ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੀਆ ਗਾਂਧੀ ਤੇ ਡਾ. ਮਨਮੋਹਨ ਸਿੰਘ ਅੱਜ ਤਿਹਾੜ ’ਚ ਮਿਲਣਗੇ ਚਿਦੰਬਰਮ ਨੂੰ

ਸੋਨੀਆ ਗਾਂਧੀ ਤੇ ਡਾ. ਮਨਮੋਹਨ ਸਿੰਘ ਅੱਜ ਤਿਹਾੜ ’ਚ ਮਿਲਣਗੇ ਚਿਦੰਬਰਮ ਨੂੰ

ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਜ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਮਿਲਣ ਲਈ ਤਿਹਾੜ ਜੇਲ੍ਹ ਜਾਣਗੇ। ਸ੍ਰੀ ਚਿਦੰਬਰਮ ਆਈਐੱਨਐਕਸ ਮੀਡੀਆ ਮਾਮਲੇ ਵਿੱਚ ਬੀਤੀ 5 ਸਤੰਬਰ ਤੋਂ ਜੇਲ੍ਹ ’ਚ ਹਨ।

 

 

ਸ੍ਰੀ ਚਿਦੰਬਰਮ ਉੱਤੇ ਦੋਸ਼ ਹੈ ਕਿ ਉਨ੍ਹਾਂ ਇਸ ਅਹੁਦੇ ਉੱਤੇ ਰਹਿੰਦਿਆਂ ਸਾਲ 2007 ਦੌਰਾਨ ਰਿਸ਼ਵਤ ਲੈ ਕੇ ਆਈਐਨਐਕਸ ਮੀਡੀਆ ਤੋਂ 305 ਕਰੋੜ ਰੁਪਏ ਲੈਣ ਲਈ ਵਿਦੇਸ਼ ਨਿਵੇਸ਼ ਪ੍ਰੋਤਸਾਹਨ ਬੋਰਡ ਤੋਂ ਮਨਜ਼ੂਰੀ ਦਿਵਾਈ ਸੀ।

 

 

ਬੀਤੇ ਦਿਨੀਂ ਸ੍ਰੀ ਚਿਦੰਬਰਮ ਨੂੰ ਅਦਾਲਤ ਨੇ ਝਟਕਾ ਦਿੱਤਾ ਸੀ ਅਦਾਲਤ ਨੇ ਚਿਦੰਬਰਮ ਦੀ ਨਿਆਂਇਕ ਹਿਰਾਸਤ ਵਿੱਚ 3 ਅਕਤੂਬਰ ਤੱਕ ਦਾ ਵਾਧਾ ਕਰ ਦਿੱਤਾ ਸੀ ਦੱਸ ਦੇਈਏ ਕਿ ਸੀਬੀਆਈ ਨੇ ਅਦਾਲਤ ਨੂੰ ਚਿਦੰਬਰਮ ਦੀ ਨਿਆਂਇਕ ਹਿਰਾਸਤ ਦੀ ਮਿਆਦ ਵਧਾਉਣ ਲਈ ਬੇਨਤੀ ਕੀਤੀ ਸੀ

 

 

14 ਦਿਨ ਦੀ ਹਿਰਾਸਤ ਮਿਆਦ ਸਮਾਪਤ ਹੋਣ ਤੋਂ ਬਾਅਦ ਚਿਦੰਬਰਮ ਨੂੰ ਵੀਰਵਾਰ ਨੂੰ ਵਿਸ਼ੇਸ਼ ਜੱਜ ਅਜੈ ਕੁਮਾਰ ਕੁਹਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ

 


ਚਿਦੰਬਰਮ ਦੀ ਪੈਰਵੀ ਕਰਦੇ ਹੋਏ ਸੀਨੀਅਰ ਵਕੀਲ ਸ੍ਰੀ ਕਪਿਲ ਸਿੱਬਲ ਨੇ ਨਿਆਂਇਕ ਹਿਰਾਸਤ ਵਧਾਉਣ ਦੀ ਸੀਬੀਆਈ ਦੀ ਬੇਨਤੀ ਦਾ ਵਿਰੋਧ ਕੀਤਾ ਸੀ

 

 

ਸ੍ਰੀ ਸਿੱਬਲ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਤਿਹਾੜ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਰਹਿੰਦੇ ਹੋਏ ਉਨ੍ਹਾਂ ਦੇ ਮੁਵੱਕਿਲ ਨੂੰ ਸਮੇਂਸਮੇਂ ਸਿਰ ਡਾਕਟਰੀ ਜਾਂਚ ਅਤੇ ਢੁਕਵੀਂ ਖ਼ੁਰਾਕ ਮੁਹੱਈਆ ਕਰਵਾਈ ਜਾਵੇ

 


ਉਨ੍ਹਾਂ ਕਿਹਾ ਕਿ 73 ਸਾਲਾ ਚਿਦੰਬਰਮ ਨੂੰ ਬਹੁਤ ਸਾਰੀਆਂ ਬਿਮਾਰੀਆਂ ਹਨ ਅਤੇ ਹਿਰਾਸਤ ਵਿੱਚ ਰਹਿੰਦੇ ਹੋਏ ਉਨ੍ਹਾਂ ਦਾ ਭਾਰ ਘੱਟ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonia Gandhi and Dr Manmohan Singh to meet P Chidambaram in Tihar today