ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਊਧਵ ਠਾਕਰੇ ਦੇ ਸਹੁੰ ਚੁੱਕ ਸਮਾਗਮ 'ਚ ਨਾ ਪੁੱਜੇ ਸੋਨੀਆ ਤੇ ਰਾਹੁਲ ਗਾਂਧੀ

ਊਧਵ ਠਾਕਰੇ (59) ਨੇ ਵੀਰਵਾਰ ਸ਼ਾਮ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਠਾਕਰੇ ਨੇ ਸ਼ਿਵਾਜੀ ਮਹਾਰਾਜ ਨੂੰ ਨਮਸਕਾਰ ਕਰਦੇ ਹੋਏ ਮਰਾਠੀ ਭਾਸ਼ਾ 'ਚ ਸਹੁੰ ਚੁੱਕੀ। ਮਹਾਰਾਸ਼ਟਰ ਵਿਧਾਨ ਸਭਾ ਚੋਣ ਦੇ ਨਤੀਜੇ 24 ਅਕਤੂਬਰ ਨੂੰ ਐਲਾਨ ਹੋਣ ਦੇ ਇਕ ਮਹੀਨੇ ਬਾਅਦ ਠਾਕਰੇ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਮੁੰਬਈ ਦੇ ਸ਼ਿਵਾਜੀ ਪਾਰਕ 'ਚ ਸਹੁੰ ਚੁੱਕ ਸਮਾਗਮ 'ਚ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਉਨ੍ਹਾਂ ਨੂੰ ਅਹੁਦਾ ਅਤੇ ਗੋਪਨੀਅਤਾ ਦੀ ਸਹੁੰ ਚੁੱਕਾਈ।

 


ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਨਾ ਹੋ ਸਕੇ, ਜਿਸ ਲਈ ਉਨ੍ਹਾਂ ਨੇ ਚਿੱਠੀ ਲਿਖ ਕੇ ਦੁੱਖ ਪ੍ਰਗਟਾਇਆ। ਦੋਹਾਂ ਆਗੂਆਂ ਨੇ ਊਧਵ ਠਾਕਰੇ ਨੂੰ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੱਤੀ। ਉਨ੍ਹਾਂ ਪ੍ਰਗਟਾਈ ਕਿ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰੇਗੀ।
 

ਸੋਨੀਆ ਨੇ ਸ਼ਿਵਸੈਨਾ ਮੁਖੀ ਨੂੰ ਲਿਖੀ ਚਿੱਠੀ 'ਚ ਕਿਹਾ, "ਅਦਿਤਿਆ ਬੀਤੇ ਦਿਨੀਂ ਮੈਨੂੰ ਮਿਲਿਆ ਸੀ ਅਤੇ ਤੁਹਾਡਾ ਸੱਦਾ ਦਿੱਤਾ ਸੀ। ਮੈਨੂੰ ਅਫਸੋਸ ਹੈ ਕਿ ਮੈਂ ਇਸ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋ ਸਕੀ।" ਉਨ੍ਹਾਂ ਲਿਖਿਆ, "ਦੇਸ਼ 'ਚ ਸਿਆਸੀ ਮਾਹੌਲ ਜ਼ਹਿਰੀਲਾ ਹੋ ਗਿਆ ਹੈ ਅਤੇ ਅਰਥਚਾਰਾ ਬੈਠ ਗਿਆ ਹੈ। ਕਿਸਾਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਤਿੰਨੇ ਪਾਰਟੀਆਂ ਕਾਮਨ ਮਿਨੀਮਮ ਪ੍ਰੋਗਰਾਮ 'ਤੇ ਸਹਿਮਤ ਹੋਈਆਂ ਹਨ। ਮੈਨੂੰ ਭਰੋਸਾ ਹੈ ਕਿ ਤਿੰਨੇ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਭਰਪੂਰ ਕੋਸ਼ਿਸ਼ ਕਰਨਗੀਆਂ।"

ਉਨ੍ਹਾਂ ਕਿਹਾ, "ਮਹਾਰਾਸ਼ਟਰ ਦੇ ਲੋਕ ਉਮੀਦ ਕਰਦੇ ਹਨ ਕਿ ਇਹ ਗਠਜੋੜ ਜ਼ਿੰਮੇਵਾਰ, ਜਵਾਬਦੇਹ ਅਤੇ ਪਾਰਦਰਸ਼ੀ ਸ਼ਾਸਨ ਦੇਵੇਗਾ। ਸਾਡੀ ਸਮੂਹਕ ਕੋਸ਼ਿਸ਼ ਹੋਵੇਗੀ ਕਿ ਅਸੀ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰੀਏ।" 


ਉਧਰ ਰਾਹੁਲ ਗਾਂਧੀ ਨੇ ਵੀ ਊਧਵ ਠਾਕਰੇ ਨੂੰ ਵਧਾਈ ਦਿੱਤੀ। ਉਨ੍ਹਾਂ ਚਿੱਠੀ 'ਚ ਕਿਹਾ, "ਮੈਂ ਸਹੁੰ ਚੁੱਕ ਸਮਾਗਮ 'ਚ ਹਾਜ਼ਰ ਨਹੀਂ ਹੋ ਸਕਾਂਗਾ। ਮੈਨੂੰ ਇਸ ਦਾ ਅਫਸੋਸ ਹੈ। ਮੈਂ ਖੁਸ਼ ਹਾਂ ਕਿ ਮਹਾਰਾਸ਼ਟਰ ਵਿਕਾਸ ਅਘਾੜੀ ਇਕਜੁੱਟ ਹੋਈ ਹੈ। ਲੋਕਾਂ ਨੂੰ ਸਾਡੇ ਤੋਂ ਬਹੁਤ ਉਮੀਦ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਇਕ ਸਥਿਰ, ਸੈਕੂਲਰ ਅਤੇ ਗਰੀਬਾਂ ਦੇ ਹਿੱਤ ਵਾਲੀ ਸਰਕਾਰ ਦਿਆਂਗੇ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonia Gandhi and Rahul Gandhi will not go to Uddhav Thackeray oath ceremony