ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੀਪਤ ਦੇ ਫਿਲਡਲੇਨ ਪਿਗ ਫਾਰਮ ਨੂੰ ਕੇਂਦਰੀ ਮੰਤਰੀ ਨੇ ਜਾਂਚਿਆ

ਕੇਂਦਰੀ ਮੱਛੀ ਤੇ ਪਸ਼ੂ ਪਾਲਣ ਅਤੇ ਡੇਅਰੀ ਉਦਯੋਗ ਮੰਤਰੀ ਗਿਰੀਰਾਜ ਸਿੰਘ ਨੇ ਅੱਜ ਜਿਲਾ ਸੋਨੀਪਤ ਦੇ ਪਿੰਡ ਦੀਪਾਲਪੁਰ ਸਥਿਤ ਫਿਲਡਲੇਨ ਪਿਗ ਫਾਰਮ ਦਾ ਨਿਰੀਖਣ ਕੀਤਾ ਤੇ ਬਾਅਦ ਚ ਕਿਸਾਨਾਂ ਨੂੰ ਸੰਬੋਧਨ ਵੀ ਕੀਤਾ। 

 

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਰਿਵਾਇਤੀ ਖੇਤੀ ਨੂੰ ਛੱਡ ਕੇ ਪਸ਼ੂ ਪਾਲਣ ਵੱਲ ਕਦਮ ਵੱਧਾਉਣ ਚਾਹੀਦਾ ਹੈ ਤਾਂ ਜੋ ਉਨਾਂ ਨੂੰ ਵਾਧੂ ਆਮਦਨ ਹੋ ਸਕੇ। ਵਿਗਿਆਨਕ ਢੰਗ ਨਾਲ ਖੇਤੀ ਨੂੰ ਪਸ਼ੂਪਾਲਣ ਨਾਲ ਜੋੜਿਆ ਜਾਵੇ ਤਾਂ ਇਹ ਅਤਿ ਲਾਭਕਾਰੀ ਹੈ। ਘੱਟ ਹੁੰਦੀ ਜਾ ਰਹੀ ਜਮੀਨ ਤੋਂ ਲਾਭ ਲੈਣ ਲਈ ਪਸ਼ੂ ਪਾਲਣ ਸੱਭ ਤੋਂ ਵਧੀਆ ਕਿੱਤਾ ਹੈ।

 

ਕੇਂਦਰੀ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਇਕ ਯੋਜਨਾ ਦੀ ਸ਼ੁਰੂਆਤ ਕੀਤੀ ਹੈ, ਜੋ ਵਿਅਕਤੀ ਦੁਧ ਨਾ ਦੇਣ ਵਾਲੇ ਚਾਰ ਪਸ਼ੂਆਂ ਨੂੰ ਪਾਲੇਗਾ ਉਸ ਨੂੰ ਪ੍ਰਤੀ ਪਸ਼ੂ 30 ਰੁਪਏ ਰੋਜਾਨਾ ਦਿੱਤੇ ਜਾਣਗੇ। ਇਸ ਤਰਾਂ 'ਤੇ ਕੇਂਦਰ ਵੀ ਪਸ਼ੂ}ਪਾਲਣ ਨੂੰ ਪ੍ਰੋਤਸਾਹਨ ਦੇਣ ਲਈ ਯੋਜਨਾ ਤਿਆਰ ਕਰ ਰਿਹਾ ਹੈ।

 

ਉਨਾਂ ਦਸਿਆ ਕਿ ਇਸ ਯੋਜਨਾ ਨਾਲ ਦੁਧਾਰੂ ਪਸ਼ੂਆਂ ਨਾਲ ਦੁੱਧ ਨਾ ਦੇਣ ਵਾਲੇ ਪਸ਼ੂਆਂ ਨੂੰ ਪਾਲਣ ਵਾਲੇ ਪਸ਼ੂ ਪਾਲਕ ਕਿਸਾਨਾਂ ਨੂੰ ਲੱਖਾਂ ਰੁਪਏ ਦੀ ਬਚਤ ਹੋਵੇਗੀ। ਪਸ਼ੂ ਪਾਲਣ ਕਿਸਾਨਾਂ ਦੀ ਰੀੜ ਦੀ ਹੱਡੀ ਹੈ, ਜਿਸ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ। 

 

ਉਨਾਂ ਦਸਿਆ ਕਿ ਸਾਲ 2017-18 ਵਿਚ ਸਰਕਾਰ ਨੂੰ ਕਣਕ-ਚਾਵਲ ਦੀ ਤੁਲਨਾ ਵਿਚ ਪਸ਼ੂ ਪਾਲਨ ਨਾਲ ਵੱਧ ਫਾਇਦਾ ਮਿਲਿਆ। ਜੋ ਕਿਸਾਨ ਖੇਤੀ ਨਾਲ ਪਸ਼ੂ ਪਾਲਣ ਕਰੇਗਾ, ਉੱਥੇ ਖੁਸ਼ਹਾਲੀ ਹੋਵੇਗੀ। ਆਜਾਦੀ ਤੋਂ ਬਾਅਦ ਸ਼ੁਰੂਆਤੀ ਦੌਰ ਤੋਂ ਹੀ ਖੇਤੀਬਾੜੀ ਤੇ ਪਸ਼ੂ ਪਾਲਣ ਲਈ ਨੀਤੀਆਂ ਬਣਾਉਣ ਦੀ ਲੋਂੜ ਸੀ, ਪਰ ਇਸ ਵੱਲ ਮੌਜ਼ੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਿਆਨ ਦਿੱਤਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonipat s Fieldlane pig farm was inspected by the Union Minister