ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਅੰਕਾ ਦੀ 'ਨਾਂਹ' ਪਿੱਛੋਂ ਹੀ ਸੋਨੀਆ ਗਾਂਧੀ ਨੇ ਕੀਤੀ ‘ਹਾਂ’, ਕੈਪਟਨ ਖ਼ੁਸ਼

ਪ੍ਰਿਅੰਕਾ ਦੀ ਨਾਂਹ ਪਿੱਛੋਂ ਹੀ ਸੋਨੀਆ ਗਾਂਧੀ ਨੇ ਕੀਤੀ ‘ਹਾਂ’, ਕੈਪਟਨ ਖ਼ੁਸ਼

ਕੱਲ੍ਹ ਦੇਰ ਰਾਤੀਂ ਆਖ਼ਰ 72 ਦਿਨਾਂ ਬਾਅਦ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਦਾ ਪ੍ਰਧਾਨਗੀ ਤੋਂ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਅਤੇ ਸ੍ਰੀਮਤੀ ਸੋਨੀਆ ਗਾਂਧੀ ਨੂੰ ਪਾਰਟੀ ਦੇ ਅੰਤ੍ਰਿਮ ਪ੍ਰਧਾਨ ਐਲਾਨ ਦਿੱਤਾ ਗਿਆ।

 

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਟਵੀਟ ਕਰ ਕੇ ਸ੍ਰੀਮਤੀ ਸੋਨੀਆ ਗਾਂਧੀ ਦੇ ਮੁੜ ਪ੍ਰਧਾਨ ਬਣਨ (ਭਾਵੇਂ ਅੰਤ੍ਰਿਮ ਹੀ ਸਹੀ) ਉੱਤੇ ਡਾਢੀ ਖ਼ੁਸ਼ੀ ਪ੍ਰਗਟਾਈ। ਉਨ੍ਹਾਂ ਇਸ ਨੂੰ ਮੌਜੂਦਾ ਹਾਲਾਤ ਵਿੱਚ ਸਭ ਤੋਂ ਵਧੀਆ ਫ਼ੈਸਲਾ ਦੱਸਿਆ। ਉਨ੍ਹਾਂ ਕਿਹਾ ਕਿ ਸ੍ਰੀਮਤੀ ਸੋਨੀਆ ਗਾਂਧੀ ਦੇ ਤਜਰਬੇ ਤੇ ਸਮਝ ਨਾਲ ਪਾਰਟੀ ਨੂੰ ਵਧੀਆ ਨਿਰਦੇਸ਼ ਮਿਲਣਗੇ।

 

 

ਇੰਝ ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਪਾਰਟੀ ’ਚ ਪੈਦਾ ਹੋਇਆ ਸੰਕਟ ਕੱਲ੍ਹ ਸਨਿੱਚਰਵਾਰ ਨੂੰ ਖ਼ਤਮ ਹੋ ਗਿਆ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਕੱਲ੍ਹ ਇਸੇ ਮੁੱਦੇ ਉੱਤੇ ਲਗਭਗ ਸਾਰਾ ਦਿਨ ਚੱਲਦੀ ਰਹੀ। ਆਖ਼ਰ ਪਾਰਟੀ ਦੀ ਕਮਾਂਡ ਇੱਕ ਵਾਰ ਫਿਰ ਸੋਨੀਆ ਗਾਂਧੀ ਹਵਾਲੇ ਕਰਨ ਦਾ ਫ਼ੈਸਲਾ ਕੀਤਾ ਗਿਆ।

 

 

ਮੀਟਿੰਗ ਤੋਂ ਬਾਅਦ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੋਨੀਆ ਗਾਂਧੀ ਪਾਰਟੀ ਦੇ ਅੰਤ੍ਰਿਮ ਪ੍ਰਧਾਨ ਹੋਣਗੇ। ਕਾਂਗਰਸ ਛੇਤੀ ਹੀ ਕੁੱਲ ਹਿੰਦ ਕਾਂਗਰਸ ਕਮੇਟੀ (AICC) ਦੀ ਮੀਟਿੰਗ ਸੱਦ ਕੇ ਨਵੇਂ ਪ੍ਰਧਾਨ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦੇਵੇਗੀ; ਭਾਵੇਂ ਇਸ ਦੀ ਕੋਈ ਸਮਾਂ–ਸੀਮਾ ਨਹੀਂ ਦੱਸੀ ਗਈ।

 

 

ਸਨਿੱਚਰਵਾਰ ਸ਼ਾਮੀਂ ਜਦੋਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੋਬਾਰਾ ਹੋਈ, ਤਦ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਅਸਤੀਫ਼ੇ ਦੀ ਪੇਸ਼ਕਸ਼ ਉੱਤੇ ਮੁੜ–ਵਿਚਾਰ ਕਰਨ ਲਈ ਆਖਿਆ। ਤਦ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਦੱਸਿਆ ਕਿ ਉਹ ਇਸ ਲਈ ਤਿਆਰ ਨਹੀਂ ਹਨ।

 

 

ਫਿਰ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਸੋਨੀਆ ਗਾਂਧੀ ਨੂੰ ਪ੍ਰਧਾਨ ਬਣਾਉਣ ਦਾ ਸੁਝਾਅ ਰੱਖਿਆ। ਸਾਰੇ ਮੈਂਬਰਾਂ ਨੇ ਇਸ ਉੱਤੇ ਮੋਹਰ ਲਾ ਦਿੱਤੀ ਪਰ ਸੋਨੀਆ ਗਾਂਧੀ ਇਸ ਲਈ ਤਿਆਰ ਨਹੀਂ ਸੀ।

 

 

ਸੂਤਰਾਂ ਮੁਤਾਬਕ ਸ੍ਰੀਮਤੀ ਸੋਨੀਆ ਗਾਂਧੀ ਦਾ ਕਹਿਣਾ ਸੀ ਕਿ ਇਸ ਨਾਲ ਇਹ ਸੰਦੇਸ਼ ਜਾਵੇਗਾ ਕਿ ਗਾਂਧੀ ਪਰਿਵਾਰ ਆਪਣੇ ਤੋਂ ਇਲਾਵਾ ਹੋਰ ਕਿਸੇ ਨੂੰ ਪ੍ਰਧਾਨ ਬਣਨ ਹੀ ਨਹੀਂ ਦੇਣਾ ਚਾਹੁੰਦਾ ਪਰ ਮੈਂਬਰਾਂ ਦੇ ਵਾਰ–ਵਾਰ ਆਖਣ ਉੱਤੇ ਉਨ੍ਹਾਂ ਅੰਤ੍ਰਿਮ ਪ੍ਰਧਾਨ ਬਣਨਾ ਪ੍ਰਵਾਨ ਕਰ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonia said Yes only after Priyanka s No Captain happy