ਕਾਂਗਰਸ ਸੰਸਦੀ ਦਲ ਦੀ ਮੀਟਿੰਗ ਵਿਚ ਸ਼ਨੀਵਾਰ ਨੂੰ ਸੋਨੀਆ ਗਾਂਧੀ ਨੂੰ ਸੰਸਦੀ ਦਲ ਦਾ ਆਗੂ ਚੁਣਿਆ ਗਿਆ। ਸਮਾਚਾਰ ਏਜੰਸੀ ਏਐਨਆਈ ਨੇ ਇਹ ਖਬਰ ਦਿੱਤੀ ਹੈ। ਲੋਕ ਸਭਾ ਵਿਚ ਕਾਂਗਰਸ ਆਗੂ ਚੁਣਨ ਲਈ ਸ਼ਨੀਵਾਰ ਨੂੰ ਕਾਂਗਰਸ ਸੰਸਦੀ ਦਲ ਦੀ ਸੰਸਦ ਭਵਨ ਦੇ ਕੇਂਦਰੀ ਰੂਮ ਵਿਚ ਮੀਟਿੰਗ ਹੋ ਰਹੀ ਹੈ।
ਇਸ ਤੋਂ ਪਹਿਲਾਂ, ਪਾਰਟੀ ਵਿਚ ਵੱਡਾ ਤਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੰਸਦੀ ਦਲ ਦੇ ਆਗੂ ਦੀ ਜ਼ਿੰਮੇਵਾਰੀ ਲੈਣ ਦੀ ਮੰਗ ਕਰ ਰਿਹਾ ਸੀ। ਅਜਿਹਾ ਚਰਚਾ ਸੀ ਕਿ ਜੇਕਰ ਉਹ ਸੰਸਦੀ ਦਲ ਦੇ ਆਗੂ ਨਹੀਂ ਬਣਦੇ ਹਨ, ਤਾਂ ਪਾਰਟੀ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਜਾਂ ਮੁਨੀਸ਼ ਤਿਵਾੜੀ ਨੂੰ ਆਗੂ ਚੁਣਿਆ ਜਾ ਸਕਦਾ ਹੈ।
ਕਾਂਗਰਸ ਕੋਲ ਲੋਕ ਸਭਾ ਵਿਚ ਸਿਰਫ 52 ਲੋਕ ਸਭਾ ਮੈ਼ਬਰ ਹਨ। ਅਜਿਹੇ ਵਿਚ ਦੂਜੀ ਵਾਰ ਪਾਰਟੀ ਨੂੰ ਲੋਕ ਸਭਾ ਵਿਚ ਆਗੂ ਵਿਰੋਧੀ ਪਾਰਟੀ ਦਾ ਅਹੁਦਾ ਨਹੀਂ ਮਿਲ ਸਕੇਗਾ।