ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਖਿਲੇਸ਼ ਯਾਦਵ ਨੇ ਹੁਣ ਦਿੱਤਾ ਇਹ ਵੱਡਾ ਬਿਆਨ


ਲੋਕ ਸਭਾ ਚੋਣਾਂ ਤੋਂ ਪਹਿਲਾਂ ਬਣੇ ਸਪਾ-ਬਸਪਾ ਗੱਠਜੋੜ ਦੇ ਫਿਲਹਾਲ ਖ਼ਤਮ ਹੋਣ ਦੇ ਸੰਕੇਤ ਦਿੰਦੇ ਹੋਏ ਦੋਹਾਂ ਦਲਾਂ ਨੇ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀਆਂ ਕੁੱਝ ਸੀਟਾਂ ਉੱਤੇ ਹੋਣ ਵਾਲੀਆਂ ਉਪ ਚੋਣਾਂ ਨੂੰ ਆਪਣੇ ਦਮ ਉੱਤੇ ਲੜਨ ਦਾ ਐਲਾਨ ਕਰ ਦਿੱਤਾ ਹੈ। 

 

ਇਸ ਐਲਾਨ ਦੇ ਇਕ ਦਿਨ ਬਾਅਦ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਕਈ ਵਾਰੀ ਤੁਸੀਂ ਟੈਸਟਾਂ ਵਿੱਚ ਸਫ਼ਲ ਨਹੀਂ ਹੁੰਦੇ ਪਰ ਤੁਹਾਨੂੰ ਕਮਜ਼ੋਰੀਆਂ ਬਾਰੇ ਪਤਾ ਲੱਗਦਾ ਹੈ।


ਮਾਇਆਵਤੀ ਜੀ ਲਈ ਮੈਂ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਮੇਰਾ ਸਨਮਾਨ ਉਨ੍ਹਾਂ ਦਾ ਸਨਮਾਨ ਹੋਵੇਗਾ। ਮੈਂ ਹੁਣ ਵੀ ਇਹੀ ਆਖਦਾ ਹਾਂ। ਜਿੱਥੋਂ ਤੱਕ ਗੱਠਜੋੜ ਜਾਂ ਇਕੱਲੇ ਚੋਣ ਲੜਨ ਦੀ ਗੱਲ ਹੈ,  ਸਿਆਸੀ ਰਸਤੇ ਸਾਰਿਆਂ ਲਈ ਖੁੱਲ੍ਹੇ ਹਨ। ਜੇ ਅਸੀਂ ਇਕੱਲੇ ਉੁਪ ਚੋਣ ਲੜ ਰਹੇ ਹਾਂ, ਤਾਂ ਮੈਂ ਪਾਰਟੀ ਦੇ ਸਾਰੇ ਨੇਤਾਵਾਂ ਨਾਲ ਵਿਚਾਰ ਕਰਾਂਗਾ ਕਿ ਸਾਡੀ ਭਵਿੱਖ ਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ ਅਤੇ ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?


ਬਸਪਾ ਮੁਖੀ ਨੇ ਹਾਲਾਂਕਿ ਭਵਿੱਖ ਵਿੱਚ ਸਮਾਜਵਾਦੀ ਪਾਰਟੀ ਨਾਲ ਮੁੜ ਗਠਜੋੜ ਦੇ ਵਿਕਲਪ ਨੂੰ ਖੁੱਲ੍ਹਾ ਰਖਦੇ ਹੋਏ ਕਿਹਾ ਕਿ ਅਜੇ ਸਾਡਾ ਕੋਈ ਬ੍ਰੇਕਅਪ ਨਹੀਂ ਹੋਇਆ ਹੈ। ਉਥੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਆਪਣੀ ਰਾਹ ਵੱਖ ਕਰਨ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਜੇਕਰ ਰਸਤੇ ਵੱਖ ਵੱਖ ਹਨ ਤਾਂ ਉਸ ਦਾ ਸਵਾਗਤ ਹੈ ਅਤੇ ਉਨ੍ਹਾਂ ਦੀ ਪਾਰਟੀ ਵੀ ਉੱਤਰ ਪ੍ਰਦੇਸ਼ ਦੀਆਂ 11 ਵਿਧਾਨ ਸਭਾ ਸੀਟਾਂ 'ਚ ਇੱਕਲੇ ਉਪ-ਚੋਣਾਂ ਲੜਨਗੀ। 


ਗੱਠਜੋੜ ਨੂੰ ਲੋਕ ਸਭਾ ਚੋਣਾਂ ਵਿੱਚ ਲੋੜੀਦੇ ਨਤੀਜੇ ਨਾ ਮਿਲਣ ਦੇ ਲਗਭਗ ਦਸ ਦਿਨ ਮਗਰੋਂ, ਮਾਇਆਵਤੀ ਨੇ ਦਿੱਲੀ ਵਿਚ ਇਕ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਆਪਣੇ ਦਮ ਉੱਤੇ ਉਪ-ਚੋਣ ਲੜਨ ਦਾ  ਮੁੱਖ ਕਾਰਨ ਸਿਆਸੀ ਮਜਬੂਰੀ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SP chief Akhilesh Yadav a big statement after break-up the alliance of SP-BSP