ਸਮੇਤ ਸੋਨਭਦਰ ਲਈ ਕਈ ਐਲਾਨ ਵੀ ਕੀਤੇ।

 

ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇ ਇਸ ਗੋਲੀਕਾਂਡ ਵਿਚ ਆਪਣੇ ਪਰਿਵਾਰ ਦੇ ਮੈਂਬਰ ਨੂੰ ਗੁਆਇਆ ਹੈ, ਜਾਂ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਮੈਂਬਰ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਦੇਖਿਆ ਹੈ। ਸਰਕਾਰ ਦੀ ਸੰਵੇਦਨਾ ਹਰ ਪਰਿਵਾਰ ਨਾਲ ਹੈ। ਮੁੱਖ ਸਕੱਤਰ ਤੇ ਡੀਜੀਪੀ ਨੂੰ ਪੂਰੀ ਘਟਨਾ ਦੀ ਜਾਂਚ ਕਰਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਦੋਸ਼ੀ ਗ੍ਰਾਮ ਪ੍ਰਧਾਨ ਸਮੇਤ 29 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜ ਅਸਲੇ ਬਰਾਮਦ ਹੋਏ ਹਨ। ਇਨ੍ਹਾਂ ਵਿਚੋਂ ਇਕ ਸਿੰਗਲ ਬੈਰਲ, ਤਿੰਨ ਡਬਲ ਬੈਰਲ ਨਾਲ ਇਕ ਰਾਈਫਲ ਸਮੇਤ 14 ਟਰੈਕਟਰ ਕਬਜ਼ੇ ਵਿਚ ਲਏ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonbhadra Golikand All the accused will take Rasuka Yogi