ਅਗਲੀ ਕਹਾਣੀ

ਯੂਪੀ `ਚ 37-37 ਸੀਟਾਂ `ਤੇ ਲੜਨਗੇ ਸਪਾ-ਬਸਪਾ, ਕਾਂਗਰਸ ਨੂੰ ਛੱਡੀਆਂ 2 ਸੀਟਾਂ

ਯੂਪੀ `ਚ 37-37 ਸੀਟਾਂ `ਤੇ ਲੜਨਗੇ ਸਪਾ-ਬਸਪਾ, ਕਾਂਗਰਸ ਨੂੰ ਛੱਡੀਆਂ 2 ਸੀਟਾਂ

ਉਤਰ ਪ੍ਰਦੇਸ਼ `ਚ ਸਮਾਜਵਾਦੀ ਪਾਰਟੀ (ਐਸਪੀ) ਤੇ ਬਹੁਜਨ ਸਮਾਜ ਪਾਰਟੀ (ਬੀਐਸਪੀ) ਵਿਚ ਲੋਕ ਸਭਾ ਚੋਣਾਂ ਲਈ ਮਹਾਂਗਠਜੋੜ ਦੀ ਮੋਟੇ ਤੌਰ `ਤੇ ਸਹਿਮਤੀ ਬਣ ਗਈ ਹੈ। ਸਪਾ ਅਤੇ ਬਸਪਾ ਦੋਵੇਂ 37-37 ਸੀਟਾਂ `ਤੇ ਆਪਣੇ ਉਮੀਦਵਾਰ ਖੜੇ੍ਹ ਕਰਨਗੇ, ਜਦੋਂ ਕਿ ਰਾਸ਼ਟਰੀ ਲੋਕ ਦਲ ਲਈ ਦੋ ਸੀਟਾਂ ਛੱਡੀਆਂ ਜਾਣਗੀਆਂ। ਦੋ ਸੀਟਾਂ ਕਾਂਗਰਸ ਲਈ ਅਮੇਠੀ ਤੇ ਰਾਏਬਰੇਲੀ ਛੱਡੀਆਂ ਜਾਣਗੀਆਂ। ਇਸ ਤੋਂ ਇਲਾਵਾ ਦੋ ਸੀਟਾਂ ਭਾਜਪਾ ਦੇ ਸੰਭਾਵਿਤ ਬਾਗੀਆਂ ਲਈ ਰੱਖਣ `ਤੇ ਸਹਿਮਤੀ ਬਣੀ ਹੈ।


ਸੂਤਰਾਂ ਮੁਤਾਬਕ ਦਿੱਲੀ `ਚ ਸਪਾ ਪ੍ਰਧਾਨ ਅਖਿਲੇਸ਼ ਯਾਦਵ ਤੇ ਬਸਪਾ ਪ੍ਰਮੁੱਖ ਮਾਇਆਵਤੀ `ਚ ਸ਼ੁੱਕਰਵਾਰ ਰਾਤ ਤੱਕ ਹੋਈ ਲੰਬੀ ਮੀਟਿੰਗ `ਚ ਇਸ ਮੁੱਦੇ `ਤੇ ਸਹਿਮਤੀ ਬਣ ਗਈ ਹੈ। ਹਾਲਾਂਕਿ ਸਪਾ ਆਗੂ ਮੁਲਾਕਾਤ ਦੇ ਮੁੱਦੇ `ਤੇ ਚੁੱਪੀ ਬਣਾਈ ਹੋਈ ਹੈ। ਮੁਲਾਕਾਤ `ਚ ਸੀਟਾਂ ਦੇ ਮੁੱਦੇ `ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਹੇ ਹਨ, ਪ੍ਰੰਤੂ ਪਾਰਟੀ ਸੂਤਰਾਂ ਨੇ ਮੀਟਿੰਗ ਹੋਣ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਮੀਟਿੰਗ `ਚ ਕਿਹੜੀਆਂ ਸੀਟਾਂ `ਤੇ ਵੰਡ ਹੋਈ ਇਸਦੀ ਕੋਈ ਪੁਖਤਾ ਜਾਣਕਾਰੀ ਅਜੇ ਨਹੀਂ ਹੋ ਸਕੀ।


ਸੂਤਰਾਂ ਮੁਤਾਬਕ ਅਜੀਤ ਸਿੰਘ ਦੀ ਰਾਲੋਦ ਲਈ ਮਥੁਰਾ ਤੇ ਬਾਗਪਤ ਸੀਟ ਛੱਡੀ ਜਾ ਸਕਦੀ ਹੈ। ਬਾਗਪਤ ਤੋਂ ਅਜੀਤ ਸਿੰਘ ਦੀ ਪਰੰਪਰਾਗਤ ਸੀਟ ਰਹੀ ਹੈ, ਜਦੋਂਕਿ ਜਯੰਤ ਚੌਧਰੀ ਮਥੁਰਾ ਸੀਟ ਜਿੱਤ ਚੁੱਕੇ ਹਨ। ਪ੍ਰੰਤੂ ਇਹ ਦੋਵੇਂ ਪਿਛਲੀਆਂ ਲੋਕ ਸਭਾ ਚੋਣਾਂ `ਚ ਆਪਣੀ ਸੀਟ ਨਹੀਂ ਬਚਾ ਸਕੇ ਸਨ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਲਈ ਰਾਏਬਰੇਰੀ ਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਲਈ ਅਮੇਠੀ ਸੀਟ `ਤੇ ਸਪਾ-ਬਸਪਾ ਗਠਜੋੜ ਆਪਣਾ ਉਮੀਦਵਾਰ ਨਹੀਂ ਖੜ੍ਹਾ ਕਰੇਗੀ। ਅਜਿਹਾ ਇਥੇ ਭਾਜਪਾ ਨੂੰ ਹਰ ਹਾਲ `ਚ ਰੋਕਣ ਲਈ ਕੀਤਾ ਜਾਵੇਗਾ।

