ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮਸ਼ਾਨ ਘਾਟ `ਚ ਮਨਾਇਆ ਬੇਟੇ ਦਾ ਜਨਮ ਦਿਨ, ਮਾਮਲਾ ਦਰਜ

ਸਮਸ਼ਾਨ ਘਾਟ `ਚ ਮਨਾਇਆ ਬੇਟੇ ਦਾ ਜਨਮ ਦਿਨ, ਮਾਮਲਾ ਦਰਜ

ਮਹਾਂਰਾਸ਼ਟਰ ਪੁਲਿਸ ਨੇ ਕੁਝ ਅੰਧਵਿਸ਼ਵਾਸ ਵਿਰੋਧੀ ਅੰਦੋਲਨ ਵਰਕਰਾਂ ਦੇ ਖਿਲਾਫ ਸਮਸ਼ਾਨ ਘਾਟ `ਚ ਇਕ ਬੱਚੇ ਦਾ ਜਨਮ ਦਿਨ ਮਨਾਉਣ ਅਤੇ ਮੀਟ ਖਾਣ ਦਾ ਮਾਮਲਾ ਦਰਜ ਕੀਤਾ ਹੈ। ਉਹ ਲੋਕ ਅਜਿਹਾ ਕਰਕੇ ਸਮਾਜ `ਚ ਜਾਗਰੂਕਤਾ ਫੈਲਾਉਣਾ ਚਾਹੁੰਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਮੰਗਲਵਾਰ ਨੂੰ ਪਰਭਨੀ ਜਿ਼ਲ੍ਹੇ ਦੇ ਅੰਧਵਿਸ਼ਵਾਸ ਰੋਕੋ ਕਮੇਟੀ (ਐਮਏਐਨਐਸ) ਅਤੇ ਹੋਰ ਦੇ ਖਿਲਾਫ ਸਮਸ਼ਾਨ ਘਾਟ `ਚ ਜਨਮ ਦਿਨ ਦੀ ਪਾਰਟੀ ਦਾ ਆਯੋਜਨ ਕਰਨ ਅਤੇ ਮੀਟ ਖਾਣ ਦਾ ਮਾਮਲਾ ਦਰਜ ਕੀਤਾ ਹੈ।


ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਐਮਏਐਮਐਸ ਦੇ ਪਧਰੀਨਾਥ ਸਿ਼ੰਦੇ ਨੇ 19 ਦਸੰਬਰ ਨੂੰ ਆਪਣੇ ਬੇਟੇ ਦਾ ਜਨਮ ਦਿਨ ਸਮਸ਼ਾਨ `ਚ ਮਨਾਇਆ ਸੀ, ਜਿਸ `ਚ ਸਿ਼ੰਦੇ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਸ਼ਾਮਲ ਹੋਏ ਸਨ। ਅਧਿਕਾਰੀ ਨੇ ਕਿਹਾ ਕਿ ਜਨਮ ਦਿਨ ਦੇ ਜਸ਼ਨ `ਚ, ਸਿ਼ੰਦੇ ਨੇ ਮਹਿਮਾਨਾਂ ਨੂੰ ਮੀਟ ਪਰੋਸਿਆ ਸੀ। ਉਥੇ ਮੌਜੂਦ ਕੁਝ ਲੋਕਾਂ ਨੇ ਜ਼ਸ਼ਨ ਦੀਆਂ ਫੋਟੋ ਵੀ ਖਿੱਚਿਆ ਸਨ ਜੋ ਬਾਅਦ `ਚ ਸੋਸ਼ਲ ਮੀਡੀਆ `ਤੇ ਵਾਇਰਲ ਹੋ ਗਈਆਂ।

 

ਅਧਿਕਾਰੀ ਨੇ ਦੱਸਿਆ ਕਿ ਕੁਝ ਸਥਾਨਕ ਅਖਬਾਰਾਂ ਨੇ ਸਮਾਰੋਹ ਸਬੰਧੀ ਖ਼ਬਰਾ ਵੀ ਛਾਪੀਆਂ, ਜਿਸ ਦੇ ਬਾਅਦ ਕੁਝ ਹਿੰਦੂ ਸਮੂਹਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸਿ਼ੰਦੇ ਦੀ ਆਲੋਚਨਾ ਕੀਤੀ।


ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਕੁਝ ਲੋਕ ਸਮਸ਼ਾਨ ਪਹੁੰਚੇ ਅਤੇ ਉਨ੍ਹਾਂ ਪਵਿੱਤਰ ਕਰਨ ਲਈ ਉਥੇ ਗਾਂ ਦਾ ਪਿਸ਼ਾਬ ਛਿੜਕਿਆ। ਉਥੇ ਉਨ੍ਹਾਂ ਕੁਝ ਮੰਤਰਾਂ ਦਾ ਉਚਾਰਨ ਵੀ ਕੀਤਾ। ਜਿੰਤੂਰ ਪੁਲਿਸ ਦੀ ਇੰਸਪੈਕਟਰ ਸੋਨਾਜੀ ਅਮਲੇ ਨੇ ਦੱਸਿਆ ਕਿ ਜਿੰਤੂ ਭਾਜਪਾ ਇਕਾਈ ਪ੍ਰਧਾਨ ਰਾਜੇਸ਼ ਵਟਮਵਾਰ ਦੇ ਸੋਮਵਾਰ ਨੂੰ ਮਾਮਲੇ ਦੀ ਸਿ਼ਕਾਇਤ ਕਰਨ ਬਾਅਦ ਪੁਲਿਸ ਨੇ ਮੰਗਲਵਾਰ ਨੂੰ ਸਿ਼ੰਦੇ ਅਤੇ ਹੋਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ।

 

ਉਨ੍ਹਾਂ ਕਿਹਾ ਕਿ ਸਿ਼ੰਦੇ ਨੇ ਕਿਉਂਕਿ ਪਾਰਟੀ ਦਾ ਆਯੋਜਨ ਕੀਤਾ ਸੀ, ਇਸ ਲਈ ਅਸੀਂ ਐਫਆਈਆਰ `ਚ ਉਸਦੇ ਨਾਮ ਦਾ ਜਿ਼ਕਰ ਕੀਤਾ ਹੈ ਅਤੇ ਹੋਰ ਦੀ ਪਹਿਚਾਣ ਕੀਤੀ ਜਾ ਰਹੀ ਹੈ। ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sons birthday party celebrated in cremation ground invited friends and relatives in maharashtra