ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੀਆ ਗਾਂਧੀ ਅੱਜ ਕਾਂਗਰਸੀ ਆਗੂ ਸ਼ਿਵ ਕੁਮਾਰ ਨੂੰ ਮਿਲਣ ਤਿਹਾੜ ਜੇਲ੍ਹ ਜਾਣਗੇ

ਸੋਨੀਆ ਗਾਂਧੀ ਅੱਜ ਕਾਂਗਰਸੀ ਆਗੂ ਸ਼ਿਵ ਕੁਮਾਰ ਨੂੰ ਮਿਲਣ ਤਿਹਾੜ ਜੇਲ੍ਹ ਜਾਣਗੇ

ਮਨੀ–ਲਾਂਡਰਿੰਗ (ਧਨ ਦਾ ਗ਼ੈਰ–ਕਾਨੂੰਨੀ ਲੈਣ–ਦੇਣ) ਮਾਮਲੇ ਕਾਰਨ ਕੈਦ ਕਾਂਗਰਸੀ ਆਗੂ ਸ਼ਿਵ ਕੁਮਾਰ ਨੂੰ ਮਿਲਣ ਲਈ ਅੱਜ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਤਿਹਾੜ ਜੇਲ੍ਹ ਜਾਣਗੇ। ਸ੍ਰੀਮਤੀ ਸੋਨੀਆ ਗਾਂਧੀ ਇਸ ਤੋਂ ਪਹਿਲਾਂ ਵੀ ਸ੍ਰੀ ਪੀ. ਚਿਦੰਬਰਮ ਨੂੰ ਮਿਲਣ ਲਈ ਤਿਹਾੜ ਜੇਲ੍ਹ ਜਾ ਚੁੱਕੇ ਹਨ।

 

 

ਆਈਏਐੱਨਐੱਸ ਮੁਤਾਬਕ ਸ੍ਰੀਮਤੀ ਸੋਨੀਆ ਗਾਂਧੀ ਨਾਲ ਅੱਜ ਕਰਨਾਟਕ ਕਾਂਗਰਸ ਦੇ ਇੰਚਾਰਜ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੀ ਮੌਜੂਦ ਰਹਿ ਸਕਦੇ ਹਨ।

 

 

ਕਰਨਾਟਕ ਦੇ ਸਾਬਕਾ ਮੰਤਰੀ ਸ਼ਿਵ ਕੁਮਾਰ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਮਨੀ–ਲਾਂਡਰਿੰਗ ਦੇ ਮਾਮਲੇ ਵਿੱਚ ਬੀਤੀ ਤਿੰਨ ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੀ ਜ਼ਮਾਨਤ ਅਰਜ਼ੀ ਅਦਾਲਤ ਵਿੱਚ ਮੁਲਤਵੀ ਪਈ ਹੈ ਤੇ ED ਦੀ ਜਾਂਚ ਵੀ ਜਾਰੀ ਹੈ।

 

 

ਦਿੱਲੀ ਦੀ ਰਾਊਜ ਐਵੇਨਿਊ ਕੋਰਟ ਨੇ 15 ਅਕਤੂਬਰ ਨੂੰ ਕਾਂਗਰਸੀ ਆਗੂ ਡੀ.ਕੇ. ਸ਼ਿਵ ਕੁਮਾਰ ਦੀ ਨਿਆਂਇਕ ਹਿਰਾਸਤ 25 ਅਕਤੂਬਰ ਤੱਕ ਵਧਾ ਦਿੱਤੀ ਸੀ। ED ਨੇ ਬੀਤੀ 15 ਅਕਤੂਬਰ ਨੂੰ ਸ੍ਰੀ ਸ਼ਿਵ ਕੁਮਾਰ ਨੂੰ ਅਦਾਲਤ ’ਚ ਪੇਸ਼ ਕੀਤਾ ਸੀ।

 

 

ਸ੍ਰੀ ਸ਼ਿਵ ਕੁਮਾਰ ਦੀ ਪੇਸ਼ੀ ਦੌਰਾਨ ED ਦੇ ਵਕੀਲ ਅਮਿਤ ਮਹਾਜਨ ਨੇ ਅਦਾਲਤ ਨੂੰ ਦੱਸਿਆ ਸੀ ਕਿ ਸ੍ਰੀ ਸ਼ਿਵ ਕੁਮਾਰ ਦੀ ਰੈਗੂਲਰ ਜ਼ਮਾਨਤ ਪਟੀਸ਼ਨ ਦਿੱਲੀ ਹਾਈ ਕੋਰਟ ਵਿੱਚ ਮੁਲਤਵੀ ਪਈ ਹੈ।

 

 

ਡੀ.ਕੇ. ਸ਼ਿਵ ਕੁਮਾਰ ਵੱਲੋਂ ਅਦਾਲਤ ਵਿੱਚ ਕਿਹਾ ਗਿਆ ਹੈ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਨਾਲ ਭੇਦਭਾਵ ਵਰਤ ਰਿਹਾ ਹੈ। ਜੇਲ੍ਹ ਵਿੱਚ ਹੋਰ ਕੈਦੀਆਂ ਨੂੰ ਕੁਰਸੀ ਦਿੱਤੀ ਜਾ ਰਹੀ ਹੈ ਪਰ ਉਨ੍ਹਾਂ ਦੀ ਪਿੱਠ ਵਿੱਚ ਬਹੁਤ ਜ਼ਿਆਦਾ ਦਰਦ ਹੈ ਪਰ ਉਨ੍ਹਾਂ ਨੂੰ ਕੁਰਸੀ ਨਹੀਂ ਦਿੱਤੀ ਜਾ ਰਹੀ।

 

 

ਸ੍ਰੀ ਡੀ.ਕੇ. ਸ਼ਿਵ ਕੁਮਾਰ ਤੋਂ ਪਹਿਲਾਂ ਪਿਛਲੇ ਮਹੀਨੇ ਸ੍ਰੀਮਤੀ ਸੋਨੀਆ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨਾਲ ਤਿਹਾੜ ਜੇਲ੍ਹ ’ਚ ਮੁਲਾਕਾਤ ਕੀਤੀ ਸੀ। ਸ੍ਰੀ ਪੀ. ਚਿਦੰਬਰਮ ਆਈਐੱਨਐਕਸ ਮੀਡੀਆ ਮਾਮਲੇ ’ਚ ਤਿਹਾੜ ਜੇਲ੍ਹ ’ਚ ਬੰਦ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonia Gandhi to meet Congress leader Shiv Kumar in Tihar jail today