ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦਿਆਰਥੀਆਂ ਲਈ ਸੋਨੀਆ ਦੀ ਚਿੰਤਾ ਸਿਰਫ਼ ਘੜਿਆਲ ਦੇ ਹੰਝੂ: ਨਿਰਮਲਾ ਸੀਤਾਰਮਣ

ਵਿਦਿਆਰਥੀਆਂ ਲਈ ਸੋਨੀਆ ਦੀ ਚਿੰਤਾ ਸਿਰਫ਼ ਘੜਿਆਲ ਦੇ ਹੰਝੂ: ਨਿਰਮਲਾ ਸੀਤਾਰਮਣ

ਭਾਰਤ ਦੇ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਸੋਨੀਆ ਗਾਂਧੀ ਹੁਣ ਵਿਦਿਆਰਥੀਆ ਲਈ ਘੜਿਆਲ ਦੇ ਹੰਝੂ ਵਹਾ ਰਹੇ ਹਨ। ਦਰਅਸਲ, ਕਾਂਗਰਸ ਦੇ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਦੇਸ਼ ਵਿੱਚ ਹੋ ਰਹੇ ਹੰਗਾਮੇ ਲਈ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਸੀ। ਭਾਜਪਾ ਵੱਲੋਂ ਹੁਣ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਜਵਾਬ ਦਿੱਤਾ ਹੈ।

 

 

ਸ੍ਰੀਮਤੀ ਨਿਰਮਲਾ ਨੇ ਕੱਲ੍ਹ ਦੇਰ ਰਾਤੀਂ ਜਾਰੀ ਕੀਤੇ ਇੱਕ ਬਿਆਨ ’ਚ ਕਿਹਾ ਕਿ ਸੋਨੀਆ ਗਾਂਧੀ ਦੀ ਸਿਆਸਤ ਮੌਕਾਪ੍ਰਸਤੀ ਉੱਤੇ ਕੇਂਦ੍ਰਿਤ ਹੈ। ਉਹ ਵਿਦਿਆਰਥੀਆਂ ਦੇ ਨਾਂਅ ’ਤੇ ਸਿਰਫ਼ ਘੜਿਆਲ ਦੇ ਹੰਝੂ ਵਹਾ ਰਹੇ ਹਨ। ਚੇਤੇ ਕਰੋ ਇੰਦਰਾ ਗਾਂਧੀ ਦਾ ਦੌਰ; ਜਦੋਂ ਦਿੱਲੀ ਦੇ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀ ਤਿਹਾੜ ਜੇਲ੍ਹ ਭੇਜੇ ਗਏ ਸਨ।

 

 

ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਗੇ ਕਿਹਾ ਕਿ ਸੋਨੀਆ ਗਾਂਧੀ ਹੁਣ ਸੰਵਿਧਾਨ ਤੋੜਨ ਦੀ ਗੱਲ ਕਰਦੇ ਹਨ। ਕੀ ਇਹ ਸੱਚ ਨਹੀਂ ਹੈ ਕਿ UPA ਸਰਕਾਰ ਵੇਲੇ ਨੈਸ਼ਨਲ ਐਡਵਾਇਜ਼ਰੀ ਕੌਂਸਲ (NAC) ਦੇ ਨਾਂਅ ’ਤੇ ਉਹ ਖ਼ੁਦ ਕਿਚਨ ਕੈਬਿਨੇਟ ਚਲਾਉਂਦੇ ਸਨ; ਜਿਸ ਦਾ ਕੋਈ ਸੰਵਿਧਾਨਕ ਆਧਾਰ ਨਹੀਂ ਸੀ। ‘ਕਿਚਨ ਕੈਬਿਨੇਟ ਨੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਲਈ ਫ਼ਿਰਕੂ ਹਿੰਸਾ ਬਿਲ ਬਣਾਇਆ ਸੀ।’

 

 

ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਸੋਨੀਆ ਗਾਂਧੀ ਨੇ ਦੇਸ਼ ਨੂੰ ਅਸ਼ਾਂਤ ਕਰਨ ਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਜਾਣਬੁੱਝ ਕੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਉੱਤੇ ਲਾਇਆ ਹੈ – ਇਹ ਇੱਕ ਗ਼ੈਰ–ਜ਼ਿੰਮੇਵਾਰਾਨਾ ਬਿਆਨ ਹੈ। ਜੇ ਕਾਂਗਰਸ ਜ਼ਿੰਮੇਵਾਰ ਵਿਰੋਧੀ ਧਿਰ ਹੁੰਦੀ, ਤਾਂ ਉਹ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕਰਦੀ ਨਾ ਕਿ ਹਿੰਸਾ ਨੂੰ ਹੱਲਾਸ਼ੇਰੀ ਦਿੰਦੀ।

 

 

ਨਿਰਮਲਾ ਸੀਤਾਰਮਣ ਨੇ ਕਿਹਾ ਕਿ ਕਾਂਗਰਸ ਚੇਤੇ ਰੱਖੇ ਕਿ ਨਾਗਕਿਰਤਾ ਸੋਧ ਬਿਲ ਦੋਵੇਂ ਸਦਨਾਂ ਤੋਂ ਪਾਸ ਹੋਇਆ ਹੈ। ਕੀ ਇਹ ਸੱਚ ਨਹੀਂ ਹੈ ਕਿ ਡਾ. ਮਨਮੋਹਨ ਸਿੰਘ ਨੇ ਸਾਲ 2003 ਦੌਰਾਨ ਤਸ਼ੱਦਦ ਦੇ ਸ਼ਿਕਾਰ ਹੋਏ ਘੱਟ–ਗਿਣਤੀਆਂ ਦਾ ਮੁੱਦਾ ਚੁੱਕ ਕੇ ਉਨ੍ਹਾਂ ਨੂੰ ਨਾਗਰਿਕਤਾ ਦੇਣ ਦੀ ਮੰਗ ਕੀਤੀ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonia s concern for Students only crocodile tears says Nirmala Sitharaman