ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਖਿਲੇਸ਼ ਦੀ ਸਾਈਕਲ ’ਤੇ ਸਵਾਰ ਹੋਇਆ ਮਾਇਆਵਤੀ ਦਾ ਹਾਥੀ, ਕਾਂਗਰਸ ਖਾਲੀ ਹੱਥ

1 / 2ਅਖਿਲੇਸ਼ ਦੀ ਸਾਈਕਲ ’ਤੇ ਸਵਾਰ ਹੋਇਆ ਮਾਇਆਵਤੀ ਦਾ ਹਾਥੀ, ਕਾਂਗਰਸ ਖਾਲੀ ਹੱਥ

2 / 2ਲੋਕਸਭਾ ਚੋਣਾਂ ਲਈ SP-BSP ਨੇ ਗਠਜੋੜ ਕਰ ਅੱਧੋ ਅੱਧ ਵੰਡੀਆਂ ਸੀਟਾਂ

PreviousNext

-----ਲੋਕਸਭਾ ਚੋਣਾਂ ਇਕੱਠਿਆਂ ਮਿਲ ਕੇ ਲੜਣਗੀਆਂ ਦੋਵੇਂ ਪਾਰਟੀਆਂ

-----ਲੋਕਸਭਾ ਚੋਣਾਂ ਲਈ SP-BSP ਨੇ ਗਠਜੋੜ ਕਰ ਅੱਧੋ ਅੱਧ ਵੰਡੀਆਂ ਸੀਟਾਂ

-----24 ਸਾਲਾਂ ਮਗਰੋਂ ਮੁੜ ਇੱਕ ਹੋਈ ਸਪਾ–ਬਸਪਾ

-----ਆਰਐਲਡੀ, ਪੀਸ ਪਾਰਟੀ ਤੇ ਨਿਸ਼ਾਦ ਪਾਰਟੀ ਵੀ ਗਠਜੋੜ ਚ ਹੋਣਗੇ ਸ਼ਾਮਲ

-----ਰਾਏਬਰੇਲੀ ਅਤੇ ਅਮੇਠੀ ਲੋਕਸਭਾ ਸੀਟ ਕਾਂਗਰਸ ਲਈ ਛੱਡੀ


ਭਾਜਪਾ ਖਿਲਾਫ਼ ਅੱਜ ਲਖਨਊ ਤੋਂ ਸਪਾ–ਬਸਪਾ ਨੇ ਗਠਜੋੜ ਕਰਕੇ ਆਉਂਦੀਆਂ ਲੋਕਸਭਾ ਚੋਣਾਂ ਇਕੱਠਿਆਂ ਲੜਨ ਦਾ ਐਲਾਨ ਕਰ ਦਿੱਤਾ। ਦੋਵੇਂ ਪਾਰਟੀਆਂ ਸੂਬੇ ਦੀਆਂ 38–38 ਲੋਕਸਭਾ ਸੀਟਾਂ ਤੋਂ ਚੋਣਾਂ ਲੜਣਗੀਆਂ ਜਦਕਿ ਬਾਕੀ 2 ਸੀਟਾਂ ਨੂੰ ਕਾਂਗਰਸ ਲਈ ਛੱਡ ਦਿੱਤਾ ਗਿਆ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਆਰਐਲਡੀ 4 ਲੋਕਸਭਾ ਸੀਟਾਂ ਦੀ ਮੰਗ ਕਰ ਰਹੀ ਹੈ ਜਦਕਿ ਮਹਾਗਠਜੋੜ ਇਨ੍ਹਾਂ ਨੂੰ ਸਿਰਫ 3 ਸੀਟਾਂ ਹੀ ਦੇਣਾ ਚਾਹੁੰਦਾ ਹੈ।  ਇਸ ਗਠਜੋੜ ਚ ਪੀਸ ਪਾਰਟੀ ਅਤੇ ਨਿਸ਼ਾਦ ਪਾਰਟੀ ਵੀ ਸ਼ਾਮਲ ਹੋਣਗੀਆਂ।

 

ਰਾਏਬਰੇਲੀ ਅਤੇ ਅਮੇਠੀ ਸੀਟ ਨੂੰ ਕਾਂਗਰਸ ਲਈ ਛੱਡ ਦਿੱਤਾ ਗਿਆ ਹੈ ਜਦਕਿ ਕਿਹਾ ਜਾ ਰਿਹਾ ਹੈ ਕਿ ਪੀਸ ਪਾਰਟੀ ਅਤੇ ਨਿਸ਼ਾਦ ਪਾਰਟੀ ਲਈ ਵੀ 1–1 ਸੀਟ ਛੱਡੀ ਜਾਵੇਗੀ ਹਾਲਾਂਕਿ ਹਾਲੇ ਸੀਟਾਂ ਨੂੰ ਲੈ ਕੇ ਕੋਵੀ ਵੀ ਅਧਿਕਾਰਤ ਐਲਾਨ ਹੋਣਾ ਬਾਕੀ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਦੱਸਣਯੋਗ ਹੈ ਕਿ ਸੂਬੇ ਦੇ ਮੁਖੀਆ ਯੋਗੀ ਅਦਿੱਤਿਆਨਾਥ ਦੀ ਰਵਾਇਤੀ ਸੀਟ ਤੋਂ ਵੀ ਨਿਸ਼ਾਦ ਪਾਰਟੀ ਦੇ ਉਮੀਦਵਾਰ ਨੇ ਜ਼ਿਮਣੀ ਚੋਣਾਂ ਚ ਜਿੱਤ ਹਾਸਲ ਕੀਤੀ ਸੀ। ਇਸ ਲਈ ਲੋਕਸਭਾ ਚੋਣਾਂ ਚ ਵੀ ਇਹ ਸੀਟ ਨਿਸ਼ਾਦ ਪਾਰਟੀ ਨੂੰ ਮਿਲ ਸਕਦੀ ਹੈ।  ਬਸਤੀ ਸੀਟ ਪੀਸ ਪਾਰਟੀ ਦੇ ਮੁਖੀ ਮੁਹੰਮਦ ਆਯੂਬ ਨੂੰ ਦਿੱਤੀ ਜਾ ਸਕਦੀ ਹੈ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SP-BSP combines half of the allotted seats for Lok Sabha elections