ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਗਰਿਕਤਾ ਕਾਨੂੰਨ: ਸੋਨੀਆ ਗਾਂਧੀ ਨੇ ਕਿਹਾ, ਨਰਿੰਦਰ ਮੋਦੀ ਸਰਕਾਰ ਹਿੰਸਾ ਅਤੇ ਬਟਵਾਰੇ ਦੀ ਮਾਂ

ਨਾਗਰਿਕਤਾ ਕਾਨੂੰਨ ਅਤੇ ਦਿੱਲੀ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਮੋਦੀ ਸਰਕਾਰ ਖੁਦ ਹਿੰਸਾ ਅਤੇ ਬਟਵਾਰੇ ਦੀ ਮਾਂ ਬਣ ਗਈ ਹੈ। ਸਰਕਾਰ ਨੇ ਦੇਸ਼ ਨੂੰ ਨਫ਼ਰਤ ਦੀ ਇੱਕ ਅੰਨ੍ਹੀ ਖੱਡ ਵਿੱਚ ਧੱਕ ਦਿੱਤਾ ਹੈ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਅੱਗ ਦੀ ਭੱਠੀ ਵਿੱਚ ਸਾੜ ਦਿੱਤਾ ਹੈ। 

 

ਸੋਨੀਆ ਗਾਂਧੀ ਨੇ ਕਿਹਾ ਹੈ ਕਿ ਸਰਕਾਰ ਦਾ ਕੰਮ ਹੈ ਸ਼ਾਂਤੀ ਅਤੇ ਸਦਭਾਵਨਾ ਪੈਦਾ ਕਰਨਾ, ਕਾਨੂੰਨ ਦਾ ਸ਼ਾਸਨ ਚਲਾਉਣਾ ਅਤੇ ਸੰਵਿਧਾਨ ਦੀ ਰੱਖਿਆ ਕਰਨਾ ਹੈ। ਪਰ ਭਾਜਪਾ ਸਰਕਾਰ ਨੇ ਦੇਸ਼ ਅਤੇ ਦੇਸ਼ ਵਾਸੀਆਂ 'ਤੇ ਹਮਲਾ ਕੀਤਾ ਹੈ।

 

 

ਸੋਨੀਆ ਗਾਂਧੀ ਨੇ ਕਿਹਾ ਹੈ ਕਿ ਜਦੋਂ ਸਰਕਾਰ ਵਿੱਚ ਹੁਕਮਰਾਨ ਹੀ ਜਦੋਂ ਹਿੰਸਾ ਕਰਵਾਉਣ,  ਸੰਵਿਧਾਨ 'ਤੇ ਹਮਲਾ ਕਰਨ, ਦੇਸ਼ ਦੀ ਜਵਾਨੀ ਨੂੰ ਬੇਰਹਿਮੀ ਨਾਲ ਕੁੱਟਣ, ਕਾਨੂੰਨ ਦੀ ਧੱਜੀਆਂ ਉਡਾਉਣ ਤਾਂ ਫਿਰ ਦੇਸ਼ ਕਿਵੇਂ ਚੱਲੇਗਾ?

 


ਸੋਨੀਆ ਗਾਂਧੀ ਨੇ ਕਿਹਾ ਹੈ ਕਿ ਸਰਕਾਰ ਦੀ ਨੀਅਤ ਸਪੱਸ਼ਟ ਹੈ, ਦੇਸ਼ ਵਿੱਚ ਅਸਥਿਰਤਾ ਫੈਲਾਓ, ਦੇਸ਼ ਵਿੱਚ ਹਿੰਸਾ ਕਰਵਾਓ, ਦੇਸ਼ ਦੇ ਨੌਜਵਾਨਾਂ ਦੇ ਅਧਿਕਾਰ ਖੋਹ ਲਓ, ਦੇਸ਼ ਵਿੱਚ ਧਾਰਮਿਕ ਕੱਟੜਤਾ ਦਾ ਮਾਹੌਲ ਪੈਦਾ ਕਰੋ ਅਤੇ ਰਾਜਨੀਤਿਕ ਰੋਟੀਆਂ ਨੂੰ ਸੇਕਦੇ ਜਾਓ। ਅਸਾਮ, ਤ੍ਰਿਪੁਰਾ ਅਤੇ ਮੇਘਾਲਿਆ ਸੜ ਰਹੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonia Gandhi says Narendra Modi govt itself the mother of violence and partition