ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੀਆ ਗਾਂਧੀ MP ਤੇ ਰਾਜਸਥਾਨ ’ਚ ਸੁਲਝਾਉਣਗੇ ਕਾਂਗਰਸ ਦੇ ਅੰਦਰੂਨੀ ਵਿਵਾਦ

ਸੋਨੀਆ ਗਾਂਧੀ MP ਤੇ ਰਾਜਸਥਾਨ ’ਚ ਸੁਲਝਾਉਣਗੇ ਕਾਂਗਰਸ ਦੇ ਅੰਦਰੂਨੀ ਵਿਵਾਦ

ਮਹਾਰਾਸ਼ਟਰ ਤੇ ਹਰਿਆਣਾ ’ਚ ਪਹਿਲਾਂ ਤੋਂ ਹੀ ਭਾਜਪਾ ਦੀਆਂ ਸਰਕਾਰਾਂ ਹਨ ਤੇ ਪਹਿਲਾਂ ਤੋਂ ਕਾਂਗਰਸ ਹਾਈ ਕਮਾਂਡ ਨੂੰ ਲੋਕਾਂ ਦੇ ਰੁਝਾਨ ਮਿਲਣੇ ਸ਼ੁਰੂ ਹੋ ਗਏ ਸਨ ਕਿ ਇਨ੍ਹਾਂ ਦੋਵੇਂ ਸੂਬਿਆਂ ’ਚ ਉਨ੍ਹਾਂ ਦੀ ਦਾਲ਼ ਇਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਗਲ਼ਣ ਵਾਲੀ ਨਹੀਂ ਹੈ। ਇਸੇ ਲਈ ਪਾਰਟੀ ਦੇ ਅੰਤ੍ਰਿਮ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਕਾਂਗਰਸ ਦੀਆਂ ਸਰਕਾਰਾਂ ਵਾਲੇ ਸੂਬਿਆਂ ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ ਪਾਰਟੀ ਦੇ ਅੰਦਰੂਨੀ ਵਿਵਾਦ ਸੁਲਝਾਉਣੇ ਸ਼ੁਰੂ ਕਰ ਦਿੱਤੇ ਸਨ।

 

 

ਮੱਧ ਪ੍ਰਦੇਸ਼ (MP) ਤੇ ਰਾਜਸਥਾਨ ਦੋਵੇਂ ਹੀ ਸੂਬਿਆਂ ’ਚ ਪਾਰਟੀ ਅੰਦਰ ਕਾਫ਼ੀ ਸਮੇਂ ਤੋਂ ਘਮਸਾਨ ਜੰਗ ਚੱਲ ਰਹੀ ਹੈ। ਪਾਰਟੀ ਨਹੀਂ ਚਾਹੁੰਦੀ ਕਿ ਇਨ੍ਹਾਂ ਸੂਬਿਆਂ ਵਿੱਚ ਸੱਤਾ ਦੇ ਦੋ ਕੇਂਦਰ ਬਣਨ। ਇਸੇ ਲਈ ਸੋਨੀਆ ਗਾਂਧੀ ਹੁਣ ਮੱਧ ਪ੍ਰਦੇਸ਼ ਵਿੱਚ ਕੋਈ ਫ਼ੈਸਲਾ ਛੇਤੀ ਲੈਣਾ ਚਾਹੁੰਦੇ ਹਨ। ਉੱਧਰ ਰਾਜਸਥਾਨ ’ਚ ਛੇ ਕੁ ਮਹੀਨਿਆਂ ਨੂੰ ਪੰਚਾਇਤ ਚੋਣਾਂ ਹੋਣੀਆਂ ਹਨ; ਇਸੇ ਲਈ ਪਾਰਟੀ ਹਾਲੇ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਤੋਂ ਬਚਣਾ ਚਾਹੇਗੀ।

 

 

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੱਧ ਪ੍ਰਦੇਸ਼ ਦੇ ਇੰਚਾਰਜ ਜਨਰਲ ਸਕੱਤਰ ਦੀਪਕ ਬਾਵਰੀਆ ਨੂੰ ਕੱਲ੍ਹ ਬੁੱਧਵਾਰ ਨੂੰ ਸੱਦ ਸੂਬਾ ਪ੍ਰਧਾਨ ਦੀ ਰਾਇਸ਼ੁਮਾਰੀ ਕੀਤੀ। ਹੁਣ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਸੂਬਾ ਪ੍ਰਧਾਨ ਦਾ ਅਹੁਦਾ ਛੱਡਣਾ ਚਾਹੁੰਦੇ ਹਨ ਪਰ ਉਹ ਇਹ ਵੀ ਨਹੀਂ ਚਾਹੁੰਦੇ ਕਿ ਪ੍ਰਧਾਨ ਕੋਈ ਅਜਿਹਾ ਵਿਅਕਤੀ ਬਣੇ, ਜੋ ਸਰਕਾਰ ਲਈ ਨਿੱਤ ਨਵੀਂਆਂ ਚੁਣੌਤੀਆਂ ਖੜ੍ਹਾ ਕਰਦਾ ਰਹੇ।

