ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ਦੇ ਬਾਵਜੂਦ ਕਾਰ 'ਚ ਘੁੰਮਣ ਨਿਕਲੀ ਅਦਾਕਾਰਾ ਹਾਦਸੇ 'ਚ ਜ਼ਖਮੀ

ਬੰਗਲੁਰੂ 'ਚ ਕੰਨੜ ਅਦਾਕਾਰਾ ਸ਼ਰਮੀਲਾ ਮਾਂਦਰੇ ਅਤੇ ਉਸ ਦਾ ਦੋਸਤ ਸਨਿੱਚਰਵਾਰ ਨੂੰ ਇੱਕ ਕਾਰ ਹਾਦਸੇ 'ਚ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਅਦਾਕਾਰਾ ਅਤੇ ਉਸ ਦਾ ਦੋਸਤ ਲੋਕੇਸ਼ ਵਸੰਤ ਇੱਕ ਮਹਿੰਗੀ ਕਾਰ 'ਚ ਘੁੰਮਣ ਲਈ ਬਾਹਰ ਨਿਕਲੇ ਸਨ। ਉਨ੍ਹਾਂ ਵਿਰੁੱਧ ਲਾਪਰਵਾਹੀ ਨਾਲ ਗੱਡੀ ਚਲਾਉਣ ਲਈ ਆਈਪੀਸੀ ਧਾਰਾ ਅਤੇ ਐਨਡੀਐਮਏ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
 

ਐਡੀਸ਼ਨਲ ਪੁਲਿਸ ਕਮਿਸ਼ਨਰ (ਟ੍ਰੈਫਿਕ) ਰਵੀਕਾਂਤ ਗੌੜਾ ਨੇ ਦੱਸਿਆ ਕਿ ਹਾਈ ਗਰਾਊਂਡਸ ਥਾਣਾ ਤਹਿਤ ਰੇਲਵੇ ਅੰਡਰ ਬ੍ਰਿਜ਼ ਨੇੜੇ ਜੈਗੁਆਰ ਕਾਰ ਹਾਦਸਾਗ੍ਰਸਤ ਹੋ ਗਈ। ਘਟਨਾ ਤੋਂ ਬਾਅਦ ਉੱਥੇ ਇਕੱਤਰ ਹੋਏ ਲੋਕਾਂ ਨੇ ਲੋਕੇਸ਼ ਵਸੰਤ (35) ਅਤੇ ਸ਼ਰਮੀਲਾ ਮਾਂਦਰੇ (33) ਨੂੰ ਚੁਨਿੰਘਮ ਰੋਡ 'ਤੇ ਸਥਿੱਤ ਫ਼ੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ।
 

ਗੌੜਾ ਨੇ ਕਿਹਾ, "ਅਸੀਂ ਖੁਦ ਹੀ ਮਾਮਲਾ ਦਰਜ ਕੀਤਾ ਹੈ। ਲੌਕਡਾਉਨ ਲਾਗੂ ਹੈ। ਅਸੀ ਜਾਂਚ ਕਰ ਰਹੇ ਹਾਂ ਕਿ ਲੌਕਡਾਊਨ ਦੀ ਉਲੰਘਣਾ ਕਰਕੇ ਕਿਵੇਂ ਉਹ ਬਾਹਰ ਨਿਕਲੇ। ਜੇ ਉਹ ਮੌਜ-ਮਸਤੀ ਲਈ ਨਿਕਲੇ ਸਨ, ਤਾਂ ਇਹ ਮਾਫ਼ ਕਰਨ ਯੋਗ ਅਪਰਾਧ ਨਹੀਂ ਹੈ। ਅਸੀ ਉਨ੍ਹਾਂ ਵਿਰੁੱਧ ਐਨਡੀਐਮਏ ਐਕਟ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:South actress Sharmila Mandre has crashed in a road accident in Bangalore