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਅਤੇ ਟਵਿਟਰ ਪੇਜਸ ਨੂੰ ਹੁਣੇ ਹੀ Like (ਲਾਈਕਅਤੇ Follow (ਫ਼ਾਲੋ)ਕਰੋ

https://www.facebook.com/hindustantimespunjabi/

ਅਤੇ

https://twitter.com/PunjabiHT


ਗਠਜੋੜ ਨੂੰ ਉਮੀਦ ਹੈ ਕਿ ਭਾਜਪਾ ਛੱਡ ਚੁਕੇ ਸੰਸਦ ਮੈਂਬਰ ਸਾਵਿਤਰੀ ਬਾਈ ਫੁਲੇ ਜੇਕਰ ਸਪਾ-ਬਸਪਾ ਨਾਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਇਕ ਸੀਟ ਦਿੱਤੀ ਜਾ ਸਕਦੀ ਹੈ। ਇਸ ਤਰ੍ਹਾਂ ਭਾਜਪਾ ਦੇ ਸਹਿਯੋਗੀ ਦਲ ਤੋਂ ਕੋਈ ਬਗਾਵਤ ਕਰਦਾ ਹੈ ਤਾਂ ਉਸਦੀ ਪਾਰਟੀ ਲਈ ਇਕ ਸੀਟ ਦਿੱਤੀ ਜਾ ਸਕਦੀ ਹੈ।


ਮਾਇਆਵਤੀ 10 ਜਨਵਰੀ ਨੂੰ ਲਖਨਊ `ਚ ਕਰ ਸਕਦੀ ਹੈ ਐਲਾਨ


ਪਾਰਟੀ ਸੂਤਰਾਂ ਦਾ ਮੰਨਣਾ ਹੈ ਕਿ ਮਾਇਆਵਤੀ ਇਸ ਗਠਜੋੜ ਦੇ ਮੁੱਦੇ `ਤੇ ਲਖਨਊ `ਚ 10 ਜਨਵਰੀ ਨੂੰ ਮੀਟਿੰਗ ਕਰੇਗੀ। ਉਸਦੇ ਬਾਅਦ ਉਹ ਗਠਜੋੜ ਦਾ ਐਲਾਨ ਕਰ ਸਕਦੀ ਹੈ। ਮਾਇਆਵਤੀ ਫਿਲਹਾਲ ਦਿੱਲੀ `ਚ ਹੈ, ਪ੍ਰੰਤੂ 15 ਜਨਵਰੀ ਨੂੰ ਆਪਣੇ ਜਨਮ ਦਿਨ ਮੌਕੇ `ਤੇ ਹੋਣ ਵਾਲੇ ਪ੍ਰੋਗਰਾਮਾਂ `ਚ ਸਿ਼ਰਕਤ ਲਈ ਛੇਤੀ ਹੀ ਲਖਨਊ ਆਵੇਗੀ।


ਗਠਜੋੜ ਦੇ ਬਾਹਰ ਹੀ ਰਹੇਗੀ ਕਾਂਗਰਸ


ਕਾਂਗਰਸ ਨੂੰ ਦੋ ਸੀਟਾਂ ਮਿਲਣ ਤੋਂ ਸਾਫ ਹੈ ਕਿ ਉਹ ਗਠਜੋੜ ਤੋਂ ਬਾਹਰ ਹੀ ਰਹੇਗੀ। ਹੁਣ ਇਹ ਦੇਖਣਾ ਹੈ ਕਿ ਕਾਂਗਰਸ ਇਨ੍ਹਾਂ ਨਾਲ ਦੋਸਤਾਨਾ ਸੰਘਰਸ਼ ਕਰਦੀ ਹੈ ਜਾਂ ਮਜ਼ਬੂਤੀ ਨਾਲ ਲੜੇਗੀ। ਵੈਸੇ ਕਾਂਗਰਸ ਤੇ ਸਿ਼ਵਪਾਲ ਯਾਦਵ ਦੀ ਨਵੀਂ ਪਾਰਟੀ ਵਿਚਕਾਰ ਵੀ ਨਜ਼ਦੀਕੀਆਂ ਵਧਣ ਦੀਆਂ ਖਬਰਾਂ ਹਨ। ਜੇਕਰ ਇਨ੍ਹਾਂ ਦੋਵਾਂ `ਚ ਸਮਝੌਤਾ ਹੋਇਆ ਤਾਂ ਸਪਾ ਲਈ ਅਲੱਗ ਮੁਸ਼ਕਲ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sp and bsp will fight in 37 seat each while congress may get 2 in uttar pradesh approved by akhilesh yadav and mayawati