ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਧੂ ਭਾਰ ਤੇ ਮੋਟੇ ਢਿੱਡ ਵਾਲੇ ਪੁਲਿਸੀਆਂ ਦੀ SP ਨੇ ਮੰਗੀ ਰਿਪੋਰਟ

ਰਾਜਸਥਾਨ ਦੇ ਬੀਕਾਨੇਰ ਵਿੱਚ ਔਸਤ ਭਾਰ ਤੋਂ ਵੱਧ ਅਤੇ ਮੋਟੇ ਢਿੱਡ ਵਾਲੇ ਪੁਲਿਸ ਮੁਲਾਜ਼ਮਾਂ ਦੀ ਜਾਣਕਾਰੀ ਮੰਗੀ ਗਈ ਹੈ। ਬੀਕਾਨੇਰ ਦੇ ਐਸ.ਪੀ. ਨੇ ਇਕ ਹੁਕਮ ਜਾਰੀ ਕਰਕੇ ਉਨ੍ਹਾਂ ਸਾਰੇ ਪੁਲਿਸ ਮੁਲਾਜ਼ਮਾਂ ਦੇ ਵੇਰਵੇ ਮੰਗੇ ਹਨ ਜਿਨ੍ਹਾਂ ਦਾ ਭਾਰ ਅਤੇ ਢਿੱੜ ਔਸਤ ਤੋਂ ਵੱਧ ਹੈ।

 

ਬੀਕਾਨੇਰ ਦੇ ਹੋਰ ਅਧਿਕਾਰੀਆਂ ਨੂੰ ਲਿਖੀ ਚਿੱਠੀ ਚ ਐਸਪੀ ਨੇ ਕਿਹਾ ਹੈ ਕਿ ਇੱਥੇ ਤਾਇਨਾਤ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ, ਜਿਨ੍ਹਾਂ ਦਾ ਭਾਰ ਅਤੇ ਢਿੱਡ ਦਾ ਘੇਰਾ ਔਸਤ ਨਾਲੋਂ ਵੱਧ ਹੈ, ਉਨ੍ਹਾਂ ਮੁਲਾਜ਼ਮਾਂ ਨੂੰ ਤੁਹਾਡੇ ਦਫ਼ਤਰ/ਸ਼ਾਖਾ ਦੇ ਪੱਧਰ ’ਤੇ ਕੇਂਦਰਿਤ ਕਰਕੇ ਉਨ੍ਹਾਂ ਦੇ ਭਾਰ ਅਤੇ ਢਿੱਡ ਦੇ ਘੇਰੇ ਅਤੇ ਅਜਿਹਾ ਕੋਈ ਅਧਿਕਾਰੀ ਨਾ ਹੋਵੇ ਤਾਂ ਸਿਫ਼ਰ ਜਾਣਕਾਰੀ ਨਿਰਧਾਰਤ ਫਾਰਮ ਮਿਤੀ 1 ਨਵੰਬਰ ਤੱਕ ਭੇਜਿਆ ਜਾਣਾ ਚਾਹੀਦਾ ਹੈ।

 

ਬੀਕਾਨੇਰ ਦੇ ਐਸਪੀ ਨੇ ਅੱਗੇ ਇਸ ਨੂੰ ਪਹਿਲੀ ਤਰਜੀਹ ਬਣਾਉਣ ਲਈ ਪੱਤਰ ਵਿੱਚ ਲਿਖਿਆ। ਇਹ ਜਾਣਕਾਰੀ ਸਮੇਂ ਸਿਰ ਨਾ ਭੇਜਣ ਵਾਲੇ ਇੰਚਾਰਜ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਸਨ।

 

 

 

.

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SP demands report of overweight and over stomach of police officers