ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਬਚਾਓ ਰੈਲੀ ’ਚ ਸੋਨੀਆ ਗਾਂਧੀ ਦਾ PM ਮੋਦੀ ’ਤੇ ਹਮਲਾ, ਕਿਹਾ ਅੰਧੇਰਨਗਰੀ-ਚੌਪਟ ਰਾਜਾ

ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ‘ਭਾਰਤ ਬਚਾਓ ਰੈਲੀ’ ਨੂੰ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਤੇ ਰੱਜ ਕੇ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ਚ ਦਹਾਕਿਆਂ ਤੋਂ ਅਜਿਹੀ ਬੇਰੁਜ਼ਗਾਰੀ ਨਹੀਂ ਸੀ। ਨੌਜਵਾਨ ਕੰਮ ਦੀ ਭਾਲ ਚ ਭਟਕ ਰਹੇ ਹਨ। ਲੋਕਾਂ ਨੂੰ ਹੁਣ ਇਸ ਪਾਰ ਜਾਂ ਉਸ ਪਾਰ ਦਾ ਫੈਸਲਾ ਕਰਨਾ ਹੋਵੇਗਾ, ਦੇਸ਼ ਨੂੰ ਸਖਤ ਲੜਾਈ ਲੜਨੀ ਪਏਗੀ।

 

ਸੋਨੀਆ ਗਾਂਧੀ ਨੇ ਕਿਹਾ ਕਿ ਅੱਜ ਚੀਜ਼ਾਂ ਦੀਆਂ ਕੀਮਤਾਂ ਲੋਕਾਂ ਦੀਆਂ ਹੱਦਾਂ ਤੋਂ ਬਾਹਰ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਦਾ ਜ਼ੁਲਮ ਕਾਰਨ ਦਿਲ ਟੁੱਟ ਰਿਹਾ ਹੈ। ਮੈਂ ਤੁਹਾਨੂੰ ਪੁੱਛਦੀ ਹਾਂ ਕਿ ਅਸੀਂ ਆਪਣੀਆਂ ਮਾਵਾਂ ਤੇ ਭੈਣਾਂ 'ਤੇ ਹੋ ਰਹੇ ਅੱਤਿਆਚਾਰ ਵਿਰੁੱਧ ਲੜਨ ਲਈ ਤਿਆਰ ਹਾਂ। ਅੱਜ ਇਥੇ ਅੰਧੇਰਨਗਰੀ ਤੇ ਚੌਪਟ ਰਾਜਾ ਵਰਗਾ ਮਾਹੌਲ ਹੈ। ਦੇਸ਼ ਦੀ ਜਵਾਨੀ ਦੇ ਸਾਹਮਣੇ ਹਨੇਰਾ ਹੈ। ਗਲਤ ਨੀਤੀਆਂ ਕਾਰਨ ਕਾਰੋਬਾਰ ਤਬਾਹ ਹੋ ਗਏ ਹਨ। ਕੰਪਨੀਆਂ ਕਿਸ ਨੂੰ ਅਤੇ ਕਿਉਂ ਵੇਚੀਆਂ ਜਾ ਰਹੀਆਂ ਹਨ।

 

ਸੋਨੀਆ ਨੇ ਕਿਹਾ ਕਿ ਜੀਐਸਟੀ ਕਾਰਨ ਦੇਸ਼ ਦਾ ਖਜ਼ਾਨਾ ਖਾਲੀ ਹੋ ਗਿਆ ਹੈ। ਕਿਵੇਂ ਸਰਕਾਰੀ ਖਜ਼ਾਨਾ ਖਾਲੀ ਹੋ ਗਿਆ, ਸਰਕਾਰ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ। ਸਰਕਾ ਦੱਸੇ ਕਿ ਕਾਲਾ ਧਨ ਕਿਸ ਕੋਲ ਹੈ। ਜਦੋਂ ਉਹ ਚਾਹੁੰਦੇ ਹਨ ਰਾਸ਼ਟਰਪਤੀ ਸ਼ਾਸਨ ਹਟਾ ਦਿੰਦੇ ਹਨ। ਇਹ ਲੋਕ ਸੰਵਿਧਾਨ ਦੀ ਪਾਲਣਾ ਕਰਨ ਦਾ ਵਿਖਾਵਾ ਕਰਦੇ ਹਨ ਤੇ ਸੰਵਿਧਾਨ ਨੂੰ ਰੋਜ਼ਾਨਾ ਅੱਖੋ ਪੱਰੋਖੇ ਕਰ ਦਿੰਦੇ ਹਨ। ਇਹ ਜਿਹੜਾ ਨਾਗਰਿਕਤਾ ਸੋਧ ਕਾਨੂੰਨ ਹੈ, ਇਹ ਭਾਰਤ ਦੀ ਆਤਮਾ ਦੇ ਟੋਟੇ-ਟੋਟੇ ਕਰਨ ਵਾਲਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonia targeted PM at Bharat Bachao rally said-Andharanagri and Chaupat Raja