ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਖਿਲੇਸ਼ ਯਾਦਵ ਨੇ ਸੂਬਾ ਪ੍ਰਧਾਨ ਨੂੰ ਛੱਡ ਕੇ ਸਾਰੀਆਂ ਸਪਾ ਇਕਾਈਆਂ ਕੀਤੀਆਂ ਭੰਗ

ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਪ੍ਰਦੇਸ਼ ਪ੍ਰਧਾਨ ਨਰੇਸ਼ ਉੱਤਮ ਪਟੇਲ ਨੂੰ ਛੱਡ ਕੇ ਸਮਾਜਵਾਦੀ ਪਾਰਟੀ ਦੇ ਸਾਰੇ ਜ਼ਿਲ੍ਹਾ / ਮਹਾਨਗਰ ਕਾਰਜਕਾਰਨੀ ਇਕਾਈਆਂ, ਇਸਦੇ ਪ੍ਰਧਾਨਾਂ ਸਮੇਤ ਸਭ ਨੂੰ ਭੰਗ ਕਰ ਦਿੱਤਾ। ਸਾਰੇ ਵਿਧਾਨ ਸਭਾ ਹਲਕਿਆਂ ਦੀਆਂ ਕਮੇਟੀਆਂ, ਵਿਧਾਨ ਸਭਾ ਪ੍ਰਧਾਨਾਂ ਸਣੇ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤੀਆਂ ਹਨ।

 

ਲੋਕ ਸਭਾ ਚੋਣਾਂ ਵਿੱਚ ਸਿਰਫ ਪੰਜ ਸੀਟਾਂ ‘ਤੇ ਰਹਿ ਗਈ ਸਮਾਜਵਾਦੀ ਪਾਰਟੀ ਨੇ ਚੋਣਾਂ ਤੋਂ ਬਾਅਦ ਇਹ ਵੱਡਾ ਕਦਮ ਚੁੱਕਿਆ ਹੈ। ਸਮਾਜਵਾਦੀ ਪਾਰਟੀ ਦੇ ਚਾਰੇ ਯੁਵਾ ਸੰਗਠਨਾਂ ਦੇ ਕੌਮੀ ਕਾਰਜਕਾਰਨੀ ਅਤੇ ਇਸਦੇ ਰਾਸ਼ਟਰੀ ਪ੍ਰਧਾਨਾਂ ਸਮੇਤ ਭੰਗ ਕਰ ਦਿੱਤਾ ਗਿਆ ਹੈ।

 

ਇਸ ਤੋਂ ਇਲਾਵਾ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੇ ਸਮੂਹ ਯੁਵਾ ਸੰਗਠਨਾਂ ਦੇ ਸੂਬਾ ਪ੍ਰਧਾਨਾਂ ਅਤੇ ਉਨ੍ਹਾਂ ਦੀ ਕਾਰਜਕਾਰਨੀ ਨੂੰ ਵੀ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਹੈ।

 

ਅਖਿਲੇਸ਼ ਯਾਦਵ ਨੇ ਸਮਾਜਵਾਦੀ ਪਾਰਟੀ ਦੇ ਹੋਰਨਾਂ ਸਾਰੇ ਮੈਂਬਰਾਂ ਜਿਨ੍ਹਾਂ ਚ ਪ੍ਰਦੇਸ਼ ਪ੍ਰਧਾਨ, ਉਨ੍ਹਾਂ ਦੇ ਕਾਰਜਕਾਰੀ, ਅਤੇ ਉਨ੍ਹਾਂ ਦੇ ਜ਼ਿਲ੍ਹਾ ਅਤੇ ਮਹਾਨਗਰ ਕਾਰਜਕਾਰੀ ਪ੍ਰਧਾਨ ਸ਼ਾਮਲ ਹਨ, ਨੂੰ ਭੰਗ ਕਰ ਦਿੱਤਾ ਹੈ।

 

ਅਖਿਲੇਸ਼ ਨੇ ਪਾਰਟੀ ਦੇ ਫਰੰਟ, ਸੈੱਲ, ਰਾਸ਼ਟਰੀ ਅਤੇ ਜ਼ਿਲ੍ਹਾ ਕਾਰਜਕਾਰਨੀ ਨੂੰ ਭੰਗ ਕਰਨ ਤੋਂ ਬਾਅਦ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ।

 

ਲੋਕ ਸਭਾ ਚੋਣਾਂ ਤੋਂ ਬਾਅਦ ਬਸਪਾ ਨੇ ਸਮਾਜਵਾਦੀ ਪਾਰਟੀ ਨਾਲ ਆਪਣਾ ਗੱਠਜੋੜ ਵੀ ਤੋੜ ਦਿੱਤਾ। ਇਸ ਤੋਂ ਬਾਅਦ ਸਮਾਜਵਾਦੀ ਪਾਰਟੀ ਅਲੱਗ ਥਲੱਗ ਹੋ ਗਈ। ਹੁਣ ਅਖਿਲੇਸ਼ ਆਪਣੀ ਪਾਰਟੀ ਦਾ ਪੁਨਰਗਠਨ ਕਰਨਗੇ ਤੇ ਉਪ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰਨਗੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SP dissolved all its units in UP