ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੀਆ ਅਜੇ ਰਾਜੇਸ਼ ਬਣਕੇ ਹੀ ਰੇਲਵੇ ’ਚ ਕਰੇਗੀ ਨੌਕਰੀ

ਸੋਨੀਆ ਅਜੇ ਰਾਜੇਸ਼ ਬਣਕੇ ਹੀ ਰੇਲਵੇ ’ਚ ਕਰੇਗੀ ਨੌਕਰੀ

ਉਤਰ ਪ੍ਰਦੇਸ਼ ਦੇ ਇਜਤਨਗਰ ਰੇਲ ਕਾਰਖਾਨੇ ਦੇ ਇੰਜਨੀਅਰ ਰਾਜੇਸ਼ ਪਾਂਡੇ ਤੋਂ ਸੋਨੀਆ ਤਾਂ ਬਣ ਗਈ ਹੈ, ਪ੍ਰੰਤੂ ਰੇਲਵੇ ਇਹ ਮੰਨਣ ਨੂੰ ਤਿਆਰ ਹੀ ਨਹੀਂ ਹੈ। ਇਸ ਲਈ ਹੁਣ ਗੋਰਖਪੁਰ ਮੁੱਖ ਦਫ਼ਤਰ ਦੀ ਵਿਸ਼ੇਸ਼ ਮੈਡੀਕਲ ਟੀਮ ਅਤੇ ਕਿਰਤ ਵਿਭਾਗ ਦੇ ਅਧਿਕਾਰੀ ਬਰੇਲੀ ਆਉਣਗੇ। ਸੋਨੀਆ ਦਾ ਮੈਡੀਕਲ ਪ੍ਰੀਖਣ ਹੋਵੇਗਾ। ਇਸ ਤੋਂ ਬਾਅਦ ਸਰਕਾਰੀ ਕਾਗਜ਼ਾਂ ਵਿਚ ਨਾਮ ਬਦਲੀ ਦੀ ਮੋਹਰ ਲਗਾਈ ਜਾਵੇਗੀ।  ਪ੍ਰੰਤੂ ਅਜੇ ਰਾਜੇਸ਼ ਪਾਂਡੇ ਦੇ ਨਾਮ ਨਾਲ ਹੀ ਸੋਨੀਆ ਨੌਕਰੀ ਕਰੇਗੀ।

 

ਨਿਊ ਮਾਡਲ ਕਾਲੋਨੀ ਦੇ ਰਹਿਣ ਵਾਲੇ 2003 ਤੋਂ ਇਜਤ ਨਗਰ ਕਾਰਖਾਨਾ ਵਿਚ ਨੌਕਰੀ ਕਰ ਰਹੇ ਹਨ। ਬਚਪਨ ਤੋਂ ਹੀ ਰਾਜੇਸ਼ ਅੰਦਰ ਲੜਕੀਆਂ ਵਾਲੀ ਫੀਲਿੰਗ ਰਹੀ।  2017 ਵਿਚ ਰਾਜੇਸ਼ ਪਾਂਡੇ ਨੇ ਦਿੱਲੀ ਵਿਚ ਲਿੰਗ ਬਦਲਣ ਦਾ ਅਪਰੇਸ਼ਨ ਕਰਵਾ ਲਿਆ। ਲਿੰਗ ਬਦਲਣ ਬਾਅਦ ਰਾਜੇਸ਼ ਪਾਂਡੇ ਨੇ ਆਪਣਾ ਨਾਮ ਸੋਨੀਆ ਰਖ ਲਿਆ।

 

ਰੇਲਵੇ ਵਿਚ ਰਾਜੇਸ਼ ਪਾਂਡੇ ਨਾਮ ਨਾਲ ਨਿਯੁਕਤੀ ਹੋਈ ਹੈ। ਇਸ ਲਈ ਹੁਣ ਉਹ ਸਰਕਾਰੀ ਕਾਗਜ਼ਾਂ ਵਿਚ ਆਪਣਾ ਨਾਮ ਸੋਨੀਆ ਰੱਖਣਾ ਚਾਹੁੰਦੇ ਹਨ। ਰਾਜੇਸ਼ ਨੇ ਇਸ ਸਬੰਧੀ ਗੋਰਖਪੁਰ ਵਿਚ ਜਨਰਲ ਮੈਨੇਜਰ ਨੂੰ ਪੱਤਰ ਲਿਖਿਆ। ਮੈਡੀਕਲ ਰਿਪੋਰਟ, ਸਰਜਰੀ ਸਬੰਧੀ ਕਾਗਜ਼ ਵੀ ਪ੍ਰਾਰਥਨਾ ਪੱਤਰ ਨਾਲ ਭੇਜੇ। ਪ੍ਰੰਤੂ ਉਥੇ ਅਧਿਕਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਰੇਲਵੇ ਵਿਚ ਅਜਿਹਾ ਕੋਈ ਕਾਨੂੰਨ ਨਹੀਂ ਹੈ। ਜਿਸ ਵਿਚ ਪੁਰਸ਼ ਤੋਂ ਮਹਿਲਾ ਨਾਮ ਨੂੰ ਦਰਸਾਇਆ ਜਾਵੇ।

 

ਰਾਜੇਸ਼ ਪਾਂਡੇ ਉਰਫ ਸੋਨੀਆ ਦਾ ਕਹਿਣਾ ਹੈ, ਉਨ੍ਹਾਂ ਕੋਲ ਗੋਰਖਪੁਰ ਮੁੱਖ ਦਫ਼ਤਰ ਤੋਂ ਫੋਨ ਆਇਆ ਸੀ। ਉਥੋਂ ਦੀ ਇਕ ਵਿਸ਼ੇਸ਼ ਟੀਮ ਇਜਤਨਗਰ ਆਵੇਗੀ। ਜੋ ਮੈਡੀਕਲ ਕਰਵਾਏਗੀ। ਇਸ ਤੋਂ ਬਾਅਦ ਰਿਪੋਰਟ ਨੂੰ ਰੇਲ ਬੋਰਡ ਭੇਜਿਆ ਜਾਵੇਗਾ। ਫਿਰ ਰੇਲਵੇ ਦੇ ਕਾਗਜ਼ਾਂ ਵਿਚ ਉਨ੍ਹਾਂ ਦਾ ਨਾਮ ਰਾਜੇਸ਼ ਪਾਂਡੇ ਤੋਂ ਸੋਨੀਆ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonia will now be working as Rajesh in railway job know what is the whole case