 

 

ਉੱਧਰ ਜਨਰਲ ਸਕੱਤਰ ਜਿਓਤਿਰਾਦਿੱਤਿਆ ਸਿੰਧੀਆ ਨੇ ਪਾਰਟੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਛੱਡ ਕੇ ਮੱਧ ਪ੍ਰਦੇਸ਼ ’ਚ ਹੀ ਡੇਰੇ ਲਾ ਲਏ ਹਨ। ਉਂਝ ਤਾਂ ਭਾਵੇਂ ਸ੍ਰੀ ਸਿੰਧੀਆ ਇਸ ਅਹੁਦੇ ਲਈ ਖ਼ੁਦ ਨੂੰ ਦਾਅਵੇਦਾਰ ਨਹੀਂ ਦੱਸ ਰਹੇ ਪਰ ਉਹ ਇਸ ਗੱਲ ਉੱਤੇ ਵੀ ਅੜੇ ਹੋਏ ਹਨ ਕਿ ਪ੍ਰਧਾਨ ਉਨ੍ਹਾਂ ਦੀ ਪਸੰਦ ਦਾ ਹੋਵੇ।

 

 

ਸਮਰਥਕ ਚਾਹੁੰਦੇ ਹਨ ਕਿ ਪ੍ਰਧਾਨ ਸਿੰਧੀਆ ਨੂੰ ਹੀ ਬਣਾਇਆ ਜਾਵੇ। ਸ੍ਰੀਮਤੀ ਸੋਨੀਆ ਗਾਂਧੀ ਨੇ ਝਾਬੂਆ ਵਿਧਾਨ ਸਭਾ ਜ਼ਿਮਨੀ ਚੋਣ ਤੱਕ ਤਾਂ ਸਾਰੇ ਆਗੂਆਂ ਨੂੰ ਸ਼ਾਂਤ ਕਰਵਾ ਦਿੱਤਾ ਸੀ ਪਰ ਵੀਰਵਾਰ ਨੂੰ ਨਤੀਜੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਆਪਣਾ ਹੋਮ–ਵਰਕ ਸ਼ੁਰੂ ਕਰ ਦਿੱਤਾ ਹੈ।

 

 

ਦਰਅਸਲ, ਹੁਣ ਕਾਂਗਰਸ ਲੀਡਰਸ਼ਿਪ ਸਿੰਧੀਆ ਨੂੰ ਨਾਰਾਜ਼ ਨਹੀਂ ਕਰਨਾ ਚਾਹੰੁਦੀ। ਸ੍ਰੀ ਕਮਲਨਾਥ ਨਾਲ ਗੱਲਬਾਤ ਤੋਂ ਬਾਅਦ ਛੇਤੀ ਹੀ ਨਵੇਂ ਸੂਬਾ ਪ੍ਰਧਾਨ ਦਾ ਐਲਾਨ ਕਰ ਦਿੱਤਾ ਜਾਵੇਗਾ।

 

 

ਉੱਧਰ ਰਾਜਸਥਾਨ ’ਚ ਕਾਂਗਰਸ ਲੀਡਰਸ਼ਿਪ ਫ਼ਿਲਹਾਲ ਸਚਿਨ ਪਾਇਲਟ ਨੂੰ ਕੁਝ ਹੋਰ ਸਮਾਂ ਦੇਣਾ ਚਾਹੁੰਦੀ ਹੈ। ਅਗਲੇ ਵਰ੍ਹੇ ਅਪ੍ਰੈਲ ਮਹੀਨੇ ਸੂਬੇ ’ਚ ਪੰਚਾਇਤ ਚੋਣਾਂ ਹੋਣੀਆਂ ਤੈਅ ਹਨ। ਪਾਰਟੀ ਦੇ ਸੀਨੀਅਰ ਆਗੂਆਂ ਦੀ ਦਲੀਲ ਹੈ ਕਿ ਪਾਇਲਟ ਨੂੰ ਕੁਝ ਹੋਰ ਸਮੇਂ ਤੱਕ ਦੋਹਰੀ ਜ਼ਿੰਮੇਵਾਰੀ ਨਿਭਾਉਣ ਦੇਣੀ ਚਾਹੀਦੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonia Gandhi to resolve MP and Rajasthan s internal tussles